ਬੀਜਿੰਗ, 1 ਫਰਵਰੀ (ਪੀ. ਟੀ.)- ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅ¤ਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਾਲ ਮਈ ‘ਚ ਚੀਨ ਦੀ ਯਾਤਰਾ ਕਰਨਗੇ। ਸੁਸ਼ਮਾ ਨੇ ਆਪਣੇ ਚੀਨੀ ਹਮ ਰੁਤਬਾ ਵਾਂਗ ਯੀ ਨਾਲ ਮੁਲਾਕਾਤ ਤੋਂ ਪਹਿਲਾ ਭਾਰਤੀ ਮੀਡੀਆ ਨੂੰ ਦ¤ਸਿਆ ਕਿ ਮੋਦੀ ਮਈ ‘ਚ ਚੀਨ ਆਉਣ ਵਾਲੇ ਹਨ। ਉਨ੍ਹਾਂ ਨੇ ਭਾਰਤੀ ਸਮੂਹ ਨੂੰ ਸੰਬੋਧਨ ਕਰਨ ਤੋਂ ਬਾਅਦ ਕਿਹਾ ਕਿ ਚੀਨ ਦੀ ਉਨ੍ਹਾਂ ਦੀ ਪਹਿਲੀ ਯਾਤਰਾ ਕੈਲਾਸ਼ ਮਾਨਸਰੋਵਰ ਲਈ ਵਾਧੂ ਮਾਰਗ ਖੋਲ੍ਹਣ ‘ਤੇ ਵੀ ਕੇਂਦਰਿਤ ਹੈ ਅਤੇ ਉਸ ਦੇ ਲਈ ਤਿਆਰੀਆਂ ਜਾਰੀ ਹਨ। ਸੁਸ਼ਮਾ ਨੇ ਕਿਹਾ ਇਹ ਇਕ ਵ¤ਡੀ ਗ¤ਲ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਉਹ ਮਾਰਗ ਤੀਰਥ ਯਾਤਰੀਆਂ ਨੂੰ ਸਿ¤ਧੇ ਬ¤ਸ ਤੋਂ ਕੈਲਾਸ਼ ਮਾਨਸਰੋਵਰ ਦੀ ਯਾਤਰਾ ਕਰਨ ਦੀ ਸਹੂਲਤ ਪ੍ਰਦਾਨ ਕਰੇਗਾ ਅਤੇ ਇਸ ਤਰ੍ਹਾਂ ਤੀਰਥ ਯਾਤਰੀਆਂ ਨੂੰ ਆਰਾਮਦੇਹ ਸਫਰ ਮਿਲੇਗਾ। ਚੀਨ ਦੇ ਰਾਸ਼ਟਰਪਤੀ ਸ਼ੀ
ਜਿਨਪਿੰਗ ਨੇ ਪਿਛਲੇ ਸਾਲ ਸਤੰਬਰ ‘ਚ ਭਾਰਤ ਦੀ ਯਾਤਰਾ ਕੀਤੀ ਸੀ। ਮੋਦੀ ਦੀ ਚੀਨ ਯਾਤਰਾ ਉਸੇ ਪਰਸਪਰਤਾ ਦਾ ਇਕ ਹਿ¤ਸਾ ਹੈ।



