ਬੁਠਿੰਡਾ, 1 ਫ਼ਰਵਰੀ, (ਪੀ. ਟੀ.)- ਪਿਛਲੇ ਦਿਨੀਂ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਲਾਂਭੇ ਕੀਤੇ ਗਏ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਪੁਲਿਸ ਨੇ ਉਨ੍ਹਾਂ ਦੀ ਪਤਨੀ ਸੁਖਦੇਵ ਕੌਰ ਅਤੇ ਭਾਣਜੇ ਜਸਪਾਲ ਸਿੰਘ ਜੋ ਕਿ ਪਟਵਾਰੀ ਹੈ, ਸਮੇਤ 14 ਜਣਿਆਂ ਖ਼ਿਲਾਫ਼ ਧੋਖਾਧੜੀ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਸਬ ਡਿਵੀਜ਼ਨਲ ਜੁਡੀਸ਼ਲ ਮੈਜਿਸਟਰ ਤਲਵੰਡੀ ਸਾਬੋ ਦੇ ਹੁਕਮਾਂ ’ਤੇ ਥਾਣਾ ਤਲਵੰਡੀ ਸਾਬੋ ਦੀ ਪੁਲੀਸ ਨੇ ਐਫ.ਆਈ.ਆਰ ਨੰਬਰ 16 ਤਹਿਤ ਮੁਲਜ਼ਮਾਂ ’ਤੇ 420, 465, 467, 468, 471, 408, 506, 120 ਬੀ, 149 ਧਾਰਾ ਲਾਈ ਹੈ। ਮਾਮਲਾ ਤਲਵੰਡੀ ਸਾਬੋ ਦੀ ਬਜ਼ੁਰਗ ਵਿਧਵਾ ਅਮਰਜੀਤ ਕੌਰ ਨਾਲ ਧੋਖਾਧੜੀ ਕਰਨ ਨਾਲ ਸਬੰਧਤ ਹੈ।ਕੇਸ ਮੁਤਾਬਕ ਵਿਧਵਾ ਅਮਰਜੀਤ ਕੌਰ, ਜੋ ਕਿ ਬੇਔਲਾਦ ਹੈ, ਨੇ ਸਾਲ 1982 ਵਿ¤ਚ ਗਿਆਨ ਸਿੰਘ ਤੋਂ 420 ਗਜ਼ ਜਗ੍ਹਾ ਖ਼ਰੀਦੀ ਸੀ। ਇਹ ਜਗ੍ਹਾ ਥਾਣਾ ਤਲਵੰਡੀ ਸਾਬੋ ਲਾਗੇ
ਮੁ¤ਖ ਸੜਕ ’ਤੇ ਹੈ, ਜਿਸ ਦੀ ਮੌਜੂਦਾ ਕੀਮਤ ਇ¤ਕ ਕਰੋੜ ਤੋਂ ਉਪਰ ਦ¤ਸੀ ਜਾ ਰਹੀ ਹੈ। ਜਥੇਦਾਰ ਨੰਦਗੜ੍ਹ ਦੀ ਪਤਨੀ ਸੁਖਦੇਵ ਕੌਰ ਅਤੇ ਵੀਰਪਾਲ ਕੌਰ ਨੇ ਤਿੰਨ ਰਜਿਸਟਰੀਆਂ (ਵਸੀਕਾ ਨੰਬਰ 1631 ਮਿਤੀ 28 ਜੂਨ 2012, ਵਸੀਕਾ ਨੰਬਰ 1822 ਮਿਤੀ 10 ਜੁਲਾਈ 2012 ਤੇ ਵਸੀਕਾ ਨੰਬਰ 2332 ਮਿਤੀ 3 ਅਗਸਤ 2013) ਤਹਿਤ 420 ਗਜ ਜਗ੍ਹਾ ਖ਼ਰੀਦ ਲਈ ਸੀ।



