ਦੋਹਾ, 1 ਫਰਵਰੀ (ਪੀ. ਟੀ.)- ਕਤਰ ’ਚ 2014 ’ਚ ਕੁ¤ਲ 279 ਭਾਰਤੀਆਂ ਦੀ ਮੌਤ ਹੋਈ ਹੈ। ਇਸ ਤੋਂ ਪਹਿਲਾ ਸਾਲ 2013 ’ਚ 241 ਭਾਰਤੀਆਂ ਦੀ ਮੌਤ ਹੋਈ ਸੀ। ਇਹ ਜਾਣਕਾਰੀ ਭਾਰਤੀ ਸਫਾਰਤਖਾਨੇ ਦੁਆਰਾ ਅੰਕੜੇ ‘ਚ ਦਿ¤ਤੀ ਗਈ ਹੈ। ‘ਦ ਪੈਨਿਨਸੁਲਾ ਕਤਰ’ ਮੁਤਾਬਿਕ ਸਫਾਰਤਖਾਨੇ ਨੇ 2012 ‘ਚ 237 ਭਾਰਤੀਆਂ ਦੀ ਮੌਤ ਦਰਜ ਕੀਤੀ ਸੀ ਅਤੇ ਇਸ ਸਾਲ ਜਨਵਰੀ ‘ਚ ਮਰਨ ਵਾਲਿਆਂ ਦੀ ਗਿਣਤੀ 33 ਪਹੁੰਚ ਚੁ¤ਕੀ ਹੈ, ਜਿਸ ਨਾਲ ਇਸ ਤਰ੍ਹਾਂ ਮੌਤਾਂ ਦਾ ਅੰਕੜਾ ਹੋਰ ਵਧਣ ਦਾ ਸੰਕੇਤ ਮਿਲਦਾ ਹੈ। ਸਫਾਰਤਖਾਨੇ ਦੇ ਅੰਕੜੇ ‘ਚ ਹਾਲਾਂਕਿ ਮੌਤ ਦੇ ਕਾਰਨਾਂ ਦਾ ਵਿਵਰਨ ਨਹੀਂ ਦਿ¤ਤਾ ਗਿਆ ਹੈ। ਕੇਂਦਰੀ ਜੇਲ੍ਹ ‘ਚ 87 ਭਾਰਤੀ ਅਪਰਾਧੀ ਸਜ਼ਾ ਭੁਗਤ ਰਹੇ ਹਨ ਅਤੇ ਤਲਾਸ਼ੀ ਤੇ ਫਾਲੋ ਅ¤ਪ ਵਿਭਾਗ ‘ਚ 113 ਦੇਸ਼ ਨਿਕਾਲੇ ਦੇ ਇੰਤਜਾਰ ‘ਚ ਹਨ। ਅਧਿਕਾਰੀਆਂ ਵਲੋਂ ਭਾਰਤੀ ਕੈਦੀਆਂ ਲਈ ਦਸਤਾਵੇਜ ਨੂੰ ਲੈ ਕੇ ਕੀਤੀ ਅਪੀਲ ‘ਤੇ ਸਫਾਰਤਖਾਨੇ ਨੇ ਇਸ ਮਹੀਨੇ 13 ਐਮਰਜੈਂਸੀ
ਸਰਟੀਫਿਕੇਟ ਜਾਰੀ ਕੀਤੇ ਹਨ। ਸਫਾਰਤਖਾਨੇ ਨੇ ਲਚਰ ਆਰਥਿਕ ਹਾਲਤ ਦਾ ਸਾਹਮਣਾ ਕਰ ਰਹੇ ਲੋਕਾਂ ਲਈ 9 ਜਹਾਜ਼ ਦੀਆਂ ਟਿਕਟਾਂ ਵੀ ਮੁਹ¤ਈਆ ਕਰਾਈਆਂ ਹਨ ਤਾਂ ਜੋ ਇਸ ਮਹੀਨੇ ਉਹ ਭਾਰਤ ਵਾਪਸ ਆ ਸਕਣ। ਭਾਰਤੀ ਸਫਾਰਤਖਾਨੇ ਮੁਤਾਬਿਕ ਕਤਰ ‘ਚ ਪ੍ਰਵਾਸੀਆਂ ਭਾਰਤੀਆਂ ਦਾ ਸਮੂਹ ਸਭ ਤੋਂ ਵ¤ਡਾ ਸਮੂਹ ਹੈ। ਕਤਰ ‘ਚ ਰਹਿਣ ਵਾਲੇ ਭਾਰਤੀ ਨਾਗਰਿਕਾਂ ਦੀ ਅਸਲੀ ਗਿਣਤੀ ਦਾ ਦਸਤਾਵੇਜ਼ੀਕਰਨ ਨਹੀਂ ਕੀਤਾ ਗਿਆ ਹੈ, ਲੇਕਿਨ 2012 ਦੇ ਆਖਿਰ ਤ¤ਕ ਅਨੁਮਾਨ ਮੁਤਾਬਿਕ 500,000 ਲੋਕ ਉਥੇ ਹਨ। ਇਥੇ ਗਿਣਤੀ ਕਤਰ ਦੀ ਕੁ¤ਲ 19 ਲ¤ਖ ਆਬਾਦੀ ਦਾ ਕਰੀਬ 26 ਫੀਸਦੀ ਬੈਠਦੀ ਹੈ।


