Skip to content
Independent perspectives. Global stories.
BREAKING

ਸਿ¤ਖਾਂ ਨੂੰ ਇਨਸਾਫ ਦੇਣ ਲਈ ਐਸ.ਆਈ.ਟੀ. ਗਠਤ ਕਰੇਗੀ ਕੇਂਦਰ ਸਰਕਾਰ

Share this story

ਨਵੀਂ ਦਿ¤ਲੀ, 1 ਫਰਵਰੀ (ਪੀ. ਟੀ.)- ਸਾਲ 1984 ਦੇ ਸਿ¤ਖ ਵਿਰੋਧੀ ਦੰਗਿਆਂ ਦੇ ਪੀੜਤਾਂ ਲਈ ਉਮੀਦ ਦੀ ਕਿਰਨ ਇਕ ਵਾਰ ਫਿਰ ਉ¤ਭਰੀ ਹੈ। ਸੂਤਰਾਂ ਮੁਤਾਬਿਕ ਕੇਂਦਰ ਸਰਕਾਰ ਜਲਦ ਫੈਸਲਾ ਲੈਣ ਜਾ ਰਹੀ ਹੈ ਕਿ ਜਿਨ੍ਹਾਂ ਪੀੜਤਾਂ ਨੂੰ ਅਜੇ ਤ¤ਕ ਇਨਸਾਫ ਨਹੀਂ ਮਿਲ ਸਕਿਆ , ਉਨ੍ਹਾਂ ਦੇ ਮਾਮਲਿਆਂ ਦੀ ਜਾਂਚ ਫਿਰ ਤੋਂ ਕਰਾਈ ਜਾਵੇਗੀ। ਗ੍ਰਹਿ ਮੰਤਰਾਲਾ ਮੁਤਾਬਿਕ ਕੇਂਦਰ ਸਰਕਾਰ ਜਾਂਚ ਲਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਵਿਸ਼ੇਸ਼ ਜਾਂਚ ਦਲ) ਬਣਾ ਸਕਦੀ ਹੈ। ਇਹ ਐਸ.ਆਈ.ਟੀ. ਉਨ੍ਹਾਂ ਮਾਮਲਿਆਂ ਦੀ ਜਾਂਚ ਕਰੇਗੀ, ਜਿਨ੍ਹਾਂ ਨੂੰ ਪੁਲਿਸ ਨੇ ਬੰਦ ਕਰ ਦਿ¤ਤਾ ਸੀ ਜਾਂ ਫਿਰ, ਜੋ ਮਾਮਲੇ ਅਜੇ ਤ¤ਕ ਅਦਾਲਤ ‘ਚ ਨਹੀਂ ਆਏ। ਇਸ ਸਬੰਧ ‘ਚ ਐਲਾਨ ਦਿ¤ਲੀ ਚੋਣਾਂ ਤੋਂ ਬਾਅਦ ਕੀਤਾ ਜਾਵੇਗਾ। ਇਸ ਦੇ ਮੈਂਬਰਾਂ ‘ਚ ਕਿਹੜੇ ਲੋਕ ਸ਼ਾਮਲ ਹੋਣਗੇ ਉਸ ਦੇ ਬਾਰੇ ‘ਚ ਗ੍ਰਹਿ ਮੰਤਰਾਲਾ ਦਾ ਕਹਿਣਾ ਹੈ ਕਿ ਇਹ ਫੈਸਲਾ ਸੇਵਾ ਮੁਕਤ ਜ¤ਜ ਜੀ.ਪੀ. ਮਾਥੁਰ ਦੀ ਰਿਪੋਰਟ ਨੂੰ ਆਧਾਰ ਬਣਾ ਕੇ ਲਿਆ

ਜਾਵੇਗਾ। ਜਸਟਿਸ ਮਾਥੁਰ ਨੇ ਆਪਣੀ 225 ਪੰਨਿਆਂ ਦੀ ਰਿਪੋਰਟ ਗ੍ਰਹਿ ਮੰਤਰਾਲਾ ਨੂੰ ਸੌਂਪੀ ਹੈ, ਜਿਸ ‘ਚ ਉਨ੍ਹਾਂ ਨੇ ਕਿਹਾ ਕਿ ਕਈ ਅਜਿਹੇ ਮਾਮਲੇ ਹਨ, ਜਿਨ੍ਹਾਂ ਨੂੰ ਫਿਰ ਤੋਂ ਜਾਂਚ ਦੇ ਦਾਇਰੇ ‘ਚ ਲਿਆਉਣਾ ਚਾਹੀਦਾ, ਕਿਉਂਕਿ ਉਨ੍ਹਾਂ ਨੂੰ ਸਬੂਤਾਂ ਨਾਲ ਪਰਖਿਆ ਨਹੀਂ ਗਿਆ।

WRITTEN BY