Skip to content
Independent perspectives. Global stories.
BREAKING

ਚੀਨ ਨਾਲ ਸਰਹੱਦੀ ਵਿਵਾਦ ਦਾ ਜਲਦ ਹੱਲ ਚਾਹੁੰਦਾ ਹੈ ਭਾਰਤ

Share this story

ਚੀਨ-ਭਾਰਤ ਸਬੰਧ : ਸੁਸ਼ਮਾ ਸਵਰਾਜ ਨੇ ਪੇਸ਼ ਕੀਤਾ 6 ਸੂਤਰੀ ਮਾਡਲ

Page-1_06 ਬੀਜਿੰਗ, 1 ਫਰਵਰੀ (ਪੀ. ਟੀ. ਲਾਇਵ)- ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਏਸ਼ੀਆਈ ਸਦੀ ‘ਚ ਕੰਮ ਮੁਤਾਬਿਕ ਸੰਕਲਪ ਦੇ ਨਾਲ ਚੀਨ-ਭਾਰਤ ਸਬੰਧਾਂ ਦੀ ਨਵੀਂ ਸ਼ੁਰੂਆਤ ਲਈ ਅ¤ਜ 6 ਸੂਤਰੀ ਮਾਡਲ ਦਾ ਪ੍ਰਸਤਾਵ ਕੀਤਾ। ਚੀਨ ਦੀ ਆਪਣੀ ਪਹਿਲੀ ਯਾਤਰਾ ‘ਤੇ ਪਹੁੰਚੇਂ ਸੁਸ਼ਮਾ ਨੇ ਭਾਰਤ-ਚੀਨ ਮੀਡੀਆ ਫੋਰਮ ਨੂੰ ਸੰਬੋਧਨ ਕਰਦੇ ਹੋਏ ਪ੍ਰਸਤਾਵ ਦਿ¤ਤੇ ਕਿ ਦੋਵੇਂ ਦੇਸ਼ਾਂ ਨੂੰ ਕੰਮ ਮੁਤਾਬਿਕ ਵਿਆਪਕ ਆਧਾਰ ਵਾਲੇ ਦੁਪ¤ਖੀ ਰਿਸ਼ਤੇ, ਖੇਤਰੀ ਅਤੇ ਵਿਸ਼ਵ ਹਿਤਾਂ ਨੂੰ ਨਾਲ ਲੈ ਕੇ ਚ¤ਲਣਾ ਚਾਹੀਦਾ ਹੈ ਅਤੇ ਸਹਿਯੋਗ ਦੇ ਨਵੇਂ ਖੇਤਰਾਂ ਦੇ ਵਿਕਾਸ, ਰਣਨੀਤੀ ਸੰਪਰਕ ਦੇ ਵਿਸਤਾਰ ਦੇ ਨਾਲ ਏਸ਼ੀਆਈ ਸਦੀ ਦੀ ਪਛਾਣ ਕਰਾਉਣ ਲਈ ਉਮੀਦਾਂ ਨੂੰ ਪੂਰਾ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਇਹ ਰੇਖਾਂਕਿਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਯਾਤਰਾ

ਭਾਰਤ ‘ਚ ਫੈਸਲਾਕੁੰਨ ਬਹੁਮਤ ਦੇ ਨਾਲ ਨਵੀਂ ਸਰਕਾਰ ਆਉਣ ਦੇ ਮ¤ਦੇਨਜ਼ਰ ਹੋ ਰਹੀ ਹੈ, ਸੁਸ਼ਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਨੌਜਵਾਨ, ਜੋਸ਼ ਨਾਲ ਭਰੀ ਅਤੇ ਉਦਮਸ਼ੀਲ ਪੀੜੀ ਦੀ ਉਮੀਦਾਂ ਨੂੰ ਅ¤ਗੇ ਵਧਾਇਆ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਅ¤ਠ ਮਹੀਨੇ ਦਾ ਰਿਕਾਰਡ ਇਸ ਗ¤ਲ ਦਾ ਸਬੂਤ ਹੈ ਕਿ ਭਾਰਤ ‘ਚ ਤੇਜ਼ੀ ਨਾਲ ਬਦਲਾਅ ਜਾਰੀ ਹੈ, ਜੋ ਆਧੁਨਿਕਤਾ ਦੀ ਯਾਤਰਾ ਨੂੰ ਤੇਜ਼ ਕਰੇਗਾ।

WRITTEN BY