ਸੁਨਾਮ, 30 ਜਨਵਰੀ (ਰਾਕੇਸ਼ ਜਿੰਦਲ)- ਹਰ ਸਾਲ ਦੀ ਤਰਾ ਆਪਣੇ ਮਹਾਨ ਰਹਿਬਰਾਂ ਨੂੰ ਸਮਰਪਿਤ ਵਿਸ਼ਾਲ ਸਮਾਰੋਹ ਅਤੇ ਨਾਟਕ ਮੇਲਾ ਪਿੰਡ ਛਾਜਲੀ ਵਿਖੇ ਅੰਬੇਡਕਰੀ ਚੇਤਨਾ ਮੰਚ ਵੱਲੋਂ 8 ਫਰਵਰੀ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਸੀਨੀਅਰ ਸੰਕੈਡਰੀ ਸਕੂਲ ਵਿਖੇ ਕਰਵਾਇਆ ਜਾ ਰਿਹਾ ਹੈ। ਅੰਬੇਡਕਰੀ ਮੰਚ ਦੇ ਕੌਮੀ ਸੰਯੋਜਕ ਸ੍ਰੀ ਜਗਦੀਸ਼ ਲਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਮਾਗਮ ਦੌਰਾਨ ਸਭਿਆਚਾਰਕ, ਇਕਲਾਬੀ ਅਤ ਪ੍ਰਗਤੀ ਕਲਾਂ ਕੇਦਰਾਂ ਲਾਦੜਾ ਵੱਲੋਂ ਇਕ ਖਾਸ ਟੀਮ ਨਾਟਕ ਪੇਸ਼ ਕਰੇਗੀ। ਇਸ ਸਮਾਗਮ ਦੌਰਾਨ ਸ੍ਰੀ. ਟੀ.ਆਰ. ਅਤੇ ਡਾ.ਏ.ਐਸ. ਮੁੱਖ ਬੁਲਾਰੇ ਹੋਣਗੇ। ਇਸ ਸਮਾਗਮ ਵਿੱਚ ਭਾਗ ਲੈਣ ਲਈ ਸ੍ਰੀ ਜਗਦੀਸ਼ ਲਾਲ, ਕੌਮੀ ਪ੍ਰਧਾਨ ਹਰੀ ਰਾਮ ਧੂਰੀ, ਸੂਬਾ ਪ੍ਰਧਾਨ ਕਰਨੈਲ ਸਿੰਘ ਨੀਲੋਵਾਲ, ਸਲਾਹਕਾਰ ਗੁਰਚਰਨ ਸਿੰਘ, ਸੂਬਾ ਜਰਨਲ ਸਕੱਤਰ ਪਰਮਜੀਤ ਸਿੰਘ,ਸੂਬਾ ਖਜਾਨਚੀ ਜਸਕੀਰਤ ਸਿੰਘ,ਸੂਬਾ ਸਕੱਤਰ ਗੁਰਮੇਲ ਸਿੰਘ ਆਦਿ ਨੇ ਇਸ ਸਮਾਗਮ ਵਿੱਚ ਪਹੁੰਚਣ ਦਾ ਨਿੱਘਾ ਸੱਦਾ ਦਿੱਤਾ ਹੈ।



