Skip to content
Independent perspectives. Global stories.
BREAKING

ਕੰਡੀ ਖੇਤਰ ਦੀਆਂ ਪ੍ਰਗਤੀ ਸਕੀਮਾਂ ਦੀ ਸਮੀਖਿਆ ਲਈ ਕਮੇਟੀ ਦਾ ਗਠਨ, ਨੋਟੀਫਿਕੇਸ਼ਨ ਜਾਰੀ

Share this story

ਚੰਡੀਗੜ੍ਹ- ਪੰਜਾਬ ਸਰਕਾਰ ਨੇ ਕੰਡੀ ਖੇਤਰ ਵਿੱਚ ਚੱਲ ਰਹੀਆਂ ਸਕੀਮਾਂ ਦੀ ਪ੍ਰਗਤੀ ਦੀ ਮੋਨੀਟਰਿੰਗ ਲਈ ਇਕ ਉ¤ਚ ਪੱਧਰੀ ਕਮੇਟੀ ਦਾ ਗਠਨ ਕੀਤਾ ਹੈ। ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਯੋਜਨਾਬੰਦੀ ਵਿਭਾਗ (ਕੰਡੀ ਏਰੀਆ ਸ਼ਾਖਾ) ਦੇ ਇਕ ਬੁਲਾਰੇ ਨੇ ਦ¤ਸਿਆ ਕਿ ਮੁੱਖ ਸਕੱਤਰ, ਪੰਜਾਬ ਦੀ ਪ੍ਰਧਾਨਗੀ ਹੇਠ ਮੈਂਬਰ ਸਕੱਤਰ ਸਮੇਤ 8 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਦ¤ਸਿਆ ਕਿ ਇਹ ਕਮੇਟੀ ਕੰਡੀ ਖੇਤਰ ਵਿੱਚ ਚੱਲ ਰਹੀਆਂ ਸਕੀਮਾਂ ਦੀ ਪ੍ਰਗਤੀ ਦੀ ਮੋਨੀਟਰਿੰਗ ਕਰੇਗੀ ਅਤੇ ਕੰਡੀ ਖੇਤਰ ਵਿੱਚੋਂ ਸੰਸਦ ਬਰਾਂ/ਮੰਤਰੀਆਂ/ਵਿਧਾਇਕਾਂ ਵੱਲੋਂ ਪ੍ਰਾਪਤ ਨੁਮਾਇੰਦਗੀਆਂ ਬਾਰੇ ਵਿਚਾਰ ਵੀ ਕਰੇਗੀ। ਕਮੇਟੀ ਵਿਚ ਵਿੱਤੀ ਕਮਿਸ਼ਨਰ ਵਿਕਾਸ, ਪ੍ਰਮੁੱਖ ਸਕੱਤਰ ਜਲ ਸਪਲਾਈ ਅਤੇ ਨਿਕਾਸ, ਵਿੱਤੀ ਕਮਿਸ਼ਨਰ ਪਸ਼ੂ ਪਾਲਣ, ਪ੍ਰਮੁੱਖ ਸਕੱਤਰ ਵਿੱਤ, ਵਿੱਤੀ ਕਮਿਸ਼ਨਰ ਜੰਗਲਾਤ, ਸਕੱਤਰ ਸਿੰਚਾਈ ਮੈਂਬਰ ਹੋਣਗੇ ਜਦਕਿ ਸਕੱਤਰ ਯੋਜਨਾ ਮੈਂਬਰ ਸਕੱਤਰ ਵੱਜੋਂ ਸ਼ਾਮਲ ਕੀਤੇ ਗਏ ਹਨ। ਬੁਲਾਰੇ ਨੇ ਦ¤ਸਿਆ ਕਿ ਇਹ ਕਮੇਟੀ ਮਹੀਨੇ ਵਿੱਚ ਇੱਕ ਵਾਰ ਮੀਟਿੰਗ ਕਰੇਗੀ ਅਤੇ ਮੀਟਿੰਗ ਦੀ ਕਾਰਵਾਈ ਰਿਪੋਰਟ ਦੀ ਕਾਪੀ ਮੁੱਖ ਮੰਤਰੀ, ਪੰਜਾਬ ਦੀ ਜਾਣਕਾਰੀ ਲਈ ਭੇਜੀ ਜਾਵੇਗੀ।

WRITTEN BY