Skip to content
Independent perspectives. Global stories.
BREAKING

ਸਸਤੇ ਭਾਅ ’ਤੇ ਰੇਤਾ ਤੇ ਬਜਰੀ ਮੁਹੱਈਆ ਕਰਵਾਉਣ ਲਈ ਡੰਪ ਚਾਲੂ

Share this story

ਚੰਡੀਗੜ੍ਹ- ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਨੂੰ ਸਸਤੇ ਭਾਅ ’ਤੇ ਰੇਤਾ ਤੇ ਬਜਰੀ ਮੁਹੱਈਆ ਕਰਵਾਉਣ ਲਈ ਰਾਜ ਅੰਦਰ 9 ਖੱਡਾਂ ’ਤੇ ਰੇਤਾ ਨਿਕਾਸੀ ਦਾ ਕੰਮ ਜੰਗੀ ਪੱਧਰ ’ਤੇ ਸ਼ੁਰੂ ਕਰ ਦਿੱਤਾ ਹੈ ਅਤੇ ਰੇਤਾ-ਬਜਰੀ ਦੇਣ ਲਈ ਰੂਪਨਗਰ ਦੇ ਨੇੜੇ ਪਿੰਡ ਰੈਲੋਂ ਵਿਖੇ ਡੰਪ ਚਾਲੂ ਕਰ ਦਿੱਤਾ ਹੈ ਜਿਥੇ ਰੇਤਾ ਸਮੇਤ ਭਰਾਈ 700/- ਰੁਪੈ ਪ੍ਰਤੀ 100 ਕਿਉਸਿਕ ਫੁੱਟ ਸੋਮਵਾਰ ਤੋ ਸ਼ਨਿਚਰਵਾਰ ਸਵੇਰੇ 8:00 ਤੋਂ ਸ਼ਾਮ 6:00 ਵਜੇ ਤੱਕ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਪ ਮੁੱਖ ਮੰਤਰੀ ਸ.ਸੁਖਬੀਰ ਸਿੰਘ ਬਾਦਲ ਦੇ ਨਿਰਦੇਸ਼ਾਂ ਤਹਿਤ ਸਸਤੇ ਅਤੇ ਵਾਜ਼ਿਬ ਰੇਟਾਂ ’ਤੇ ਲੋਕਾਂ ਨੂੰ ਰੇਤਾ-ਬਜਰੀ ਮੁਹੱਈਆ ਕਰਵਾਈ ਜਾ ਰਹੀ ਹੈ।  ਪੰਜਾਬ ਰਾਜ ਦੇ ਜਿਸ ਉਪਭੋਗਤਾ ਨੂੰ ਵੀ ਰੇਤੇ ਦੀ ਜਰੂਰਤ ਹੋਵੇ, ਉਸ ਸਬੰਧਤ ਮਾਰਕਿਟ ਕਮੇਟੀ ਤੋਂ ਰੇਤੇ ਦੀ ਰਸੀਦ ਪ੍ਰਾਪਤ ਕਰ ਸਕਦਾ ਹੈ। ਵਰਨਣਯੋਗ ਹੈ ਕਿ ਰਾਜ ਵਿਚ ਗੈਰਕਾਨੂੰਨੀ ਰੇਤਾ ਨਿਕਾਸੀ ਨੂੰ ਰੋਕਣ ਦੇ

ਉਦੇਸ਼ ਨਾਲ ਮਾਈਨਿੰਗ ਅਧਿਕਾਰੀਆਂ ਦੀ ਸਹਾਇਤਾ ਲਈ ਹਰ ਜ਼ਿਲ੍ਹੇ ’ਚ 4 ਪੁਲਿਸ ਅਧਿਕਾਰੀ ਅਤੇ ਚੰਡੀਗੜ੍ਹ ’ਚ 3 ਡੀ.ਐਸ.ਪੀ. ਅਤੇ ਇੱਕ ਐਸ.ਪੀ. ਪਹਿਲਾਂ ਤੋਂ ਹੀ ਤੈਨਾਤ ਕੀਤੇ ਗਏ ਹਨ।

WRITTEN BY