Skip to content
Independent perspectives. Global stories.
BREAKING

ਬੰਦੀ ਸਿੰਘਾਂ ਦੀ ਹੋਵੇਗੀ ਰਿਹਾਈ ਜਾਂ ਹੋਵੇਗੀ ਮੇਰੀ ਸ਼ਹੀਦੀ : ਬਾਪੂ ਸੂਰਤ ਸਿੰਘ ਖਾਲਸਾ

Share this story

ਬਾਪੂ ਖਾਲਸਾ ਦੇ ਸਮਰਥਨ ਲਈ ਨਾਪਾ ਵਫਦ ਪੰਜਾਬ ਲਈ ਰਵਾਨਾ
Page-1_17 ਮਿਲਪੀਟਸ (ਕੈਲੀਫੋਰਨੀਆ), 28 ਜਨਵਰੀ (ਪੀ. ਟੀ.)-  ਸਿੱਖ ਕੌਮ ਬਹਾਦਰ ਯੋਧਿਆਂ ਦੀ ਕੌਮ ਹੈ ਜਿਸ ਨੇ ਸ਼ੁਰੂ ਤੋਂ ਲੈ ਕੇ  ਹੁਣ ਤੱਕ ਕਈ ਜੰਗਾਂ ਲੜੀਆਂ ਅਤੇ ਜਿੱਤੀਆਂ ਹਨ ਭਾਵੇਂ ਇਸ ਲਈ ਭਾਰੀ ਕੁਰਬਾਨੀਆਂ ਵੀ ਕਰਨੀਆਂ ਪਈਆਂ। ਮੌਜ਼ੂਦਾ ਸਮੇਂ ਵੀ ਗੁਰਬਖ਼ਸ ਸਿੰਘ ਖ਼ਾਲਸਾ ਵੱਲੋਂ ਸਜ਼ਾ ਪੂਰੀ ਕਰ ਚੁੱਕੇ ਫਿਰ ਵੀ ਜੇਲ੍ਹ ਵਿੱਚ ਨਜ਼ਰਬੰਦ ਸਿੱਖ ਕੈਦੀਆਂ ਦੀ ਰਿਹਾਈ ਨਾ ਕਰਨ ਦੇ ਕਾਰਨ ਭੁੱਖ ਹੜਤਾਲ ਰਾਹੀ ਕੌਮ ਨੂੰ ਜਾਗਰੂਕ ਕੀਤਾ। ਪਰ ਕਿਸੇ ਵੀ ਨਤੀਜੇ ਤੋਂ ਪਹਿਲਾਂ ਉਨ੍ਹਾਂ ਵੱਲੋਂ ਭੁੱਖ ਹੜਤਾਲ ਖ਼ਤਮ ਕਰ ਦਿੱਤੀ ਗਈ ਜਿਸ ਤੋਂ ਬਾਅਦ ਪੰਜ ਸਿੰਘਾਂ ਤੋਂ ਆਗਿਆ ਲੈ ਕੇ 82 ਸਾਲਾ ਟਕਸਾਲੀ ਆਗੂ ਬਾਪੂ ਸੂਰਤ ਸਿੰਘ ਖਾਲਸਾ ਨੇ ਉਕਤ ਭਾਂਬੜ ਦੀ ਚਿੰਗੀਆੜੀ ਮੱਘਦੀ ਰੱਖਣ ਲਈ ਆਪਣੇ ਘਰ  ਹਸਨਪੁਰ ਜ਼ਿਲ੍ਹਾ ਲੁਧਿਆਣਾ ਵਿੱਚ ਹੀ

ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ ਜਿਹੜੀ ਕਿ ਅੱਜ 13ਵੇਂ ਦਿਨ ਵਿੱਚ ਦਾਖਲ ਹੋ ਗਈ ਹੈ। ਆਪਣੇ ਘਰ ਵਿੱਚ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਨਜ਼ਰਬੰਦ ਕਰਕੇ ਰੱਖੇ ਗਏ ਬਾਪੂ ਸੂਰਤ ਸਿੰਘ ਖ਼ਾਲਸਾ ਅਜੇ ਵੀ ਚੜਦੀ ਕਲਾ ਵਿੱਚ ਨਜ਼ਰ ਆ ਰਹੇ ਹਨ ਅਤੇ ਆਪਣੇ ਵੱਲੋਂ ਕੀਤੇ ਐਲਾਨ ਤੇ ਕਾਇਮ ਸੂਰਤ ਸਿੰਘ ਖ਼ਾਲਸਾ ਦਾ ਕਹਿਣਾ ਹੈ ਕਿ ਭਾਈ ਗੁਰਬਖਸ ਸਿੰਘ ਖਾਲਸਾ ਚਾਹੇ ਕਿਸੇ ਮਜਬੂਰੀ ਵੱਸ ਆਪਣੀ ਭੁੱਖ ਹੜਤਾਲ ਨੂੰ ਖਤਮ ਕਰ ਗਿਆ ਹੈ ਪਰ ਗੁਰੂ ਅੱਗੇ ਕੀਤੀ ਅਰਦਾਸ ਤੋਂ ਬਾਅਦ ਚਾਹੇ ਉਸ ਦੀ ਜਾਨ ਚਲੀ ਜਾਵੇ ਪਰ ਉਹ ਆਪਣੀ ਭੁੱਖ ਹੜਤਾਲ ਨੂੰ ਜਾਰੀ ਰੱਖਣਗੇ। ਇਸ ਗਲ ਦੀ ਜਾਣਕਾਰੀ ਦਿੰਦਿੰਆਂ ਅੱਜ ਇਥੇ ਨਾਰਥ ਅਮਰੀਕਨ ਪੰਜਾਬੀ ਐਸੋਸ਼ੀਏਸ਼ਨ (ਨਾਪਾ) ਦੇ ਡਾਇਰੈਕਟਰ ਸ: ਬਲਵੰਤ ਸਿੰਘ ਨੇ ਦਸਿਆ ਕਿ ਸ: ਖਾਲਸਾ ਨੇ ਆਪਣੇ ਨਿਵਾਸ ਅਸਥਾਨ ਪਿੰਡ ਹਸਨਪੁਰ ਨਾਪਾ ਆਫਿਸ ਨੂੰ ਭੇਜੇ ਗਏ ਇਕ ਸੁਨੇਹੇ ਰਾਹੀਂ
(ਸਫਾ 1 ਦਾ ਬਾਕੀ)
ਦੱਸਿਅ ਕਿ ਜਾਂ ਤਾਂ ਜੇਲਾਂ ‘ਚ ਬੰਦ ਸਜਾ ਪੂਰੀ ਕਰ ਚੁੱਕੇ ਸਿੰਘ ਰਿਹਾਅ ਹੋਣਗੇ ਜਾਂ ਫਿਰ ਉਨ੍ਹਾਂ ਦੀ ਸ਼ਹੀਦੀ ਹੋਵੇਗੀ।ਉਨ੍ਹਾਂ ਦੱਸਿਆ ਕਿ ਉਹ ਆਪਣੀ ਮੌਤ ਨੂੰ ਹੋਰਾਂ ਕੌਮ ਦੇ ਸ਼ਹੀਦਾਂ ਵਾਂਗ ਯਾਦਗਾਰੀ ਬਣਾਉਣਾ ਚਾਹੁੰਦੇ ਹਨ ਕਿਉ ਕਿ ਉਹ ਧਰਮ ਅਤੇ ਅਸੂਲਾਂ ਨੂੰ ਜਿੰਦਗੀ ਨਾਲੋਂ ਵੱਧ ਪਿਆਰ ਕਰਦੇ ਹਨ।ਉਨ੍ਹਾਂ ਕਿਹਾ ਕਿ ਮੇਰਾ ਇਹ ਸੰਘਰਸ਼ ਪਰਿਵਾਰਕ ਨਹੀ ਸਗੋਂ ਪੰਥਕ ਸੰਘਰਸ਼ ਹੈ ਜਿਸ ਲਈ ਦਮਦਮੀ ਟਕਸਾਲ ਅਤੇ ਹੋਰ ਪੰਥਕ ਜੱਥੇਬੰਦੀਆਂ ਨੂੰ ਇਸ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ।
ਉਧਰ ਨਾਪਾ ਦੇ ਆਫਿਸ ਵਿਚ ਪਹੁੰਚੀ ਇਕ ਹੋਰ ਜਾਣਕਾਰੀ ਅਨੁਸਾਰ ਜੱਥੇਦਾਰ ਸੂਰਤ ਸਿੰਘ ਖਾਲਸਾ ਦੇ ਘਰ ਉਨਾਂ ਦੀ ਸਿਹਤ ਦਾ ਹਾਲ ਚਾਲ ਪੁਛਣ ਲਈ ਸਿੱਖ ਚਿੰਤਕ ਅਤੇ ਪਹਿਰੇਦਾਰ ਦੇ ਮੁੱਖ ਸੰਪਾਦਕ ਜਸਪਾਲ ਸਿੰਘ ਹੇਰਾਂ, ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਸਾਹਿਬ ਦੇ ਜਿਲ੍ਹਾ ਪ੍ਰਧਾਨ ਜਸਵੰਤ ਸਿੰਘ ਚੀਮਾ, ਬਲਵਿੰਦਰ ਸਿੰਘ ਜਿਲ੍ਹਾ ਜਰਨਲ ਸਕੱਤਰ, ਬੂਟਾ ਸਿੰਘ ਰਣਸੀਹ ਅਕਾਲੀ ਦਲ 1920, ਜਤਿੰਦਰ ਸਿੰਘ ਈਸੜੂ, ਯੂਨਾਈਟਡ ਅਕਾਲੀ ਦਲ, ਪ੍ਰਿੰਸੀਪਲ ਭੁਪਿੰਦਰ ਸਿੰਘ ਮੁੱਲਾਂਪੁਰ, ਜਸਵਿੰਦਰ ਸਿੰਘ ਮੰਡਿਆਣੀ ਯੂਨਾ: ਅਕਾਲੀ ਦਲ ਦੇ ਜਿਲ੍ਹਾ ਜਲੰਧਰ  ਦੇ ਪ੍ਰਧਾਨ ਕੁਲਵੰਤ ਸਿੰਘ ਢਿੱਲੋਂ, ਹਰਮਿੰਦਰ ਸਿੰਘ ਰਸੂਲਲੜਾ, ਬਲਵਿੰਦਰ ਸਿੰਘ ਸ਼ਾਹਕੋਟ,ਨਾਪਾ ਦੇ ਡਾਇਰੈਕਟਰ ਸ: ਜਸਪਾਲ ਸਿੰਘ ਮਾਨ, ਕੇਵਲ ਸਿੰਘ ਸੁਲਾਤਾਨਪੁਰ, ਜੁਗਿੰਦਰ ਸਿੰਘ ਸੁਲਤਾਨਪੁਰ, ਕਮਿੱਕਰ ਸਿੰਘ, ਜਸਵੀਰ ਸਿੰਘ ਹੇਰਾਂ, ਸਰਵਰਿੰਦਰ ਕੌਰ (ਬੇਟੀ ਸੂਰਤ ਸਿੰਘ ਖਾਲਸਾ), ਸੋਹਣ ਸਿੰਘ ਤੇ ਦਲਜੀਤ ਸਿੰਘ ਵਿਸ਼ੇਸ ਤੋਰ ਤੇ ਪੁਹਚੇ। ਦੱਸਣਯੋਗ ਹੈ ਕਿ ਜੱਥੇਦਾਰ ਸੂਰਤ ਸਿੰਘ ਖ਼ਾਲਸਾ ਨੇ ਭਾਈ ਗੁਰਬਖਸ ਸਿੰਘ ਖਾਲਸਾ ਦੇ ਨਾਲ ਹੀ ਗੁਰਦਵਾਰਾ ਸ੍ਰੀ ਅੰਬ ਸਾਹਿਬ ਤੋਂ ਭੁੱਖ ਹੜਤਾਲ ਤੇ ਬੈਠਣ ਦਾ ਐਲਾਨ ਕੀਤਾ ਸੀ ਪਰ ਉਸ ਸਮੇਂ ਭਾਈ ਗੁਰਬਖਸ ਸਿੰਘ ਖਾਲਸਾ ਨੇ ਸੂਰਤ ਸਿੰਘ ਖਾਲਸਾ ਨੂੰ ਭੁੱਖ ਹੜਤਾਲ ਤੇ ਨਾਲ ਬੈਠਣ ਦੀ ਆਗਿਆ ਨਹੀ ਦਿੱਤੀ ਸੀ ਅਤੇ ਉਸ ਸਮੇਂ ਹੀ ਭਾਈ ਸੂਰਤ ਸਿੰਘ ਖਾਲਸਾ ਨੇ ਐਲਾਨ ਕੀਤਾ ਸੀ ਕਿ ਜੇਕਰ ਭਾਈ ਗੁਰਬਖ਼ਸ਼ਾਂ ਸਿੰਘ ਕਿਸੇ ਕਾਰਨ ਭੁੱਖ ਹੜਤਾਲ ਖ਼ਤਮ ਕਰ ਦਿੰਦੇ ਹਨ ਤਾਂ ਉਸੇ ਦਿਨ ਤੋਂ ਉਹ ਖੁਦ ਭੁੱਖ ਹੜਤਾਲ ’ਤੇ ਬੈਠ ਜਾਣਗੇ ਅਤੇ ਜਿਸ ਦਿਨ ਭਾਈ ਖ਼ਾਲਸਾ ਨੇ ਭੁੱਖ ਹੜਤਾਲ ਕਿਸੇ ਮਜ਼ਬੂਰੀ ਵਿੱਚ ਖ਼ਤਮ ਕੀਤੀ ਸੀ ਉਸ ਦਿਨ ਹੀ ਸੂਰਤ ਸਿੰਘ ਖਾਲਸਾ ਭੁੱਖ ਹੜਤਾਲ ਤੇ ਬੈਠ ਗਏ ਸਨ।ਪੰਜਾਬ ਦੇ ਪਿੰਡ ਹਸਨਪੁਰ ਤੋਂ ਪੁਜੀ ਜਾਣਕਾਰੀ ਅਨੁਸਾਰ  ਸਰਕਾਰ ਦੇ ਅਦੇਸ਼ਾਂ ਅਨੁਸਾਰ ਹੀ ਭਾਈ ਖ਼ਾਲਸਾ ਦੇ ਪਿੰਡ ਨੂੰ ਪੁਲਿਸ ਛਾਉੇਣੀ ਵਿੱਚ ਤਬਦੀਲ ਕੀਤਾ ਹੋਇਆ ਹੈ ਤਾਂ ਕਿ ਜਥੇਦਾਰ ਖ਼ਾਲਸਾ ਨਾਲ ਕੋਈ ਪਿੰਡ ਵਾਸੀ ਜਾਂ ਬਾਹਰੀ ਸਿੱਖ ਜੱਥੇਬੰਦੀ ਤਾਲਮੇਲ ਨਾ ਕਰ ਸਕੇ।ਉਨਾਂ ਕਿਹਾ ਕਿ ਅਕਾਲੀ ਦਲ ਮਾਨ ਅਤੇ ਵੱਖ ਵੱਖ ਸਿੱਖ ਜੱਥੇਬੰਦੀਆ ਵੱਲੋਂ ਜੱਥੇਦਾਰ ਖ਼ਾਲਸਾ ਦੀ ਭੁੱਖ ਹੜਤਾਲ ਦਾ ਪੂਰਾ ਸਮਰਥਨ ਕੀਤਾ ਜਾ ਰਿਹਾ ਹੈ ਅਤੇ ਜਲਦੀ ਹੀ ਇਸ ਮੁੱਦੇ ਤੇ ਸੰਘਰਸ਼ ਕਮੇਟੀ ਦਾ ਗਠਨ ਕੀਤਾ ਜਾਵੇਗਾ ਅਤੇ ਜਥੇਦਾਰ ਖ਼ਾਲਸਾ ਨੂੰ ਸਾਝੀ ਜਗ੍ਹਾ ਤੇ ਭੁੱਖ ਹੜਤਾਲ ਲਈ ਬਿਠਾਇਆ ਜਾਵੇਗਾ ਤਾਂ ਜੋ ਇਸ ਬਿਰਧ ਜੱਥੇਦਾਰ ਵੱਲੋਂ ਕੋਮ ਦੀ ਖਾਤਰ ਕੀਤੇ ਜਾ ਰਹੇ ਸੰਘਰਸ਼ ਸਬੰਧੀ ਆਮ ਸਿੱਖ ਸੰਗਤ ਨੂੰ ਵੀ ਪਤਾ ਲੱਗ ਸਕੇ ਅਤੇ ਸਰਕਾਰ ਦੀ ਇਸ ਗੈਰ ਕਾਨੂੰਨੀ ਨਜ਼ਰਬੰਦੀ ਦੇ ਖ਼ਿਲਾਫ ਸਿੱਖ ਜਥੇਬੰਦੀਆ ਨੂੰ ਆਵਾਜ਼ ਬੁੰਦਲ ਕਰਨੀ ਚਾਹੀਦੀ ਹੈ ਉਧਰ ਪਰਾਪਤ ਹੋਈ ਇਕ ਹੋਰ ਜਾਣਕਾਰੀ ਅਨੁਸਾਰ ਬੰਦੀ ਸਿੰਘਾਂ ਦੀ ਰਿਹਾਈ ਲਈ ਬੀਤੇ 12 ਦਿਨ ਤੋਂ ਘਰ ਵਿੱਚ ਨਜਰਬੰਦ ਅਤੇ ਭੁੱਖ ਹੜਤਾਲ ਤੇ ਬੈਠੈ ਜਥੇਦਾਰ ਬਾਪੂ ਸੂਰਤ ਸਿੰਘ ਖਾਲਸਾ ਨੇ ਦੱਸਿਆ ਕਿ ਅੱਜ ਤੋਂ 12 ਦਿਨ ਪਹਿਲਾ ਉਨਾ ਨੇ ਗੁਰਦਵਾਰਾ ਪਿੰਡ ਸਹੋਲੀ ਤੋਂ ਆਪਣੀ ਭੁੱਖ ਹੜਤਾਲ ਸ਼ੁਰੂ ਕੀਤੀ ਸੀ ਅਤੇ ਉਥੋ ਪੁਲਿਸ ਥਾਣਾ ਜੋਧਾਂ ਦੀ ਪੁਲਿਸ ਨੇ ਉਸ ਨੂੰ ਚੁੱਕ ਕੇ ਥਾਣਾ ਦਾਖਾ ਵਿੱਚ ਬੰਦ ਕਰ ਦਿਤਾ ਅਤੇ ਫਿਰ ਦਾਖਾ ਪੁਲਿਸ ਨੇ ਮੈਨੂੰ ਘਰ ਵਿੱਚ ਹੀ ਨਜਰ ਬੰਦ ਕਰ ਦਿਤਾ ਅਤੇ ਜਦੋ ਮੈਂ ਘਰੋ ਕਿਸੇ ਤਰਾਂ ਬਾਹਰ ਨਿਕਲ ਕੇ ਗੁਰੂਦਵਾਰਾ ਸ੍ਰੀ ਮੁਸ਼ਕੀਆਣਾ ਸਾਹਿਬ ਮੁੱਲਾਂਪੁਰ ਵਿਖੇ ਭੁੱਖ ਹੜਤਾਲ ’ਤੇ ਬੈਠਣ ਲਈ ਗਿਆ ਤਾਂ ਗੁਰਦਵਾਰਾ ਕਮੇਟੀ ਮੁੱਲਾਂਪੁਰ ਨੇ ਮੈਨੂੰ ਭੁੱਖ ਹੜਤਾਲ ਤੇ ਬੈਠਣ ਦੀ ਆਗਿਆ ਨਹੀ ਦਿਤੀ ਅਤੇ ਜਦੋ ਮੈਂ ਸ੍ਰੋਮਣੀ ਗੁਰਦਵਾਰਾ ਕਮੇਟੀ ਦਿੱਲੀ ਦੇ ਸਾਬਕਾ ਪ੍ਰਧਾਨ ਪ੍ਰਮਜੀਤ ਸਿੰਘ ਸਰਨਾ ਤੋਂ ਭੁੱਖ ਹੜਤਾਲ ਲਈ ਗੁਰਦਵਾਰਾ ਸਾਹਿਬ ਵਿੱਚ ਜਗ੍ਹਾ ਮੁਹਇਆ ਕਰਵਾਉਣ ਦੀ ਮੰਗ ਕੀਤੀ ਤਾਂ ਸਰਨਾ ਨੇ ਵੀ ਮੈਨੂੰ ਥਾ ਦੇਣ ਤੋਂ ਕੋਰਾ ਇਨਕਾਰ ਕਰ ਦਿਤਾ।ਉਨਾਂ ਕਿਹਾ ਕਿ ਪੰਜਾਬ ਸਰਕਾਰ ਮੈਨੂੰ ਕਿਸੇ ਥਾ ਤੇ ਵੀ ਭੁੱਖ ਹੜਤਾਲ ਤੇ ਬੈਠਣ ਦੀ ਆਗਿਆ ਨਹੀ ਦੇ ਰਹੀ ਅਤੇ ਜੇਕਰ ਮੈਂ ਘਰ ਵਿਚੋ ਬਾਹਰ ਜਾਣਾ ਚਾਹਾ ਤਾਂ ਪੁਲਿਸ ਅਤੇ ਸੀ ਆਈ ਡੀ ਵਲੋਂ ਮੇਰਾ ਪਿਛਾ ਕੀਤਾ ਜਾਦਾ ਹੈ।ਉਨਾਂ ਕਿਹਾ ਕਿ ਪਿਛਲੇ 12 ਦਿਨਾ ਤੋਂ ਦਾਖਾ ਪੁਲਿਸ, ਸੀ ਆਈ ਡੀ ਅਤੇ ਆਈ ਬੀ ਵਲੋਂ ਮੈਨੂੰ ਘਰ ਵਿੱਚ ਹੀ ਗੈਰ ਕਾਨੂੰਨੀ ਤੋਰ ਤੇ ਨਜਰ ਬੰਦ ਕੀਤਾ ਹੋਇਆ ਹੈ ਅਤੇ ਕਿਸੇ ਵੀ ਪਿੰਡ ਵਾਸੀ ਨਾਲ ਮੈਨੂੰ ਮਿਲਣ ਨਹੀ ਦਿਤਾ ਜਾਦਾ ਅਤੇ ਜੇਕਰ ਕੋਈ ਜੱਥੇਬੰਦੀ ਮੇਰਾ ਹਾਲ ਪੁੱਛਣ ਵੀ ਆਉਦੀ ਹੈ ਤਾਂ ਉਸ ਨੂੰ ਧਮਕਾਇਆ ਜਾਦਾ ਹੈ ਉੇਨਾਂ ਕਿਹਾ ਕਿ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਚਾਹੇ ਭੁੱਖ ਹੜਤਾਲ ਵਿੱਚ ਹੀ ਖ਼ਤਮ ਕਰ ਗਿਆ ਪਰ ਮੈਂ ਆਪਣੀ ਜਾਨ ਕੁਰਬਾਨ ਹੋਣ ਤੱਕ ਭੁੱਖ ਹੜਤਾਲ ਤੇ ਬੈਠਾ ਰਹਾਗਾ।ਉਨਾਂ ਕਿਹਾ ਕਿ ਸਿੱਖ ਕੌਮ ਨਾਲ ਸਮੇਂ ਦੀਆਂ ਸਰਕਾਰਾਂ ਨੇ ਸਦਾ ਹੀ ਧੱਕੇਸ਼ਾਹੀ ਕੀਤੀ ਹੈ ਅਤੇ ਅੱਜ ਵੀ ਸੈਂਕੜੇ ਨੌਜਵਾਨ ਜੇਲਾਂ ਵਿੱਚ ਕਈ ਸਾਲਾ ਤੋਂ ਬੰਦ ਹਨ ਅਤੇ ਰਿਹਾਈ ਦਾ ਇਤਜ਼ਾਰ ਕਰ ਰਹੇ ਹਨ ਪਰ ਸਿੱਖ ਮੁੱਦੇ ਤੇ ਰਾਜਨੀਤੀ ਕਰਨ ਵਾਲਿਆ ਨੇ ਅੱਜ ਤੱਕ ਬੰਦੀ ਸਿੰਘਾਂ ਦੀ ਰਿਹਾਈ ਲਈ ਕੋਈ ਯਤਨ ਨਹੀ ਕੀਤਾ ਉਨਾਂ ਕਿਹਾ ਕਿ ਮੇਰੀ ਭੁੱਖ ਹੜਤਾਲ ਉਦੋ ਤੱਕ ਜਾਰੀ ਰਹੇਗੀ ਜਦੋ ਤੱਕ ਸਰਕਾਰ ਬੰਦੀ ਸਿੰਘਾ ਦੀ ਰਿਹਾਈ ਲਈ ਕੋਈ ਫੈਸਲਾ ਨਹੀ ਲੈ ਲੈਂਦੀ।

WRITTEN BY