ਨਵੀਂ ਦਿ¤ਲੀ, 27 ਜਨਵਰੀ (ਪੀ. ਟੀ.)- ਸੀ.ਬੀ.ਆਈ. ਨੇ ਸਾਬਕਾ ਕੋਲਾ ਸਕ¤ਤਰ ਪੀ.ਸੀ.ਪਾਰਿਖ, ਵਪਾਰੀ ਕੁਮਾਰ ਮੰਗਲਮ ਬਿੜਲਾ ਸਮੇਤ ਕਈ ਹੋਰ ਲੋਕਾਂ ਦੀ ਕਥਿਤ ਸ਼ਮੂਲਿਅਤ ਵਾਲੇ ਕੋਲਾ ਬਲਾਕ ਵੰਡ ਘੁਟਾਲਾ ਮਾਮਲਾ ‘ਚ ਜਾਂਚ ਦੀ ਪ੍ਰਗਤੀ ਰਿਪੋਰਟ ਇਕ ਸੀਲਬੰਦ ਲਿਫਾਫੇ ‘ਚ ਪਾ ਕੇ ਵਿਸ਼ੇਸ਼ ਅਦਾਲਤ ਨੂੰ ਸੌਂਪ ਦਿ¤ਤੀ। ਏਜੰਸੀ ਨੇ ਅਦਾਲਤ ਨੂੰ ਦ¤ਸਿਆ ਕਿ ਉਹ ਅ¤ਗੇ ਦੀ ਜਾਂਚ ਦੌਰਾਨ ਦਰਜ ਕੀਤੇ ਗਏ ਕਈ ਲੋਕਾਂ ਦੇ ਬਿਆਨ ਵੀ ਪੇਸ਼ ਕਰ ਰਹੀ ਹੈ। ਸੀ.ਬੀ.ਆਈ. ਨੇ ਜ¤ਜ ਨੂੰ ਬੇਨਤੀ ਕੀਤੀ ਕਿ ਜਦੋਂ ਤ¤ਕ ਇਸ ਮਾਮਲੇ ਦੀ ਜਾਂਚ ਪੂਰੀ ਨਹੀਂ ਹੋ ਜਾਂਦੀ, ਉਦੋਂ ਤ¤ਕ ਉਹ ਸੀਲ ਬੰਦ ਲਿਫਾਫੇ ਨੂੰ ਨਾ ਖੋਲਣ। ਇਹ ਪ੍ਰਗਤੀ ਰਿਪੋਰਟ ਅਦਾਲਤ ਦੁਆਰਾ 16 ਦਸੰਬਰ 2014 ਨੂੰ ਜਾਰੀ ਕੀਤੇ ਗਏ ਆਦੇਸ਼ ਦਾ ਪਾਲਣ ਕਰਦੇ ਹੋਏ ਪੇਸ਼ ਕੀਤੀ ਗਈ ਹੈ। ਉਸ
ਆਦੇਸ਼ ‘ਚ ਅਦਾਲਤ ਨੇ ਏਜੰਸੀ ਨੂੰ ਨਿਰਦੇਸ਼ ਦਿ¤ਤੇ ਸਨ ਕਿ ਉਹ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਪ੍ਰਧਾਨ ਮੰਤਰੀ ਦਫਤਰ ਦੇ ਕੁਝ ਹੋਰ ਅਧਿਕਾਰੀਆਂ ਤੋਂ ਪੁ¤ਛਗਿਛ ਕਰੇ। ਵਿਸ਼ੇਸ਼ ਸੀ.ਬੀ.ਆਈ. ਜਸਟਿਸ ਭਰਤ ਪਰਾਸ਼ਰ ਨੇ ਕਿਹਾ ਅ¤ਗੇ ਦੀ ਜਾਂਚ ਨਾਲ ਜੁੜੀ ਪ੍ਰਗਤੀ ਰਿਪੋਰਟ ਨੂੰ ਜਾਂਚ ਦੌਰਾਨ ਦਰਜ ਕੀਤੇ ਗਏ ਕਈ ਲੋਕਾਂ ਦੇ ਬਿਆਨਾਂ ਅਤੇ ਕੁਝ ਦਸਤਾਵੇਜਾਂ ਦੇ ਨਾਲ ਇਕ ਸੀਲਬੰਦ ਲਿਫਾਫੇ ‘ਚ ਅਦਾਲਤ ਨੂੰ ਸੌਂਪਿਆ ਗਿਆ ਹੈ।



