Skip to content
Independent perspectives. Global stories.
BREAKING

ਜਾਅਲੀ ਕਰੰਸੀ ਦੇ ਦੋਸ਼ ’ਚ ਦੋ ਵਿਅਕਤੀਆਂ ’ਤੇ ਪਰਚਾ ਦਰਜ

Share this story

ਬਰਨਾਲਾ, 27 ਜਨਵਰੀ (ਸੂਦ, ਬਾਂਸਲ)- ਬਰਨਾਲਾ ਪੁਲਿਸ ਵੱਲੋਂ ਨਕਲੀ ਕਰੰਸੀ ਬਣਾਉਣ ਵਾਲੇ ਅਨਸਰਾਂ ਨੂੰ ਕਾਬੂ ਕੀਤੇ ਜਾਣ ਦੀ ਖ਼ਬਰ ਹੈ। ਜਾਣਕਾਰੀ ਮੁਤਾਬਿਕ ਮੁਖ਼ਬਰ ਦੀ ਇਤਲਾਹ ’ਤੇ ਕਸਬਾ ਹੰਡਿਆਇਆ ਦੇ ਲੁੱਧੜ ਪੱਤੀ ਚੌਕ ਵਿਚੋਂ ਬਰਨਾਲਾ ਪੁਲਿਸ ਦੇ ਹਰਜਿੰਦਰ ਸਿੰਘ, ਰਾਜੀਵ ਕੁਮਾਰ, ਜਗਜੀਵਨ ਸਿੰਘ ਅਤੇ ਗੁਰਵਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਸ਼ੱਕ ਦੇ ਆਧਾਰ ’ਤੇ ਦੋ ਵਿਅਕਤੀਆਂ ਅਨਿਲ ਕੁਮਾਰ ਪੁੱਤਰ ਮੱਖਣ ਲਾਲ ਕੌਮ ਮਹਾਜਨ ਸਿੱਖ ਵਾਸੀ ਨੇੜੇ ਰੇਲਵੇ ਸਟੇਸ਼ਨ ਰਾਮਪੁਰਾ ਹਾਲ ਜੀਰਕਪੁਰ (ਮੁਹਾਲੀ) ਤੇ ਗੁਰਦੀਪ ਸਿੰਘ ਪੁੱਤਰ ਮੇਜਰ ਸਿੰਘ ਕੌਮ ਮਜ੍ਹਬੀ ਸਿੱਖ ਵਾਸੀ ਕਿਲਾ ਪੱਤੀ ਹੰਡਿਆਇਆ ਨੂੰ ਕਾਬੂ ਕੀਤਾ, ਜੋ ਕਿ ਮੋਟਰਸਾਈਕਲ ਹੀਰੋ ਹਾਂਡਾ ਸਪਲੈਂਡਰ ਪੀ.ਬੀ.19ਜੀ-1148 ਰੰਗ ਕਾਲਾ ’ਤੇ ਜਾ ਰਹੇ ਸਨ। ਤਲਾਸ਼ੀ ਕੀਤੇ ਜਾਣ ’ਤੇ ਇਨ੍ਹਾਂ ਤੋਂ ਜਾਅਲੀ ਕਰੰਸੀ ਬਰਾਮਦ ਹੋਈ। ਇਹ ਜਾਅਲੀ ਕਰੰਸੀ ਬਿਲਕੁਲ ਭਾਰਤੀ ਕਰੰਸੀ ਦੇ ਨਾਲ ਮਿਲਦੀ-ਜੁਲਦੀ ਹੈ।

ਇਹ ਜਆਲੀ ਕਰੰਸੀ ਏਨੀ ਸਫ਼ਾਈ ਨਾਲ ਤਿਆਰ ਕੀਤੀ ਜਾਂਦੀ ਹੈ ਕਿ ਇਸਨੂੰ ਪਹਿਲੀ ਨਜ਼ਰੇ ਪਹਿਚਾਨਣਾ ਮੁਸ਼ਕਿਲ ਹੈ। ਉਕਤ ਵਿਅਕਤੀ ਇਹ ਜਾਅਲੀ ਕਰੰਸੀ ਆਮ ਲੋਕਾਂ ਨੂੰ ਅਤੇ ਦੁਕਾਨਦਾਰਾਂ ਨੂੰ ਦੇ ਕੇ ਉਨ੍ਹਾਂ ਨਾਲ ਧੋਖਾ ਕਰਦੇ ਸਨ ਅਤੇ ਸਰਕਾਰ ਨੂੰ ਚੂਨਾ ਲਗਾਉਂਦੇ ਸਨ। ਉਕਤ ਦੋਸ਼ੀਆਂ ’ਤੇ ਧਾਰਾ 420, 489ਏ, 489ਬੀ, 489ਸੀ, 489ਡੀ, 120ਬੀ ਆਈ.ਪੀ.ਸੀ. ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।

WRITTEN BY