Skip to content
Independent perspectives. Global stories.
BREAKING

ਧਾਰਮਿਕ ਆਧਾਰ ’ਤੇ ਨਹੀਂ ਵੰਡੇਗਾ ਤਾਂ ਅ¤ਗੇ ਵਧੇਗਾ ਭਾਰਤ : ਓਬਾਮਾ

Share this story

ਅਮਰੀਕੀ ਰਾਸ਼ਟਰਪਤੀ ਦਾ ਦੌਰਾ ਸਫਲਤਾਪੂਰਵਕ ਮੁਕੰਮਲ

Page-1_10 ‘ਨਵੀਂ ਦਿ¤ਲੀ, 27 ਜਨਵਰੀ (ਪੀ. ਟੀ. ਲਾਇਵ)- ਧਾਰਮਿਕ ਸਹਿਣਸ਼ੀਲਤਾ ਦੀ ਪੁਰਜ਼ੋਰ ਅਪੀਲ ਕਰਦੇ ਹੋਏ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਅ¤ਜ ਕਿਹਾ ਕਿ ਹਰ ਵਿਅਕਤੀ ਨੂੰ ਬਿਨਾਂ ਕਿਸੇ ਡਰ ਦੇ ਆਪਣੀ ਆਸਥਾ ਦਾ ਪਾਲਨ ਕਰਨ ਦਾ ਅਧਿਕਾਰ ਹੈ ਅਤੇ ਭਾਰਤ ਉਸ ਸਮੇਂ ਤ¤ਕ ਸਫਲ ਰਹੇਗਾ ਜਦੋਂ ਤ¤ਕ ਉਹ ਧਾਰਮਿਕ ਆਧਾਰ ‘ਤੇ ਨਹੀਂ ਵੰਡੇਗਾ । ਸਿਰੀ ਫੋਰਟ ਆਡੀਟੋਰੀਅਮ ‘ਚ ਸੰਬੋਧਨ ਕਰਦੇ ਹੋਏ ਓਬਾਮਾ ਨੇ ਭਾਰਤ ਅਤੇ ਅਮਰੀਕਾ ਨੂੰ ਸਿਰਫ ਸੁਭਾਵਿਕ ਸਾਂਝੇਦਾਰ ਹੀ ਨਹੀਂ ਬਲਕਿ ਸਰਬੋਤਮ ਸਾਂਝੇਦਾਰ ਦ¤ਸਦੇ ਹੋਏ ਕਿਹਾ ਕਿ ਬਰਮਾ ਤੋਂ ਸ੍ਰੀਲੰਕਾ ਤ¤ਕ ਭਾਰਤ ਦੀ ਵ¤ਡੀ ਭੂਮਿਕਾ ਹੈ। ਉਨ੍ਹਾਂ ਨੇ ਚੀਨ ਦਾ ਨਾਮ ਲਏ ਬਿਨਾਂ ਏਸ਼ੀਆ ਪ੍ਰਸ਼ਾਂਤ ‘ਚ ਭਾਰਤ ਦੀ ਵ¤ਡੀ ਭੂਮਿਕਾ ਦਾ ਸਵਾਗਤ ਕੀਤਾ।ਅ¤ਜ ਸਵੇਰੇ 10.30

ਵਜੇ ਉਹ ਦਿ¤ਲੀ ਦੇ ਸੀਰੀ ਫੋਰਟ ਆਡੀਟੋਰੀਅਮ ‘ਚ ਆਯੋਜਿਤ ਪ੍ਰੋਗਰਾਮ ‘ਚ ਭਾਸ਼ਣ ਦੇਣ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਗਣਤੰਤਰ ਦਿਵਸ ਦੇ ਮੌਕੇ ‘ਤੇ ਬੁਲਾਉਣ ਲਈ ਸ਼ੁਕਰੀਆ। ਓਬਾਮਾ ਨੇ ਮੰਚ ‘ਤੇ ਆਉਂਦੇ ਹੀ ਕਿਹਾ-ਨਮਸਤੇ। ਓਬਾਮਾ ਨੇ ਕਿਹਾ ਕਿ ਏਸ਼ੀਆ ਪ੍ਰਸ਼ਾਂਤ ‘ਚ ਭਾਰਤ ਦੀ ਭੂਮਿਕਾ ਸਭ ਤੋਂ ਅਹਿਮ ਹੈ। ਉਨ੍ਹਾਂ ਦਾ ਟੀਚਾ ਹੈ ਕਿ ਪ੍ਰਮਾਣੂ ਖਤਰੇ ਤੋਂ ਦੁਨੀਆ ਮੁਕਤ ਹੋਵੇ ਤੇ ਦੋਵਾਂ ਦੇਸ਼ਾਂ ਦੀ ਦੋਸਤੀ ਪ੍ਰਮਾਣੂ ਸਹਿਯੋਗ ‘ਤੇ ਅ¤ਗੇ ਵ¤ਧ ਰਹੀ ਹੈ। ਯੂ.ਐਨ. ‘ਚ ਭਾਰਤ ਨੂੰ ਸਥਾਈ ਮੈਂਬਰਸ਼ਿਪ ਮਿਲਣੀ ਚਾਹੀਦੀ ਹੈ। ਅ¤ਤਵਾਦ ਖਿਲਾਫ ਦੋਵਾਂ ਦੇਸ਼ਾਂ ਨੇ ਮਿਲ ਕੇ ਲੜਨਾ ਹੋਵੇਗਾ। ਓਬਾਮਾ ਨੇ ਕਿਹਾ ਕਿ ਜਲਵਾਊ ਪਰਿਵਰਤਨ ਦੁਨੀਆ ਲਈ ਵ¤ਡੀ ਚੁਣੌਤੀ ਹੈ। ਹਰ ਬ¤ਚੇ ਨੂੰ ਸਵ¤ਛ ਹਵਾ ਅਤੇ ਪਾਣੀ ਦਾ ਅਧਿਕਾਰ ਹੈ ਤੇ ਇਸ ਦਿਸ਼ਾ ‘ਚ ਕੰਮ ਕਰਨਾ ਹੋਵੇਗਾ। ਅਮਰੀਕਾ ਸਾਫ ਊਰਜਾ ਲਈ ਭਾਰਤ ਨੂੰ ਪੂਰੀ ਮਦਦ ਦੇਵੇਗਾ। ਹਿਮਾਲਿਆ ਦੇ ਗਲੇਸ਼ੀਅਰ ਪਿਘਲ ਰਹੇ ਹਨ ਅਤੇ ਮਾਨਸੂਨ ‘ਚ ਵਿਗਾੜ ਆ ਰਿਹਾ ਹੈ। ਗੌਰਤਲਬ ਹੈ ਉਨ੍ਹਾਂ ਨੇ ਮਹਾਤਮਾ ਗਾਂਧੀ ਤੇ ਸਵਾਮੀ ਵਿਵੇਕਾਨੰਦ ਦਾ ਜ਼ਿਕਰ ਕਰਦੇ ਹੋਏ ਆਪਣੇ ਸੰਬੋਧਨ ਦੀ ਸ਼ੁਰੂਆਤ ਕੀਤੀ।
ਬਰਾਕ ਓਬਾਮਾ ਸਾਊਦੀ ਅਰਬ ਲਈ ਹੋਏ ਰਵਾਨਾ- ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਆਪਣੇ ਤਿੰਨ ਦਿਨਾਂ ਭਾਰਤ ਦੌਰੇ ਨੂੰ ਸਫਲਤਾਪੂਰਵਕ ਪੂਰਾ ਕਰਨ ਤੋਂ ਬਾਅਦ ਅ¤ਜ ਦੁਪਹਿਰ ਇਥੇ ਪਾਲਮ ਏਅਰ ਪੋਰਟ ਤੋਂ ਸਾਊਦੀ ਅਰਬ ਲਈ ਰਵਾਨਾ ਹੋ ਗਏ। ਓਬਾਮਾ ਨਵੀਂ ਦਿ¤ਲੀ ਤੋਂ ਸਿ¤ਧੇ ਸਾਊਦੀ ਅਰਬ ਲਈ ਰਵਾਨਾ ਹੋਏ ਹਨ। ਗੌਰਤਲਬ ਹੈ ਕਿ ਸਾਊਦੀ ਅਰਬ ਸ਼ਾਹ ਅਬਦੁਲਾ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ ਸੀ।

WRITTEN BY