Skip to content
Independent perspectives. Global stories.
BREAKING

ਏ.ਡੀ.ਜੀ.ਪੀ ਵੀ.ਕੇ. ਭਾਵੜਾ ਅਤੇ ਆਈ.ਜੀ.ਪੀ. ਈਸਵਰ ਚੰਦਰ ਨੂੰ ਵਿਲੱਖਣ ਸੇਵਾਵਾਂ ਲਈ ਰਾਸ਼ਟਰਪਤੀ ਪੁਲਿਸ ਮੈਡਲ

Share this story

ਚੰਡੀਗੜ੍ਹ: 25 ਜਨਵਰੀ (ਪੀ. ਟੀ.)- ਅੱਜ  ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਗਣਤੰਤਰ ਦਿਵਸ, 2015 ਦੇ ਅਵਸਰ ਤੇ ਪੰਜਾਬ ਦੇ 2 ਪੁਲਿਸ ਅਧਿਕਾਰੀਆਂ ਜਿਹਨਾਂ ਵਿਚ ਸ੍ਰੀ ਵੀ ਭਾਵੜਾ, ਆਈ.ਪੀ.ਐਸ, ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸਨ, ਪੰਜਾਬ, ਚੰਡੀਗੜ੍ਹ ਅਤੇ ਸ੍ਰੀ ਈਸਵਰ ਚੰਦਰ, ਆਈ.ਪੀ.ਐਸ, ਆਈ.ਜੀ.ਪੀ ਬਾਰਡਰ, ਅੰਮ੍ਰਿਤਸਰ ਸਾਮਲ ਹਨ, ਨੂੰ ਉਨ੍ਹਾਂ ਵਿਲੱਖਣ ਸੇਵਾਵਾਂ ਬਦਲੇ ਰਾਸਟਰਪਤੀ ਪੁਲਿਸ ਮੈਡਲ ਨਾਲ ਸਨਮਾਨਤ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆ ਪੰਜਾਬ ਪੁਲਿਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਪੰਜਾਬ ਦੇ 15 ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਜਿਨ੍ਹਾਂ ਵਿੱਚ  ਸਰਬ ਸ੍ਰੀ ਰਜਿੰਦਰ ਸਿੰਘ, ਆਈ.ਪੀ.ਐਸ, ਡੀ.ਆਈ.ਜੀ. ਕਰਾਈਮ ਵਿਜੀਲੈਂਸ ਬਿਓਰੋ, ਪੰਜਾਬ, ਚੰਡੀਗੜ੍ਹ, ਸ੍ਰੀ ਤੁਲਸੀ ਰਾਮ, ਆਈ.ਪੀ.ਐਸ, ਕਮਾਂਡੈਂਟ 80ਵੀ ਬਟਾਲੀਅਨ, ਪੀ.ਏ.ਪੀ.  ਜਲੰਧਰ, ਸ੍ਰੀ ਪਰਮਪਾਲ ਸਿੰਘ, ਪੀ.ਪੀ.ਐਸ, ਏ.ਸੀ.ਪੀ

ਅੰਮ੍ਰਿਤਸਰ, ਇੰਸਪੈਕਟਰ ਸੁਖਬੀਰ ਸਿੰਘ, ਐਸ.ਐਚ.ਓ ਥਾਣਾ ਨਾਭਾ, ਇੰਸਪੈਕਟਰ ਅਮਰਜੀਤ ਸਿੰਘ, ਐਸ.ਐਚ.ਓ ਥਾਣਾ ਹੈਬੋਵਾਲ, ਲੁਧਿਆਣਾ, ਐਸ.ਆਈ ਚਰਨਜੀਤ ਸਿੰਘ, ਪੀ.ਆਰ.ਟੀ.ਸੀ ਜਹਾਨਖੇਲਾਂ, ਐਸ.ਆਈ ਜਸਵੰਤ ਸਿੰਘ, ਸੀ.ਆਈ.ਡੀ ਯੂਨਿਟ, ਪੰਜਾਬ, ਚੰਡੀਗੜ੍ਹ, ਐਸ.ਆਈ ਜਗਦੀਸ ਸਿੰਘ, ਸੀ.ਆਰ.ਸੀ ਜ¦ਧਰ, ਐਸ.ਆਈ ਚੰਨਾ ਸਿੰਘ, ਕਮਾਂਡੋ ਟਰੇਨਿੰਗ ਸੈਂਟਰ, ਪਟਿਆਲਾ, ਐਸ.ਆਈ ਮੇਘਰਾਜ ਸਿੰਘ, ਪੁਲਿਸ ਲਾਈਨਜ ਲੁਧਿਆਣਾ, ਐਸ.ਆਈ ਬਿਕਰਮਜੀਤ ਸਿੰਘ, ਐਸ.ਐਚ.ਓ ਕੋਟ ਭਾਈ, ਸ੍ਰੀ ਮੁਕਤਸਰ ਸਾਹਿਬ, ਏ.ਐਸ.ਆਈ ਰਮੇਸ ਚੰਦਰ, ਨਾਰਕੋਟਿਕ ਸੈੱਲ ਅੰਮ੍ਰਿਤਸਰ, ਏ.ਐਸ.ਆਈ ਨਰੇਸ ਕੁਮਾਰ ਪੀ.ਆਰ.ਟੀ.ਸੀ ਜਹਾਨਖੇਲਾਂ ਅਤੇ ਏ.ਐਸ.ਆਈ ਰਵੀ ਦੱਤ  ਦਫਤਰ ਕਮਿਸਨਰ ਪੁਲਿਸ, ਅੰਮ੍ਰਿਤਸਰ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਲਈ ਪੁਲਿਸ ਮੈਡਲ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸੇ ਤਰ੍ਹਾਂ ਪੰਜਾਬ ਸਰਕਾਰ ਵਲੋਂ ਵੀ ਗਣਤੰਤਰ ਦਿਵਸ ਮੌਕੇ 5 ਪੁਲਿਸ ਕਰਮਚਾਰੀਆਂ ਜਿਨ੍ਹਾਂ ਵਿੱਚ ਲੇਡੀ ਐਸ.ਆਈ. ਜੈਸਮੀਨ ਕੌਰ, ਏ.ਐਸ.ਆਈ ਗੁਰਜੰਟ ਸਿੰਘ, ਐਚ.ਸੀ ਸੁਖਵਿੰਦਰ ਸਿੰਘ, ਐਚ.ਸੀ (ਪੀਆਰ) ਨਹਿਰੂ ਸਿੰਘ ਅਤੇ ਸਿਪਾਹੀ ਦਰਸਨ ਸਿੰਘ ਸ਼ਾਮਲ ਹਨ ਨੂੰ ਮੁੱਖ ਮੰਤਰੀ ਰਕਸਕ ਪਦਕ ਅਤੇ 7 ਹੋਰ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਸਰਬ ਸ੍ਰੀ ਰਜਿੰਦਰ ਸਿੰਘ, ਪੀ.ਪੀ.ਐਸ, ਐਸ.ਪੀ ਇਨਵੈਸਟੀਗੇਸਨ, ਹੁਸਿਆਰਪੁਰ, ਜਸਕਿਰਨਜੀਤ ਸਿੰਘ ਤੇਜਾ, ਐਸ.ਪੀ ਇਨਵੈਸਟੀਗੇਸਨ ਪਟਿਆਲਾ, ਇੰਸਪੈਕਟਰ ਕਿੱਕਰ ਸਿੰਘ, ਇੰਚਾਰਜ, ਸੀ.ਆਈ.ਏ ਫਿਰੋਜਪੁਰ, ਇੰਸਪੈਕਟਰ ਅਰਵਿੰਦਰ ਸਿੰਘ, ਇੰਚਾਰਜ, ਸੀ.ਆਈ.ਏ ਸਟਾਫ ਕਮਿਸਨਰੇਟ ਅੰਮ੍ਰਿਤਸਰ ਐਸ.ਆਈ ਮਨਮੋਹਣ ਸਿੰਘ, ਕਮਿਸਨਰੇਟ ਪੁਲਿਸ ਜਲੰਧਰ ਐਸ.ਆਈ ਸੁਖਵਿੰਦਰ ਸਿੰਘ, ਪੀ.ਆਰ.ਟੀ.ਸੀ ਜਹਾਨਖੇਲਾਂ ਅਤੇ ਐਸ.ਆਈ ਹਰਜਿੰਦਰ ਸਿੰਘ ਨੂੰ ਉਨ੍ਹਾਂ ਦੀ ਡਿਊਟੀ ਪ੍ਰਤੀ ਪ੍ਰਤੀਵਧਤਾ ਲਈ ਮੁੱਖ ਮੰਤਰੀ ਮੈਡਲ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ।

WRITTEN BY