ਲੰਡਨ, 24 ਜਨਵਰੀ (ਪੀ. ਟੀ.)- ਅੱਤਵਾਦੀ ਸੰਗਠਨ ਆਈ.ਐਸ.ਆਈ.ਐਸ. ਨੇ ਆਪਣਾ ਖੁਦ ਦਾ ਟੀਵੀ ਚੈਨਲ ਲਾਂਚ ਕਰਨ ਦਾ ਨਿਸ਼ਚਾ ਕੀਤਾ ਹੈ। ਨਵੇਂ ਪ੍ਰਸਤਾਵਿਤ ਟੀ.ਵੀ. ਚੈਨਲ ਦਾ ਸੀਰੀਆ ਅਤੇ ਇਰਾਕ ਦੇ ਆਈ.ਐਸ. ਦੁਆਰਾ ਨਿਯੰਤਰਤ ਖੇਤਰ ‘ਚ 24 ਘੰਟੇ ਪ੍ਰਸਾਰਨ ਕੀਤਾ ਜਾਵੇਗਾ। ਇਸ ‘ਤੇ ਜਿਹਾਦ ਦਾ ਪ੍ਰਚਾਰ ਕੀਤਾ ਜਾਵੇਗਾ ਅਤੇ ਬੰਧਕਾਂ ਦੀ ਹੱਤਿਆ ਦੇ ਸਿੱਧੇ ਵੀਡੀਓ ਦਿਖਾਏ ਜਾਣਗੇ। ਆਈ.ਐਸ.ਆਈ.ਐਸ. ਇਸ ਚੈਨਲ ਰਾਹੀਂ ਸੀਰੀਆ ਅਤੇ ਇਰਾਕ ‘ਚ ਫੈਲੇ ਆਪਣੇ ਇਸਲਾਮਿਕ ਰਾਜ ‘ਚ ਚੱਲ ਰਹੇ ਜਿਹਾਦ ਦੇ ਪ੍ਰੋਗਰਾਮ, ਗੈਰ ਮੁਸਲਮਾਨਾਂ ਦੀ ਹੱਤਿਆ ਅਤੇ ਸ਼ਰੀਅਤ ਦਾ ਪਾਲਨ ਕਿਸ ਤਰ੍ਹਾਂ ਕੀਤਾ ਜਾਵੇ ਵਰਗੀਆਂ ਚੀਜ਼ਾਂ ਨੂੰ ਦਿਖਾਏਗਾ। ਇਸ ਟੀ.ਵੀ ਚੈਨਲ ‘ਤੇ ਲਗਾਤਾਰ ਆਈ.ਐਸ. ਤੇ ਹੋਰ ਅੱਤਵਾਦੀ ਸੰਗਠਨਾਂ ਨਾਲ ਜੁੜਿਆ ਖਬਰਾਂ ਚੱਲਦੀਆਂ ਰਹਿਣਗੀਆਂ ਇਹੀ ਨਹੀਂ ਹਫਤੇ ‘ਚ ਇਕ ਵਾਰ ਇਸ ਚੈਨਲ ‘ਤੇ ਟਾਈਮ ਟੂ ਰਿਕਰੂਟ ਨਾਮ ਤੋਂ ਇਕ ਸ਼ੋਅ ਵੀ ਜਾਰੀ ਕਰੇਗਾ। ਜੋ ਦੁਨੀਆ ਭਰ ‘ਚ ਫੈਲੇ ਜਿਹਾਦੀਆਂ ਨੂੰ ਆਈ.ਐਸ. ‘ਚ ਭਰਤੀ ਹੋਣ ਦੀ ਅਪੀਲ ਕਰੇਗਾ।


