June 21, 2026 1:25 am

ਚੰਗੀ ਸਿਹਤ ਲਈ ਨਸ਼ੇ ਤਿਆਗ ਕੇ ਰੋਜ਼ਾਨਾ ਕਸਰਤ ਕਰਨੀ ਜ਼ਰੂਰੀ : ਫੌਜਾ ਸਿੰਘ

ਨਵਾਂਸ਼ਹਿਰ, 1 ਅਗਸਤ (ਸਨਪ੍ਰੀਤ ਮਾਂਗਟ,ਬਲਵੀਰ ਰੂਬੀ)- ਹਰ ਉਮਰ ਦੇ ਵਿਅਕਤੀ ਨੂੰ ਚੰਗੀ ਸਿਹਤ ਲਈ ਨਸ਼ੇ ਤਿਆਗ ਕੇ ਰੋਜਾਨਾ ਕਸਰਤ ਜਰੂਰ ਕਰਨੀ ਚਾਹੀਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਦੋਆਬੇ ਦੀ ਧਰਤੀ ਦਾ ਮਾਣ ਕ੍ਰਿਪਾਲ ਸਾਗਰ ਅਕੈਡਮੀ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਵਿਸ਼ਵ ਪ੍ਰਸਿੱਧ ਮੈਰਾਥਨ ਦੌੜਾਕ ਫੋਜਾ ਸਿੰਘ ਨੇ ਇੱਕ ਸਮਾਗਮ ਨੂੰ ਸੰਬੋਧਤ ਕਰਦਿਆ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਬਹੁਤ ਤਰੱਕੀ ਕਰ ਰਿਹਾ ਹੈ, ਸਾਡੇ ਸਮੇ ਤਾਂ ਸਕੂਲ ਵਿੱਚ ਨਾ ਪੜਾਈ ਤੇ ਨਾ ਹੀ ਬੈਠਣ ਲਈ ਚੰਗਾ ਪ੍ਰਬੰਧ ਹੁੰਦਾ ਸੀ।
fojasingh
ਉਨ੍ਹਾਂ ਕਿਹਾ ਕਿ ਮੈਂ ਇਹ ਸਭ ਕੁਝ ਦੇਖ ਕੇ ਬਹੁਤ ਖੁਸ਼ ਹੁੰਦਾ ਹਾਂ ਕਿ ਸਾਡੇ ਬੱਚਿਆ ਨੂੰ ਹਰ ਤਰਾਂ ਦੀ ਸਹੂਲਤ ਮਿਲ ਰਹੀ ਹੈ। ਉਨ੍ਹਾਂ ਬੱਚਿਆ ਨੂੰ ਸੰਦੇਸ਼ ਦਿੱਤਾ ਕਿ ਉਹ ਕਦੇ ਵੀ ਹਿਉਮੇਂ ਵਿੱਚ ਨਾ ਆਉਣ, ਨਾ ਝੂਠ ਬੋਲਣ, ਨਾ ਹੀ ਨਸ਼ਿਆ ਦਾ ਪ੍ਰਯੋਗ ਅਤੇ ਪ੍ਰਮਾਮਤਮਾ ਨੂੰ ਮੰਨਣ ਤਾਂ ਹੀ ਉਹ ਹਰ ਮੰਜਿਲ ਸਰ ਕਰ ਸਕਦੇ ਹਨ। ਕ੍ਰਿਪਾਲ ਸਾਗਰ ਅਕੈਡਮੀ ਦੇ ਚੈਅਰਮੈਨ ਡਾ. ਕਰਮਜੀਤ ਸਿੰਘ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਆਖਿਆ ਤੇ ਉਨ੍ਹਾਂ ਬੱਚਿਆ ਨੂੰ ਬਜੁਰਗ ਦੌੜਾਕ ਫੋਜਾ ਸਿੰਘ ਵੱਲੋ ਦਿੱਤੇ ਸੰਦੇਸ਼ ਨੂੰ ਹਮੇਸ਼ਾਂ ਯਾਦ ਰੱਖ ਕੇ ਚੱਲਣ ਲਈ ਕਿਹਾ। ਫੋਜਾ ਸਿੰਘ ਦੇ ਰੂਬ-ਰੂਹ ਹੋ ਕੇ ਅਕੈਡਮੀ ਦੇ ਬੱਚੇ ਫਕਰ ਮਹਿਸੂਸ ਕਰ ਰਹੇ ਸਨ। ਬੱਚਿਆ ਨੇ ਫੋਜਾ ਸਿੰਘ ਨੂੰ ਉਨਾਂ ਦੀ ਕਾਮਯਾਬੀ ਦਾ ਰਾਜ ਸਾਝਾਂ ਕਰਨ ਦੀ ਅਪੀਲ ਕੀਤੀ ਤਾਂ ਉਨ੍ਵਾਂ ਕਿਹਾ ਕਿ ਮੇਰੇ ਤੇ ਪ੍ਰਮਾਤਮਾ ਦੀ ਕਿਰਪਾ ਹੋਈ ਤੇ ਮੈ ਦੌੜਨਾ ਸ਼ੁਰੂ ਕੀਤਾ, ਤੇ ਕੀਰਤੀ ਮਾਨ ਸਥਾਪਤ ਕੀਤੇ। ਉਨਾਂ ਕਿਹਾ ਕਿ ਮੈਨੂੰ ਮਾਣ ਹੈ ਕਿ ਮੈ ਸਿੱਖ ਹਾਂ ਦਾੜੀ ਤੇ ਪੱਗੜੀ ਸਜਾਉਦਾ ਹਾਂ ਜਿਸ ਕਰਕੇ ਮੈਨੂੰ ਇਹ ਪ੍ਰਸਿੱਧੀ ਹਾਸਲ ਹੋਈ। ਉਨਾਂ ਕਿਹਾ ਕਿ ਮੈ ਭਾਵੇ ਅਨਪੜ ਹਾਂ ਪਰ ਅੱਜ ਬੱਚਿਆ ਨੂੰ ਪੜਦੇ ਦੇਖ ਬਹੁਤ ਖੁਸ਼ ਹੁੰਦਾ ਹਾਂ। ਇਸ ਸਮਾਗਮ ਦੌਰਾਨ ਕ੍ਰਿਪਾਲ ਸਾਗਰ ਅਕੈਡਮੀ ਦੇ ਮੈਰਿਟ ਵਿੱਚ ਆਏ ਬੱਚਿਆ ਨੂੰ ਸ.ਫੋਜਾ ਸਿੰਘ ਦੇ ਹੱਥੋ ਸਨਮਾਨ ਚਿੰਨ ਦਿੱਤੇ ਗਏ। ਸਮਾਗਮ ਦੇ ਅੰਤ ਵਿੱਚ ਅਕੈਡਮੀ ਦੇ ਪ੍ਰਿਸੀਪਲ ਪੀ.ਈਸ਼ਵਰੀ ਨੇ ਫਜੋ ਸਿੰਘ ਦਾ ਇੱਕ ਛੋਟੇ ਜਿਹੇ ਸੁਨੇਹੇ ਤੇ ਪੁੱਜਣ ਤੇ ਧੰਨਵਾਦ ਕੀਤਾ ਤੇ ਉਨਾਂ ਨੂੰ ਦੁਸ਼ਾਲਾ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਫੋਜਾ ਸਿੰਘ ਨਾਲ ਉਨਾਂ ਦੇ ਸਪੁੱਤਰ ਹਰਵਿੰਦਰ ਸਿੰਘ, ਸਾਥੀ ਦੌੜਾਕ ਬਵਦੇਵ ਸਿੰਘ ਅਤੇ ਉਨਾਂ ਦੇ ਪੋਤਰੇ ਸੁਖਪ੍ਰੀਤ ਸਿੰਘ ਹਾਜਰ ਸਨ। ਅਕੈਡਮੀ ਦੇ ਕੈਪ.ਗੁਰਦੇਵ ਸਿੰਘ, ਕੈਪ. ਸੁਖਰਾਜ ਸਿੰਘ ਵਿਰਕ, ਡਾ. ਫਿਰੋਜ, ਮੁਰਲੀਧਰਨ, ਰੇਸ਼ਮ ਸਿੰਘ, ਪਰਮਜੀਤ ਸਿੰਘ ਅਤੇ ਆਤਮ ਪ੍ਰਕਾਸ਼ ਆਦਿ ਹਾਜਰ ਸਨ।

Send this to a friend