Skip to content
Independent perspectives. Global stories.
BREAKING

ਦੇਰ ਜਾਂ ਸਵੇਰ ਸਰਕਾਰ ਨੂੰ ਸਿੱਖ ਬੰਦੀ ਛੱਡਣੇ ਹੀ ਪੈਣਗੇ : ਬਾਪੂ ਸੂਰਤ ਸਿੰਘ ਖਾਲਸਾ

Share this story

ਸਿੱਖ ਬੰਦੀਆਂ ਦੀ ਰਿਹਾਈ ਲਈ ਮਰਨ ਵਰਤ 8ਵੇਂ ਦਿਨ ’ਚ

Page-1_34 ਲੁਧਿਆਣਾ, 23 ਜਨਵਰੀ (ਪੀ. ਟੀ.)- ਸਿੱਖ ਬੰਦੀਆਂ ਦੀ ਰਿਹਾਈ ਲਈ ਸੰਘਰਸ਼ ਨੂੰ ਤੋੜ ਸਿਰੇ ਲਾਉਣ ਲਈ ਮਰਨ ਵਰਤ ਉੱਪਰ ਬੈਠੇ ਪੰਥ ਪ੍ਰਸਤ ਬਜ਼ੁਰਗ ਅਕਾਲੀ ਆਗੂ ਬਾਪੂ ਸੂਰਤ ਸਿੰਘ ਖਾਲਸਾ ਦੀ ਭੁੱਖ ਹੜਤਾਲ ਅੱਜ 8ਵੇਂ ਦਿਨ ਵਿੱਚ ਸ਼ਾਮਿਲ ਹੋ ਗਈ। ਉਹ ਲੁਧਿਆਣਾ ਨੇੜੇ ਪੈਂਦੇ ਆਪਣੇ ਜੱਦੀ ਪਿੰਡ ਹਸਨਪੁਰ ਵਿਖੇ ਹੀ ਮੋਰਚਾ ਲਾ ਕੇ ਬੈਠੇ ਹਨ। ਅੱਜ ਉਨ੍ਹਾਂ ਦੀ ਸਿਹਤ ਹੋਰ ਡਾਊਨ ਹੋ ਗਈ ਹੈ। ਪੰਥਕ ਹਲਕਿਆਂ ਵਿੱਚ ਉਨ੍ਹਾਂ ਦੀ ਸਿਹਤ ਪ੍ਰਤੀ ਡੂੰਘੀ ਚਿੰਤਾ ਪਾਈ ਜਾ ਰਹੀ ਹੈ।  ਇਸ ਦੌਰਾਨ ਬਾਪੂ ਖਾਲਸਾ ਨੇ ਕਿਹਾ ਕਿ ਸਰਕਾਰ ਨੂੰ ਜੇਲ੍ਹਾਂ ਵਿੱਚ ਗੈਰਕਾਨੂੰਨੀ ਤੌਰ ’ਤੇ ਨਜ਼ਰਬੰਦ ਰੱਖੇ ਗਏ ਸਿੱਖ ਬੰਦੀਆਂ ਨੂੰ ਦੇਰ ਜਾਂ ਸਵੇਰ ਛੱਡਣਾ ਹੀ ਪਵੇਗਾ। ਉਨ੍ਹਾਂ ਕਿਹਾ ਕਿ ਉਹ  ਆਪਣਾ ਸੰਘਰਸ਼ ਜਾਰੀ ਰੱਖਣਗੇ। ਇਸ ਦੌਰਾਨ ਬਾਪੂ ਖਾਲਸਾ ਪੂਰੀ ਚੜ੍ਹਦੀ ਕਲਾ ਵਿੱਚ ਹਨ। ਉਨ੍ਹਾਂ ਨੂੰ ਮਿਲਣ ਲਈ ਦੂਰੋਂ-ਦੂਰੋਂ ਲੋਕ ਆ ਰਹੇ ਹਨ। ਪੁਲਿਸ ਨੇ ਇਸ ਖੇਤਰ ਦੀ ਕਾਫੀ ਸਖਤ ਨਾਕਾਬੰਦੀ ਕੀਤੀ ਹੋਈ ਹੈ।

WRITTEN BY