Skip to content
Independent perspectives. Global stories.
BREAKING

ਵਿੱਤ ਮੰਤਰੀ ਢੀਂਡਸਾ ਦੇ ਓ.ਐਸ.ਡੀ. ਦਾ ਬੋਰਡ ਉਤਾਰ ਕੇ ਆੜ੍ਹਤੀਆ ਐਸੋਸੀਏਸ਼ਨ ਨੇ ਆਪਣਾ ਲਗਾਇਆ

Share this story

ਸੁਨਾਮ, 22 ਜਨਵਰੀ (ਰਾਕੇਸ਼ ਜਿੰਦਲ)- ਨਵੀਂ ਅਨਾਜ ਮੰਡੀ ਵਿਖੇ ਓ.ਐਸ.ਡੀ. ਅਮਨਵੀਰ ਸਿੰਘ ਚੈਰੀ ਦਾ ਆਲ ਇੰਡੀਆ ਦਾ ਹੈਂਡਬਾਲ ਚੈਪੀਅਨਸ਼ਿਪ ਦਾ ਵਾਈਸ ਪ੍ਰਧਾਨ ਬਨਣ ਤੇ ਉਸ ਦੇ ਚਹੇਤਿਆਂ ਵਲੋਂ ਇੱਕ ਬੋਰਡ ਮਾਰਕਿਟ ਕਮੇਟੀ ਦੇ ਦਫਤਰ ਕੋਲ ਲਗਾਇਆ ਗਿਆ ਸੀ। ਜਿਸ ਵਿੱਚ ਢੀਂਡਸਾ ਪਰਿਵਾਰ ਦੇ ਅਤੇ ਓ.ਐਸ.ਡੀ. ਅਮਨਵੀਰ ਸਿੰਘ ਚੈਰੀ ਨੂੰ ਵਧਾਈ ਸੰਦੇਸ਼ ਦਿੱਤਾ ਗਿਆ ਸੀ। ਇਹ ਬੋਰਡ ਦੀ ਸਿਆਸੀ ਵੀ ਉ¤ਤਰੀ ਨਹੀਂ ਸੀ ਕਿ ਕੁਝ ਹੀ ਦਿਨਾਂ ਬਾਅਦ ਆੜ੍ਹਤੀਆ ਐਸੋਸੀਏਸ਼ਨ ਵਲੋਂ ਇਹ ਬੋਰਡ ਉਤਾਰ ਕੇ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਨੇ ਆਪਣੀਆਂ ਫੋਟੋਆਂ ਵਾਲਾ ਬੋਰਡ ਲਗਾ ਕੇ ਮੰਡੀ ਵਿੱਚ ਚਰਚਾ ਦਾ ਵਿਸ਼ਾ ਬਣਾਇਆ। ਮੰਡੀ ਵਿੱਚ ਪ੍ਰਧਾਨ ਅਕਾਲੀਆਂ ਦੇ ਵਰਕਰਾਂ ਪ੍ਰਤੀ ਕਈ ਫੈਸਲੇ ਲੈ ਚੁੱਕਾ ਹੈ। ਜਿਸ ਨਾਲ ਵਰਕਰਾਂ ਨੂੰ ਨਾਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਜਦੋਂ ਇਸ ਬੋਰਡ ਦਾ ਮੰਡੀ ਵਿੱਚ ਪਤਾ ਲੱਗਾ ਤਾਂ ਆੜ੍ਹਤੀਏ ਚਰਚਾ ਕਰਦੇ ਦੇਖੇ ਗਏ ਕਿ ਇਸ ਪ੍ਰਧਾਨ ਨੇ

ਤਾਂ ਕੁਰਸੀ ਦੇ ਨਸ਼ੇ ਵਿੱਚ ਸ਼੍ਰੀ ਢੀਂਡਸਾ ਦੇ ਓ.ਐਸ.ਡੀ. ਨੂੰ ਵੀ ਨਹੀਂ ਬਖਸ਼ਿਆ। ਪ੍ਰਧਾਨ ਨੇ ਜਿੱਤਣ ਵੇਲੇ ਵੀ ਕਹਿੰਦਾ ਰਿਹਾ ਹੈ ਕਿ ਮੇਰੇ ਤਾਂ ਸ਼੍ਰੀ ਬਾਦਲ ਸਾਹਿਬ ਨਾਲ ਸਿੱਧੇ ਸਬੰਧ ਹਨ। ਪਰ ਮੰਡੀ ਵਾਸੀਆਂ ਨੂੰ ਸ਼੍ਰੀ ਢੀਂਡਸਾ ਸਾਹਿਬ ਪ੍ਰਤੀ ਵੀ ਗੁੰਮਰਾਹ ਕਰ ਰਿਹਾ ਹੈ। ਪਰ ਇਸ ਬੋਰਡ ਨੂੰ ਉਤਾਰਨ ਤੋਂ ਪਤਾ ਲੱਗਦਾ ਹੈ ਕਿ ਇਸ ਦੀ ਅਕਾਲੀ ਪਾਰਟੀ ਪ੍ਰਤੀ ਕੀ ਮਨਸ਼ਾ ਹੈ ਉਹ ਤਾਂ ਆਉਣ ਵਾਲਾ ਸਮਾਂ ਜਾਂ ਸ਼੍ਰੀ ਚੈਰੀ ਜਾਂ ਢੀਂਡਸਾ ਪਰਿਵਾਰ ਹੀ ਦੱਸ ਸਕਦਾ ਹੈ।

WRITTEN BY