Skip to content
Independent perspectives. Global stories.
BREAKING

ਓਬਾਮਾ ਪਹਿਲਾਂ ‘ਸਰਕਾਰੀ ਦਹਿਸ਼ਤਗਰਦੀ’ ਖ਼ਤਮ ਕਰੇ, ਫਿਰ ਦੂਸਰੀ ਦਹਿਸ਼ਤਗਰਦੀ ਖੁਦ-ਬ-ਖੁਦ ਖ਼ਤਮ ਹੋ ਜਾਵੇਗੀ : ਮਾਨ

Share this story

ਫ਼ਤਹਿਗੜ੍ਹ ਸਾਹਿਬ, 22 ਜਨਵਰੀ (ਪੀ. ਟੀ.)- ‘‘ਕਿਸੇ ਤਰ੍ਹਾਂ ਦੀ ਵੀ ਦਹਿਸਤਗਰਦੀ ਦੇ ਕਾਰਨ ਹੁੰਦੇ ਹਨ, ਜੋ ਸਰਕਾਰੀ ਦਹਿਸਤਗਰਦੀ ਦੇ ਰੀਐਕਸ਼ਨ ਵੱਜੋਂ ਉਪਜਦੀ ਹੈ । ਮੋਦੀ ਵਰਗੇ ਬੰਦੇ ਵੱਲੋਂ 2002 ਵਿਚ ਗੁਜਰਾਤ ਵਿਚ 2 ਹਜ਼ਾਰ ਮੁਸਲਮਾਨਾਂ ਦਾ ਕਤਲੇਆਮ ਕਰਨ ਦੀ ਬਦੌਲਤ ਆਪ ਜੀ ਦੀ ਅਮਰੀਕਨ ਹਕੂਮਤ ਨੇ ਸ੍ਰੀ ਮੋਦੀ ਦਾ ਵੀਜਾ ਰੱਦ ਕਰ ਦਿੱਤਾ ਸੀ । ਮੋਦੀ ਦੇ ਹੱਕ ਵਿਚ ਜਿਨ੍ਹਾਂ ਜੱਜਾਂ ਨੇ ਫੈਸਲਾ ਕੀਤਾ ਸੀ, ਉਸ ਨੂੰ ਕੇਰਲਾ ਸੂਬੇ ਦਾ ਗਵਰਨਰ ਬਣਾ ਦਿੱਤਾ ਗਿਆ। ਦਹਿਸਤਗਰਦੀ ਉਤਪੰਨ ਹੋਣ ਦੇ ਕਾਰਨਾਂ ਦੀ ਜੇਕਰ ਨਿਰਪੱਖਤਾ ਨਾਲ ਸਮਿਖਿਆ ਕੀਤੀ ਜਾਵੇ ਤਾਂ ਸਰਕਾਰੀ ਦਹਿਸਤਗਰਦੀ, ਮਜ਼੍ਹਬੀ ਕੱਟੜਤਾ, ਕਾਨੂੰਨੀ ਤੇ ਸਮਾਜਿਕ ਵਿਤਕਰਿਆ ਦੇ ਅਮਲ ਮੁੱਖ ਤੌਰ ਤੇ ਜ਼ਿੰਮੇਵਾਰ ਹੁੰਦੇ ਹਨ । ਜੇਕਰ ਸਟੇਟ ਦਹਿਸਤਗਰਦੀ ਨੂੰ ਨਾਲੋ-ਨਾਲ ਖ਼ਤਮ ਨਾ ਕੀਤਾ ਜਾਵੇ ਤਾਂ ਦਹਿਸਤਗਰਦੀ ਪੈਦਾ ਹੋਣ ਦੇ ਕਾਰਨ ਤਾਂ ਉਸੇ ਤਰ੍ਹਾਂ ਖੜ੍ਹੇ ਰਹਿ ਜਾਣਗੇ । ਅਜਿਹਾ ਇਕ ਪਾਸੜ ਅਮਲ

ਕਰਕੇ ਪਾਕਿਸਤਾਨ ਤੋ ਪੈਰਿਸ ਤੱਕ ਦਹਿਸਤਗਰਦੀ ਨੂੰ ਕਿਵੇ ਖ਼ਤਮ ਕੀਤਾ ਜਾ ਸਕੇਗਾ ? ਮਨੁੱਖੀ ਹੱਕਾਂ ਦੀ ਜਿਥੇ ਵੀ ਉਲੰਘਣਾ ਹੋਵੇ, ਉਥੇ ਦ੍ਰਿੜਤਾ ਨਾਲ ਰੱਖਿਆ ਕਰਕੇ, ਸਰਕਾਰੀ ਜ਼ਬਰ-ਜੁਲਮ ਦਾ ਟਾਕਰਾ ਕਰ ਰਹੇ ਕਬੀਲਿਆਂ, ਕੌਮਾਂ ਅਤੇ ਵੱਖ-ਵੱਖ ਧਰਮਾਂ ਨੂੰ ਇਨਸਾਫ਼ ਦੇ ਕੇ ਹੀ ਕੌਮਾਂਤਰੀ ਦਹਿਸਤਗਰਦੀ ਨੂੰ ਖ਼ਤਮ ਕੀਤਾ ਜਾ ਸਕਦਾ ਹੈ । ਦੋਵਾਂ ਖੇਤਰਾਂ ਸਰਕਾਰੀ ਦਹਿਸਤਗਰਦੀ ਅਤੇ ਦਹਿਸਤਗਰਦੀ ਨੂੰ ਸੰਜ਼ੀਦਗੀ ਨਾਲ ਖ਼ਤਮ ਕਰਨ ਦਾ ਉਦਮ ਕਰਕੇ ਹੀ ਦਹਿਸਤਗਰਦੀ ਨੂੰ ਪਨਪਨ ਤੋਂ ਰੋਕਿਆ ਜਾ ਸਕਦਾ ਹੈ ।ੂ ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਮਰੀਕਾ ਦੇ ਸਦਰ ਸ੍ਰੀ ਓਬਾਮਾ ਵੱਲੋ ਦਹਿਸਤਗਰਦੀ ਨੂੰ ਖ਼ਤਮ ਕਰਨ ਸੰਬੰਧੀ ਦੋਵਾਂ ਤਰ੍ਹਾਂ ਦੀ ਦਹਿਸਤਗਰਦੀ ਨੂੰ ਨਾਲੋ-ਨਾਲ ਖ਼ਤਮ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਭਾਰਤ ਦੇ ਰੀਪਬਲਿਕ ਡੇ ਉਤੇ ਆਪ ਜੀ ਭਾਰਤ ਆ ਰਹੇ ਹੋ । ਸਾਰੇ ਪਾਸੇ ਭਾਰਤ ਸਰਕਾਰ ਵੰਡੇ ਖ਼ਰਚੀਲੇ ਸੁਰੱਖਿਆ ਪ੍ਰਬੰਧ ਕਰਕੇ, ਸੜਕਾਂ ਰੋਕ ਕੇ, ਦਿੱਲੀ ਦੇ ਸਮੁੱਚੇ ਖੇਤਰ ਨੂੰ ਨੋ ਫਲਾਈ ਜੋਨ ਬਣਾਕੇ ਇਥੋ ਦੇ ਨਿਵਾਸੀਆਂ ਦੇ ਰੋਜ਼ਾਨਾ ਦੇ ਜਨ-ਜੀਵਨ ਨੂੰ ਪ੍ਰਭਾਵਿਤ ਕਰਨ ਦੇ ਅਮਲ ਆਪ ਜੀ ਦੀ ਸਖਸ਼ੀਅਤ ਉਤੇ ਕੌਮਾਂਤਰੀ ਪੱਧਰ ਤੇ ਪ੍ਰਸ਼ਨ ਚਿੰਨ੍ਹ ਲਗਾਉਦੇ ਹਨ । ਦੂਸਰੇ ਪਾਸੇ ਭਾਰਤ ਦੀ ਹਕੂਮਤ ਨੇ ਸਿੱਖ ਕੌਮ ਦੇ ਕਤਲੇਆਮ ਦੇ ਦੋਸ਼ੀਆਂ ਨੂੰ ਅੱਜ ਤੱਕ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਹੀ ਨਹੀਂ ਕੀਤਾ ।

WRITTEN BY