Skip to content
Independent perspectives. Global stories.
BREAKING

ਓਬਾਮਾ ਦੇ ਤਾਜ ਮਹਿਲ ਦੌਰੇ ਦੌਰਾਨ ਅੱਤਵਾਦੀ ਹਮਲੇ ਦਾ ਖਦਸ਼ਾ

Share this story

Page-1_03  ਨਵੀਂ ਦਿ¤ਲੀ, 21 ਜਨਵਰੀ (ਪੀ. ਟੀ.)- ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਭਾਰਤ ਦੌਰੇ ‘ਚ ਖਲਲ ਪਾਉਣ ਲਈ ਅ¤ਤਵਾਦੀ ਸੰਗਠਨ ਜਮਾਤ-ਉਦ-ਦਾਅਵਾ ਪ੍ਰਮੁ¤ਖ ਹਾਫਿਜ਼ ਸਈਦ ਨੇ ਤਿਆਰੀ ਕੀਤੀ ਹੈ। ਸੂਤਰਾਂ ਮੁਤਾਬਿਕ ਓਬਾਮਾ ੇਦੇ ਤਾਜ਼ ਮਹ¤ਲ ਦੌਰੇ ਦੌਰਾਨ ਹਾਫਿਜ ਸਈਦ ਉਨ੍ਹਾਂ ‘ਤੇ ਹਮਲਾ ਕਰ ਸਕਦਾ ਹੈ। 26/11 ਹਮਲਿਆਂ ਦੇ ਸੂਤਰਧਾਰ ਹਾਫਿਜ਼ ਸਈਦ ਦੀ ਨਜ਼ਰਾਂ ਅਮਰੀਕੀ ਰਾਸ਼ਟਰਪਤੀ ਦੇ ਭਾਰਤ ਦੌਰੇ ‘ਤੇ ਟਿਕੀਆਂ ਹਨ। ਇਸ ਨੂੰ ਲੈ ਕੇ ਅਮਰੀਕੀ ਸੁਰ¤ਖਿਆ ਏਜੰਸੀਆਂ ਨੇ ਵੀ ਅਲਰਟ ਜਾਰੀ ਕੀਤਾ ਹੈ। ਚੋਟੀ ਦੇ ਅ¤ਤਵਾਦੀ ਸਰਹ¤ਦ ਪਾਰ ਤੋਂ ਭਾਰਤ ‘ਚ ਅ¤ਤਵਾਦੀ ਭੇਜਣ ਦੀ ਕੋਸ਼ਿਸ਼ ‘ਚ ਲਗਾ ਹੋਇਆ ਹੈ ਅਤੇ ਸਰਹ¤ਦ ਪਾਰ ਮੁਜ¤ਫਰਾਬਾਦ ‘ਚ ਉਸ ਨੇ ਦੋ ਕੰਟਰੋਲ ਰੂਮ ਬਣਾਏ ਹਨ। ਜਿਥੋਂ ਉਹ ਅ¤ਤਵਾਦੀਆਂ ਦਾ ਨਾਲ

ਰਾਬਤਾ ਕਾਇਮ ਕਰੇਗਾ। ਇਸ ਤਰ੍ਹਾਂ ਦੀ ਖੁਫੀਆ ਜਾਣਕਾਰੀ ਮਿਲਣ ਤੋਂ ਬਾਅਦ ਭਾਰਤ ਨੇ ਕੌਮਾਂਤਰੀ ਸਰਹ¤ਦ ‘ਤੇ ਸੁਰ¤ਖਿਆ ਵਧਾ ਦਿ¤ਤੀ ਹੈ। ਖਬਰਾਂ ਸਨ ਕਿ ਧੁੰਦ ਤੇ ਖਰਾਬ ਮੌਸਮ ਦੀ ਮਦਦ ਲੈ ਕੇ ਲਸ਼ਕਰ-ਏ-ਤਾਇਬਾ ਭਾਰਤੀ ਸਰਹ¤ਦ ‘ਚ ਘੁਸਪੈਠ ਕਰ ਸਕਦੇ ਹਨ। ਜਿਸ ਤੋਂ ਬਾਅਦ ਬੀ.ਐਸ.ਐਫ. ਨੇ ਕੌਮਾਂਤਰੀ ਸਰਹ¤ਦ ‘ਤੇ 12 ਵਾਧੂ ਕੰਪਨੀਆਂ ਤਾਇਨਾਤ ਕੀਤੀਆਂ ਹਨ। ਸੂਤਰਾਂ ਨੇ ਇਹ ਵੀ ਜਾਣਕਾਰੀ ਦਿ¤ਤੀ ਹੈ ਕਿ ਆਗਰਾ ਯਾਤਰਾ ਦੌਰਾਨ ਯਮੁਨਾ-ਐਕਸਪ੍ਰੈਸਵੇ ‘ਤੇ ਹਮਲਾ ਹੋ ਸਕਦਾ ਹੈ।

WRITTEN BY