Skip to content
Independent perspectives. Global stories.
BREAKING

ਤਿੰਨ ਨੌਜਵਾਨਾਂ ਵੱਲੋਂ ਨਬਾਲਿਗ ਲੜਕੀ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ’ਚ ਇੱਕ ਕਾਬੂ

Share this story

ਧਨੌਲਾ, 20 ਜਨਵਰੀ (ਸਰਾਜ ਘਨੋਰ/ਸ਼ੰਕਰ ਬਾਂਸਲ)- ਪੁਲਿਸ ਥਾਣਾਂ ਧਨੌਲਾ ਵਿਖੇ ਇੱਕ ਨਬਾਲਿਗ ਲੜਕੀ ਨਾਲ ਤਿੰਨ ਨੌਜਵਾਨਾਂ ਤੇ ਜਬਰ ਦਸਤੀ ਬਲਾਤਕਾਰ ਕਰਨ ਦੀ ਕੋਸਿਸ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਧਨੌਲਾ ਦੇ ਐਸ.ਐਚ.ਓ. ਸ. ਬਲਜੀਤ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਰਬੋ (ਕਲਾਪਿਨਿਕ) ਨਾਅ ਪੁੱਤਰੀ ਬਲਦੇਵ ਸਿੰਘ ਕੌਮ ਜੋਗੀਨਾਥ ਵਾਸੀ ਅਨਾਜ ਮੰਡੀ ਧਨੋਲਾ ਨੇ ਬਿਆਨ ਦਰਜ ਕਰਵਾਏ ਹਨ ਕਿ ਮੈਂ 18 ਜਨਵਰੀ ਨੂੰ ਰਾਤੀ ਕਰੀਬ 9 ਵਜੇ ਝੋਪੜੀ ਤੋਂ ਬਾਹਰ ਪਿਸ਼ਾਬ ਕਰਨ ਲਈ ਗਈ ਸੀ ਤਾਂ ਬਾਹਰ ਖੜੇ ਸਾਜਨ ਅਤੇ ਦੋ ਅਣਪਛਾਤੇ ਨੌਜਵਾਨ ਲੜਕਿਆਂ ਨੇ ਲੜਕੀ ਨੂੰ ਚੁੱਕ ਕੇ ਆਪਣੀ ਕੁੱਲੀ ਵਿੱਚ ਲੈ ਗਏ ਜਿਥੇ ਉਨ੍ਹਾਂ ਲੜਕੀ ਨਾਲ ਜਬਰਦਸਤੀ ਕਰਨ ਦੀ ਕੋਸ਼ਿਸ ਕੀਤੀ ਗਈ ਲੈਕਿਨ ਲੜਕੀ ਵੱਲੋਂ ਰੋਲਾ ਪਾਉਣ ਉਕਤ ਨੌਜਵਾਨ ਭੱਜ ਗਏ। ਪੁਲਿਸ ਨੇ ਲੜਕੀ ਦੇ ਬਿਆਨਾ ਤੇ ਕਾਰਵਾਈ ਕਰਦਿਆ ਉਕਤ ਨੌਜਵਾਨਾਂ ਵਿੱਚੋਂ ਸਾਜਨ  ਪੁੱਤਰ

ਅਵਤਾਰ ਸਿੰਘ ਕੌਮ ਜੋਗੀ ਉਪਰ ਧਾਰਾ 376/ 511, ਹਿੰ: ਦੰ 3,4 ਪਰੋਟਿਕਸ਼ਨ ਆਫ਼ ਚਿਲਡਰਨ ਸੈਕਸੂਅਲ ਐਕਟ 2012 ਤਹਿਤ ਪਰਚਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਅਤੇ ਪੁਲਿਸ ਅਧਿਕਾਰੀ ਮੈਡਮ ਜਸਵਿੰਦਰ ਕੌਰ ਨੇ ਦੱਸਿਆ ਕਿ ਲੜਕੀ ਦਾ ਬਾਹਰੀ ਮੈਡੀਕਲ ਚੈਕਅੱਪ ਕਰਵਾ ਕੇ ਪਰਿਵਾਰ ਦੇ ਹਵਾਲੇ ਕਰ ਦਿੱਤੀ। ਇਸ ਮੌਕੇ ਥਾਣੇਦਾਰ ਦਿਵਾਨ ਚੰਦ, ਮੁਨਸ਼ੀ ਹਰਸਿਮਰਨਜੀਤ ਸਿੰਘ, ਗੁਰਮੀਤ ਸਿੰਘ ਆਦਿ ਹਾਜ਼ਰ ਸਨ।

WRITTEN BY