Skip to content
Independent perspectives. Global stories.
BREAKING

ਜ਼ਿਲ੍ਹਾ ਸੰਗਰੂਰ ਦੇ ਵਿੱਚ ਖਾਣ ਪੀਣ ਦੀਆਂ ਚੀਜ਼ਾਂ ਦੇ ਸੈਂਪਲ ਫੇਲ੍ਹ ਹੋਏ

Share this story

ਸੰਗਰੂਰ, 20 ਜਨਵਰੀ 2015 (ਹਰਜੀਤ ਸਿੰਘ ਹਸਨਪੁਰੀ) ਸਿਲਵਰ ਦੇ ਭਾਂਡਿਆਂ ਦੀ ਥਾਂ ਐਲੂਮੀਨੀਅਮ ਦੇ ਬਰਤਨਾਂ ਦੇ ਵਿੱਚ ਬਣਾਈਆਂ ਗਈਆਂ ਮਿਠਾਈਆਂ ਦੀ ਚਮਕ ਦਮਕ ਦੇਖ ਕੇ ਗੁੰਮਰਾਹ ਹੋਣ ਤੋਂ ਚੇਤੰਨ ਹੋਵੋ ਕਿਉਂਕਿ ਇਹ ਸ਼ਰੀਰ ਲਈ ਹਾਨੀਕਾਰਕ ਹਨ । ਤਿਉਹਾਰਾਂ ਦੇ ਦਿਨਾਂ ਵਿੱਚ ਜ਼ਿਲ੍ਹਾ ਸੰਗਰੂਰ ਦੇ ਸਿਹਤ ਅਧਿਕਾਰੀਆਂ ਨੇ ੂਬੇਸਣ ਬਰਫੀੂ ਦਾ ਨਮੁੂਨਾ ਮਲੇਰਕੋਟਲੇ ਦੀ ਇੱਕ ਦੁਕਾਨ ਤੋਂ ਲਿਆ ਜਿਸਨੂੰ ਚੰਡੀਗੜ੍ਹ ਦੀ ਪ੍ਰਯੋਗਸ਼ਾਲਾ ਨੇ ਇਸ ਕਰਕੇ ਰੱਦ ਕਰ ਦਿੱਤਾ ਕਿਉਂਕਿ ਉਸਦੇ ਉ¤ਤੇ ਐਲੂਮੀਨੀਅਮ ਦਾ ਅਸਰ ਹੋਇਆ ਹੈ ਜਿਸ ਕਰਕੇ ਖਾਣ ਯੋਗ ਨਹੀਂ ਹੈ।ਇਸੇ ਤਰ੍ਹਾਂ ਸਿਹਤ ਅਧਿਕਾਰੀਆਂ ਨੇ 34 ਭੋਜਨ ਦੇ ਨਮੂਨੇ ਲੈ ਕੇ ਸੈਂਪਲ ਭੇਜੇ ਜਿਸ ਵਿੱਚੋਂ 50 ਪ੍ਰਤੀਸ਼ਤ (17 ਸੈਂਪਲ) ਮਿਠਾਈਆਂ ਦੇ ਅਤੇ ਬੇਕਰੀ ਦੇ ਫੇਲ੍ਹ ਹੋਏ।  17 ਫੇਲ੍ਹ ਹੋਏ  ਸੈਂਪਲਾਂ ਵਿੱਚੋਂ ਚਾਰ ਸੈਂਪਲ ਮਿਠਾਈਆਂ ਦੇ ਬੇਸਣ ਬਰਫੀ, ਖੋਆ ਬਰਫੀ, ਪਤੀਸਾ ਅਤੇ ਗੁਲਾਬ ਜਾਮਨ ਪ੍ਰਯੋਗਸ਼ਾਲਾ ਵੱਲੋਂ ਨਿਰੀਖਣ ਕਰਨ ਤੋਂ

ਬਾਅਦ ਖਾਣ  ਲਈ ਘਾਤਕ ਮੰਨੇ ਗਏ ਹਨ। ਇਹ ਸੈਂਪਲ ਬੇਸਣ ਬਰਫੀ, ਖੋਆ ਬਰਫੀ, ਪਿਸਤਾ ਦੇ ਸੈਂਪਲ ਮਲੇਰਕੋਟਲੇ ਦੀਆਂ ਦੁਕਾਨਾਂ ਤੋਂ ਲਏ ਸਨ ਜਦੋਂ ਕਿ ਗੁਲਾਬ ਜਾਮਨ ਦਾ ਸੈਂਪਲ  ਸੁਨਾਮ ਦੇ ਨਜ਼ਦੀਕ ਮਹਿਲਾਂ ਪਿੰਡ  ਤੋਂ ਲਏ ਹਨ।ਕੁੱਲ 102 ਸੈਂਪਲ ਅਕਤੂਬਰ ਦੇ ਵਿੱਚ ਤਿਉਹਾਰਾਂ ਸਮੇਂ ਲਏ ਸਨ ਜਿਸ ਵਿੱਚੋਂ 34 ਸੈਂਲ ਫੇਲ੍ਹ ਹੋਏ ਹਨ ਜੋ ਕਿ ਪ੍ਰਯੋਗਸ਼ਾਲਾ ਦੇ ਪੈਮਾਨੇ ਮੁਤਾਬਕ ਠੀਕ ਨਹੀਂ ਸਨ ।ਜਿਹੜੇ ਕਿ ਖਾਣ ਲਈ ਘਾਤਕ ਘਟੀਆ ਮਿਆਦ ਦੇ ਗੁੰਮਰਾਹ ਕਰਨ ਵਾਲੇ ਮਿਸ ਬਰਾਂਡਡ ਹਨ। ਜਿਲ਼੍ਹਾ ਸਿਹਤ ਅਫ਼ਸਰ ਕਮ – ਖੁਰਾਕ ਸੇਫਟੀ ਅਫ਼ਸਰ ਡਾ  ਸੁਰਿੰਦਰ ਸਿੰਗਲਾ ਨੇ ਦੱਸਿਆ ਕਿ ਬਰਫੀ ਨੁੂੰ ਅਣਸੁਰੱਖਿਅਤ ਪ੍ਰਯੋਗਸਾ ਨੇ ਘੋਸ਼ਿਤ ਕਰ ਦਿੱਤਾ ਹੈ ਕਿਉਂਕਿ ਉਸ ਉ¤ਤੇ ਐਲੂਮੀਨੀਅਮ ਦੀ ਪਰਤ  ਜੋ ਕਿ ਮਨੁੱਖ ਦੇ ਖਾਣ ਵਾਸਤੇ ਘਾਤਕ ਹੈ ।ਉਸ ਨੇ ਇਹ ਵੀ ਦੱਸਿਆ ਕਿ  ਫੇਲ੍ਹ ਹੋਏ 17 ਸੈਂਪਲਾਂ ਵਿੱਚ   ਬਰਫੀ, ਬੈਕਰੀ ਅਤੇ ਇਸ ਤੋਂ ਇਲਾਵਾ ਦੁੱਧ ਦੇ (4 ਸੈਂਪਲ), ਦੇਸੀ ਘਿਓ ਦਾ 1, ਦਹੀ ਦੇ 2, ਰਿਫਾਇੰਡ ਤੇਲ ਦਾ 1 ,ਸਰੋਂ ਦੇ ਤੇਲ ਦਾ 3, ਡਰਾਈ ਫਰੂਟ 3 , ਆਟੇ ਦਾ 1, ਨਮਕ ਦਾ 1, ਧੋਤੀ ਮੂੰਗੀ ਦਾ 1  ਸ਼ਾਮਲ ਹਨ । ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਧੋਤੀ ਮੂੰਗੀ ’ਤੇ ਪਾਲਿਸ਼ ਕੀਤੀ ਹੋਈ ਸੀ ਜਿਸ ਕਰਕੇ ਵੇਚਣ ’ਤੇ ਮਨਾਹੀ ਹੈ। ਡਾ  ਸਿੰਗਲਾ ਸਿਹਤ ਅਫ਼ਸਰ ਨੇ ਇਹ ਵੀ ਕਿਹਾ ਕਿ ਭੋਜਨ ਦੇ ਫੇਲ੍ਹ ਹੋਏ ਸੈਂਪਲਾਂ ਦੇ ਬਾਰੇ ਸੰਬੰਧਤ ਦੁਕਾਨਦਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਉਹਨਾਂ ਨੂੰ ਇੱਕ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ ਕਿ ਜੇਕਰ ਉਹ ਖੁਰਾਕ ਦਾ ਨਿਰੀਖਣ ਕਰਨ ਵਾਲੀ ਪ੍ਰਯੋਗਸ਼ਾਲਾ ਪੰਜਾਬ ਚੰਡੀਗੜ੍ਹ ਦੇ ਨਿਰੀਖਣ ਤੋਂ ਸੰਤੁਸ਼ਟ ਨਹੀਂ ਹਨ ਤਾਂ ਉਹ ਡੈਜੀਗਨੇਟਡ ਅਫ਼ਸਰ ਕਮ-ਜ਼ਿਲ੍ਹਾ ਸਿਹਤ ਅਫ਼ਸਰ ਨੂੰ ਮਿਲ ਕੇ ਭੋਜਨ ਪ੍ਰਯੋਗਸ਼ਾਲਾ ਗਾਜੀਆਬਾਦ ਤੋਂ ਦੁਬਾਰਾ ਟੈਸਟ ਕਰਵਾ ਸਕਦੇ ਹਨ ਅਤੇ ਜੋ ਪ੍ਰਯੋਗਸ਼ਾਲਾ ਨਤੀਜਾ ਘੋਸ਼ਿਤ ਕਰੇਗੀ ਉਸਨੂੰ ਅੰਤਿਮ ਮੰਨਿਆ ਜਾਵੇਗਾ।

WRITTEN BY