Skip to content
Independent perspectives. Global stories.
BREAKING

ਅਕਾਲੀ ਦਲ ਦਾ ਵਫ਼ਦਾਰ ਆਗੂ ਤੇ ਉ ੱਚੀ ਸੁੱਚੀ ਸੋਚ ਮਾਲਕ ਡਾ: ਨਰੇਸ਼ ਜਿੰਦਲ ਸੁਨਾਮ-ਜਖੇਪਲ

Share this story

ਦਿੜ੍ਹਬਾ ਮੰਡੀ, 20 ਜਨਵਰੀ:   =ਸ਼੍ਰੋਮਣੀ ਅਕਾਲੀ ਦਲ ਦਾ ਵਫਾਦਾਰ ਆਗੂ ਤੇ ਪੰਜਾਬ ਦੇ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦਾ ਕੱਟੜ ਸਮੱਰਥਕ ਡਾ: ਨਰੇਸ ਜਿੰਦਲ ਸੁਨਾਮ ਇੱਕ ਮਿਹਨਤੀ ਤੇ ਸਿਰੜੀ ਸਿਆਸਤਦਾਨ ਹੀ  ਨਹੀ ਬਲਕਿ ਸਮਾਜ ਸੁਧਾਰਕ ਕੰਮਾਂ ਦੀ ਇੱਕ ਅਜਿਹੀ ਜਗਦੀ ਮਿਸਾਲ ਹੈ ਜੋ ਲੋਕ ਹਿਤਾਂ ਦੀ ਤਰਜਮਾਨੀ ਕਰਦਾ ਹੈ। ਪੜ੍ਹਿਆ-ਲਿਖਿਆ ਤੇ ਸੂਝਵਾਨ ਵਿਅਕਤੀ ਹੋਣ ਕਾਰਨ ਉਹ ਲੋਕ ਹਿਤਾਂ ਦੇ ਕਾਰਜਾਂ ਅਤੇ ਸਿਆਸਤ ਵਿੱਚ ਬਰਾਬਰ ਢੁੱਕਦਾ ਹੈ, ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਅਤੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਪਿਛਲੇ ਕਈ ਸਾਲਾਂ ਤੋਂ ਉਸ ਨੂੰ  ਮੀਡੀਆ ਸਲਾਹਕਾਰ ਬਣਾ ਕੇ ਵੱਡਾ ਮਾਣ ਬਖਸਿਆ ਹੈ। ਉਹ ਪਾਰਟੀ ਪ੍ਰਤੀ ਦਿਨ-ਰਾਤ ਇੱਕ ਕਰ ਕੇ ਅਕਾਲੀ ਦਲ ਨਾਲ ਅਨੇਕਾਂ ਲੋਕਾਂ ਨੂੰ ਜੋੜ ਚੁੱਕਾ ਹੈ। ਡਾ: ਨਰੇਸ ਜਿੰਦਲ ਦੀ ਸਿਆਸੀ ਸੂਝ-ਬੂਝ ਸੰਗਤ ਦਾ ਆਨੰਦ ਮਾਣਦੇ ਆ ਰਹੇ ਉਸ ਦੇ ਕੁੱਝ ਸਿਆਸੀ ਸਾਥੀ ਅੱਜ ਉੂ ੱਚੀ ਪਦਵੀ ਦੀਆਂ ਬਰੂਹਾਂ

ਤੇ ਪੁੱਜ ਚੁੱਕੇ ਹਨ।  ਡਾ: ਨਰੇਸ਼ ਜਿੰਦਲ ਦਾ ਕਹਿਣਾ ਹੈ ਕਿ ਅਕਾਲੀ ਦਲ ਹੀ ਅਜਿਹੀ ਪਾਰਟੀ ਹੈ ਜੋ ਪੰਜਾਬ ਵਿਚ ਲੋਕ ਹਿਤਾਂ ਦੀ ਤਰਜਮਾਨੀ ਕਰਦੀ ਹੈ। ਉਹ ਇੱਕ ਸਿਆਸੀ ਤੇ ਇਮਾਨਦਾਰ ਵਿਅਕਤੀ ਹੀ ਨਹੀ ਬਲ ਕਿ ਇੱਕ ਸੂਝਵਾਨ ਲੋੜਵੰਦ ਲੋਕਾਂ ਦੀ ਮੱਦਦ ਕਰਨ ਵਾਲਾ ਤੇ ਹਰੇਕ ਦੇ ਦੁੱਖ ਸੁੱਖ ਵਿੱਚ ਸਰੀਕ ਹੋਣ ਵਾਲਾ ਇਨਸਾਨ ਹੈ। ਉਸ ਦਾ ਕਹਿਣਾ ਹੈ ਕਿ ਸ਼੍ਰੀ ਸੁਖਦੇਵ ਸਿੰਘ ਢੀਂਡਸਾ ਅਤੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਜੀ ਵੱਲੋਂ ਸੁਨਾਮ ਅਤੇ ਸੰਗਰੂਰ ਹਲਕੇ ਵਿੱਚ ਕਰਵਾਏ ਗਏ ਵਿਕਾਸ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਹੀ ਉਹ ਅਕਾਲੀ ਦਲ ਦਾ ਵਫਾਦਾਰ ਸਿਪਾਈ ਬਣਿਆ ਹੈ ਅਤੇ ਉਸ ਸਮੇਂ ਤੋਂ ਹੀ ਉਹ ਸ਼੍ਰੋਮਣੀ ਅਕਾਲੀ ਦਲ ਦੀਆਂ ਲੋਕ ਪੱਖੀ ਨੀਤੀਆਂ ਤੇ ਸ਼੍ਰੀ ਢੀਂਡਸਾ ਦੇ ਪਰਿਵਾਰ ਵੱਲੋਂ ਮਿਲ ਰਹੇ ਅਥਾਹ ਮਾਣ ਸਤਿਕਾਰ ਕਾਰਨ ਹੀ ਹਨਂੇਰੀਆਂ ਝੱਖੜਾਂ ਦੌਰਾਨ ਵੀ ੍ਯਉਸ ਨੇ ਅਕਾਲੀ ਦਲ ਦੀ ਹਰੇਕ ਚੋਣ ਮੁਹਿੰਮ ਵਿੱਚ ਵਧ ਚੜ ਕੇ ਕੰਮ ਕੀਤਾ। ੍ਰਸਾਊ ਤੇ ਸਾਦਗੀ ਪਸੰਦ ਡਾ: ਨਰੇਸ ਜਿੰਦਲ ਦਾ ਪਿਛੋਕੜ ਪਿੰਡ ਜਖੇਪਲ ਹੈ। ਉਹ ਕਰਮ ਅਤੇ ਕਾਰਜ ਵਿੱਚ ਪੂਰਨ ਵਿਸ਼ਵਾਸ ਰੱਖਦਾ ਹੈ ਜਿਸ ਕਰਕੇ ਪਿਛਲੇ ਦਿਨੀ ਕੈਮਿਸਟ ਐਸੋਸੀਏਸ਼ਨ ਵੱਲੋਂ ਉਸ ਨੂੰ ਜ਼ਿਲ੍ਹਾ ਸੰਗਰੂਰ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਕੈਮਿਸ਼ਟ ਐਸੋਸੀਏਸ਼ਨ ਦਾ ਜ਼ਿਲ੍ਹਾ ਪ੍ਰਧਾਨ ਬਣਨ ਤੋਂ ਬਾਅਦ ਹੀ ਉਸ ਨੂੰ ਕਈ ਥਾਵਾਂ ਤੋਂ ਸਨਮਾਨ ਹੋਣ ਦਾ ਮਾਣ ਮਿਲਿਆ ਹੈ। ਉਹਨਾਂ ਕਿਹਾ ਕਿ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਹਮੇਸ਼ਾਂ ਹੀ ਪੰਜਾਬ ਦੇ ਹਰੇਕ ਵਰਗ ਨੂੰ ਨਵੀਆਂ ਸਕੀਮਾਂ ਅਤੇ ਸਹੂਲਤਾਂ ਮੁਹੱਹੀਆ ਕਰਕੇ ਕਾਂਗਰਸ ਦੇ ¦ਮੇ ਸਮੇਂ ਦੇ ਰਾਜ ਨੂੰ ਵੀ ਮਾਤ ਪਾ ਦਿੱਤਾ ਹੈ। ਉਨ੍ਹਾਂ ਪੰਜਾਬ ਪੰਜਾਬ ਦੇ ਵਾਸੀਆਂ ਨੂੰ ਕਿਹਾ ਕਿ ਮੈਂ ਪੰਜਾਬ ਦੇ ਨੌਜੁਆਨਾਂ ਨੂੰ ਸਮਾਜ ਵਿੱਚ ਫੈਲੇ ਨਸ਼ੇ, ਭਰੂਣ ਹੱਤਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਨੂੰ ਖ਼ਤਮ ਕਰਨ ਅਤੇ ਦੇਸ਼ ਨੂੰ ਤਰੱਕੀ ਦੀਆਂ ਬਰੂਹਾਂ ਤੇ ਲਿਜਾਣ ਲਈ  ਪੰਜਾਬ ਦੇ ਹਿੱਤਾਂ ਦੀ ਰਖਵਾਲੀ ਕਰਨ ਵਾਲੀ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਲੋਕ ਲਹਿਰ ਚਲਾਉਣ ਦਾ ਸੱਦਾ ਦਿੰਦਾ ਹਾਂ।

WRITTEN BY