Skip to content
Independent perspectives. Global stories.
BREAKING

ਧੂਰੀ ਤੋਂ ਵਿਧਾਇਕ ਅਰਵਿੰਦ ਖੰਨਾ ਨੇ ਫਿਰ ਦਿੱਤਾ ਅਸਤੀਫਾ

Share this story

ਚੰਡੀਗੜ੍ਹ, 18 ਜਨਵਰੀ (ਪੀ. ਟੀ.)- ਧੂਰੀ ਹਲਕੇ ਤੋਂ ਕਾਂਗਰਸ ਵਿਧ੍ਯਾਇਕ ਅਰਵਿੰਦ ਖੰਨਾ ਨੇ ਪਾਰਟੀ ਤੇ ਪੰਜਾਬ ਵਿਧਾਨ ਸਭਾ ਤੋਂ ਅਸਤੀਫਾ ਦੇ ਦਿੱਤਾ ਹੈ। ਸਪੀਕਰ ਚਰਨਜੀਤ ਸਿੰਘ ਅਟਵਾਲ ਹੀ ਇਸ ‘ਤੇ ਸੰਵਿਧਾਨ ਅਨੁਸਾਰ ਅਗਲੀ ਕਾਰਵਾਈ ਕਰਨਗੇ। ਅਰਵਿੰਦ ਖੰਨਾ ਦੇ ਅਸਤੀਫੇ ਨਾਲ 117 ਮੈਂਬਰੀ ਵਿਧਾਨ ਸਭਾ ਵਿਚ ਕਾਂਗਰਸ ਵਿਧਾਇਕਾਂ ਦੀ ਗਿਣਤੀ ਘਟ ਕੇ 43 ਰਹਿ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਦੀ ਗਿਣਤੀ ਸਪੀਕਰ ਸਮੇਤ ਕੁੱਲ 58 ਹੈ, ਜਦਕਿ ਇਸ ਦੇ ਸਹਿਯੋਗੀ ਭਾਜਪਾ ਦੇ 12 ਮੈਂਬਰ ਹਨ। 3 ਵਿਧਾਇਕ ਆਜ਼ਾਦ ਹਨ। ਅਰਵਿੰਦ ਖੰਨਾ ਦੀ ਸੀਟ ਖਾਲੀ ਹੋਣ ਮਗਰੋਂ ਵਿਧਾਨ ਸਭਾ ਦੇ ਕੁੱਲ ਮੈਂਬਰਾਂ ਦੀ ਗਿਣਤੀ ਵੀ ਘਟ ਕੇ 116 ਰਹਿ ਗਈ ਹੈ। ਲੋੜ ਪੈਣ ‘ਤੇ ਅਕਾਲੀ ਦਲ ਹੁਣ ਆਪਣੇ ਦਮ ‘ਤੇ ਸਪੀਕਰ ਦੀ ਵੋਟ ਨਾਲ ਆਪਣਾ ਬਹੁਮਤ ਸਾਬਿਤ ਕਰਨ ਦੀ ਸਥਿਤੀ ਵਿਚ ਆ ਗਿਆ ਹੈ। ਸਪੀਕਰ ਨੇ ਦੱਸਿਆ ਕਿ ਅਰਵਿੰਦ ਖੰਨਾ ਨੇ ਬੀਤੇ ਸਾਲ ਮਈ ਵਿਚ ਆਪਣੀ ਪਾਰਟੀ ਤੇ ਵਿਧਾਨ ਸਭਾ ਤੋਂ ਅਸਤੀਫਾ ਦੇ ਦਿੱਤਾ ਸੀ ਜੋ ਅਜੇ ਤੱਕ ਉਨ੍ਹਾਂ ਕੋਲ ਪੈਂਡਿੰਗ ਪਿਆ ਹੈ। ਇਸ ਮਗਰੋਂ ਬੀਤੇ ਹਫ਼ਤੇ ਵਿਚ ਅਰਵਿੰਦ ਖੰਨਾ ਨੇ 2 ਅਸਤੀਫੇ ਹੋਰ ਭੇਜ ਦਿੱਤੇ ਹਨ ਤੇ ਉਨ੍ਹਾਂ ਨੇ ਫ਼ੋਨ ‘ਤੇ ਇਨ੍ਹਾਂ ਨੂੰ ਮਨਜ਼ੂਰ ਕਰਨ ਲਈ ਵੀ ਕਿਹਾ ਹੈ। ਮੈਂ ਇਸ ‘ਤੇ ਇਕ ਦੋ ਦਿਨ ਵਿਚ ਅਗਲੀ ਕਾਰਵਾਈ ਕਰਾਂਗਾ।

WRITTEN BY