Skip to content
Independent perspectives. Global stories.
BREAKING

ਸੜਕ ਹਾਦਸੇ ਵਿਚ 8 ਸਾਲਾਂ ਬੱਚੇ ਦੀ ਮੌਤ, ਪਿਤਾ ਜ਼ਖਮੀ

Share this story

ਨਾਭਾ, 18 ਜਨਵਰੀ (ਕਰਮਜੀਤ ਸੋਮਲ)- ਐਤਵਾਰ ਸ਼ਾਮ ਸਥਾਨਕ ਪੀ.ਡਬਲਿਊ.ਡੀ ਰੈਸਟ ਹਾਊਸ ਨੇੜੇ ਇਕ ਸੜਕ ਹਾਦਸੇ ਵਿਚ 8 ਸਾਲਾਂ ਬੱਚੇ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ ਅਤੇ ਉਸਦਾ ਪਿਤਾ ਪ੍ਰਿਤਪਾਲ ਸਿੰਘ ਇਸ ਹਾਦਸੇ ਵਿਚ ਜ਼ਖਮੀ ਹੋ ਗਿਆ ਅਤੇ ਬਾਲ ਬਾਲ ਬਚ ਗਿਆ।
ਮਿਲੀ ਜਾਣਕਾਰੀ ਦੇ ਅਨੁਸਾਰ ਮ੍ਰਿਤਕ ਵਿਕਰਮਜੀਤ ਸਿੰਘ ਆਪਣੇ ਪਿਤਾ ਪ੍ਰਿਤਪਾਲ ਸਿੰਘ ਦੇ ਨਾਲ ਸਕੂਟਰ ‘ਤੇ ਬੈਠ ਕੇ ਜਦੋਂ ਕਾਲੇ ਪਹੇ ਵਲੋਂ ਆਪਣੇ ਘਰ ਮੁਹੱਲਾ ਗੁਰੂ ਨਾਨਕ ਪੁਰਾ ਵੱਲ ਜਾ ਰਹੇ ਸਨ ਤਾਂ ਅਚਾਨਕ ਹੀ ਇਕ ਤੇਜ਼ ਜਫਤਾਰ ਟਰੱਕ ਨੇ ਉਨ੍ਹਾਂ ਦੇ ਸਕੂਟਰ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ 8 ਸਾਲਾਂ ਵਿਕਰਮਜੀਤ ਹੇਠਾਂ ਸੜਕ ‘ਤੇ ਡਿੱਗ ਗਿਆ ਅਤੇ ਟਰੱਕ ਦੇ ਟਾਇਰ ਹੇਠ ਆਉਣ ਨਾਲ ਉਸਦੀ ਮੌਤ ਹੋ ਗਈ।

WRITTEN BY