Skip to content
Independent perspectives. Global stories.
BREAKING

ਹੁਣ ਪੈਟਰੋਲ ਪੰਪ ’ਤੇ ਵੀ ਖੁਲਵਾ ਸਕਦੇ ਹੋ ਆਪਣਾ ਬੈਂਕ ਖਾਤਾ

Share this story

ਨਵੀਂ ਦਿੱਲੀ, 18 ਜਨਵਰੀ (ਪੀ. ਟੀ.)- ਜੇਕਰ ਤੁਹਾਡਾ ਬੈਂਕ ‘ਚ ਖਾਤਾ ਨਹੀਂ ਹੈ ਤਾਂ ਤੁਹਾਨੂੰ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ। ਪ੍ਰਧਾਨਮੰਤਰੀ ਜਨਧਨ ਯੋਜਨਾ ਦੇ ਤਹਿਤ ਹੁਣ ਤੁਸੀਂ ਪੈਟਰੋਲ ਪੰਪਾਂ ‘ਤੇ ਵੀ ਆਪਣਾ ਬੈਂਕ ਖਾਤਾ ਖੁਲਵਾ ਸਕਦੇ ਹੋ।ਪ੍ਰਧਾਨਮੰਤਰੀ ਜਨਧਨ ਯੋਜਨਾ ਸ਼ੁਰੂ ਹੋਏ 5 ਮਹੀਨੇ ਹੋ ਗਏ ਹਨ ਪਰ ਅਜੇ ਵੀ ਕਈ ਪਰਿਵਾਰ ਬੈਂਕਿੰਗ ਨਾਲ ਜੁੜ ਨਹੀਂ ਸਕੇ ਹਨ। ਅਜਿਹੇ ਸਾਰੇ ਲੋਕਾਂ ਨੂੰ ਬੈਂਕ ਤੋਂ ਜੋੜਨ ਦੇ ਮਕਸਦ ਨਾਲ ਐੱਸ.ਬੀ.ਆਈ. ਨੇ ਇਹ ਯੋਜਨਾ ਬਣਾਈ ਹੈ। ਪ੍ਰਧਾਨਮੰਤਰੀ ਜਨਧਨ ਯੋਜਨਾ ਦੇ ਅਧੀਨ ਸਾਰੇ ਬੈਂਕ ਖਾਤੇ ਜ਼ੀਰੋ ਬੈਲੰਸ ‘ਤੇ ਖੋਲ੍ਹੇ ਜਾਣਗੇ।ਇਸ ਰਾਹੀਂ ਆਈ.ਓ.ਸੀ. ਦੇ ਸਾਰੇ ਪੈਟਰੋਲ ਪੰਪਾਂ ‘ਤੇ ਪ੍ਰਧਾਨਮੰਤਰੀ ਜਨਧਨ ਖਾਤਾ ਖੁਲ੍ਹਵਾਉਣ ਦੀ ਸਹੂਲਤ ਉਪਲਬਧ ਹੋਵੇਗੀ। ਖਾਤਾ ਖੋਲਣ ਦੇ ਲਈ ਬੈਂਕ ਦੀ ਟੀਮ ਪੈਟਰੋਲ ਪੰਪਾਂ ‘ਤੇ ਪਹੁੰਚੇਗੀ। ਇਸ ਦੀ ਸ਼ੁਰੂਆਤ ਦਿੱਲੀ ਰੋਡ (ਪਾਕਬੜਾ) ਅਤੇ ਠਾਕੁਰਦੁਆਰਾ ਸਥਿਤ ਪੈਟਰੋਲ ਪੰਪ ਤੋਂ ਕੀਤੀ ਜਾਵੇਗਾ।

WRITTEN BY