ਦਿੱਲੀ ਚੋਣਾਂ ਵਿੱਚ ਬੀਬੀਆਂ ਵਧ ਚੜ੍ਹ ਕੇ ਹਿੱਸਾ ਲੈਣਗੀਆਂ
ਇਸਤਰੀ ਅਕਾਲੀ ਦਲ ਦੀ ਮੈਂਬਰਸ਼ਿਪ 31 ਮਾਰਚ ਤੱਕ ਮੁਕੰਮਲ ਕਰ ਲਈ ਜਾਵੇਗੀ
ਚੰਡੀਗੜ੍ਹ, 13 ਜਨਵਰੀ (ਪੀ. ਟੀ.)- ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਅੱਜ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦਾ ਹੋਰ ਵਿਸਥਾਰ ਕਰਦਿਆਂ ਪਾਰਟੀ ਦੀਆਂ ਹੋਰ ਸੀਨੀਅਰ ਇਸਤਰੀ ਆਗੂਆਂ ਨੂੰ ਵੱਖ-ਵੱਖ ਅਹੁਦਿਆਂ ਤੇ ਨਿਯੁਕਤ ਕਰਨ ਦਾ ਐਲਾਨ ਕੀਤਾ। ਬੀਬੀ ਜਗੀਰ ਕੋੌਰ ਨੇ ਸਮੂੁਹ ਇਸਤਰੀ ਅਕਾਲੀ ਦਲ ਦੀਆਂ ਅਹੁਦੇਦਾਰ ਸਹਿਬਾਨ ਅਤੇ ਸਰਗਰਮ ਵਰਕਰਾਂ ਨੂੰ ਇਸਤਰੀ ਅਕਾਲੀ ਦਲ ਦੀ ਚੱਲ ਰਹੀ ਭਰਤੀ 31 ਮਾਰਚ ਤੱਕ ਮੁਕੰਮਲ ਕਰਕੇ ਪਾਰਟੀ ਦੇ ਮੁੱਖ ਦਫਤਰ, ਚੰਡੀਗੜ੍ਹ ਵਿੱਚ ਜਮਾ ਕਰਵਾਉਣ ਲਈ ਕਿਹਾ। ਉਹਨਾਂ ਇਹ ਵੀ ਕਿਹਾ ਕਿ 7 ਫਰਵਰੀ ਨੂੰ ਹੋ ਰਹੀਆਂ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਇਸਤਰੀ ਅਕਾਲੀ ਦਲ ਵਧ ਚੜ੍ਹ ਕੇ ਹਿੱਸਾ ਲਵੇਗਾ। ਅੱਜ ਪਾਰਟੀ ਦੇ ਮੁੱਖ ਦਫਤਰ, ਚੰਡੀਗੜ੍ਹ ਤੋਂ ਸੂਚੀ ਜਾਰੀ ਕਰਦਿਆਂ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਜਿਹਨਾਂ ਬੀਬੀਆਂ ਨੂੰ ਅੱਜ ਜਥੇਬੰਦੀ ਵਿੱਚ ਸ਼ਾਮਲ ਕੀਤਾ ਗਿਆ ਹੈ ਉਹਨਾਂ ਵਿੱਚ – ਬੀਬੀ ਗੁਰਦੇਵ ਕੌਰ ਸੰਘਾ ਅਤੇ ਬੀਬੀ ਸਤਿੰਦਰ ਕੌਰ ਕਰੀਹਾ ਨੂੰ ਇਸਤਰੀ ਅਕਾਲੀ ਦਲ ਦਾ
ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ।
ਜਿਹਨਾਂ ਬੀਬੀਆਂ ਨੂੰ ਮੀਤ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਬੀਬੀ ਕਸ਼ਮੀਰ ਕੌਰ ਸੰਧੂ ਲੁਧਿਆਣਾ, ਬੀਬੀ ਸਰਬਜੀਤ ਕੌਰ ਧਾਲੀਵਾਲ ਚੇਅਰਪਰਸਨ ਸੰਗਰੂਰ, ਬੀਬੀ ਸੰਤੋਸ਼ ਰਾਣੀ ਸੁਨਾਮ ਅਤੇ ਬੀਬੀ ਜਸਵੀਰ ਕੌਰ ਚੰਦੀ ਭਾਦਸੋਂ ਸ਼ਾਮਲ ਹਨ। ਜਿਹਨਾਂ ਬੀਬੀਆਂ ਨੂੰ ਇਸਤਰੀ ਅਕਾਲੀ ਦਲ ਦਾ ਜਨਰਲ ਸਕੱਤਰ ਲਾਇਆ ਗਿਆ ਹੈ ਉਹਨਾਂ ਵਿੱਚ ਬੀਬੀ ਵਨਿੰਦਰ ਕੌਰ ¦ੂਬਾ ਵਿਧਾਇਕ, ਬੀਬੀ. ਜਗਮੀਤ ਕੌਰ ਸੰਧੂ ਚਮਕੌਰ ਸਾਹਿਬ, ਬੀਬੀ ਸੁਰਜੀਤ ਕੌਰ ਨੰਗਲ ਲੁਬਾਣਾ ਅਤੇ ਬੀਬੀ ਮਨਜੀਤ ਕੌਰ ਨਵਾਂਸ਼ਹਿਰ ਨੂੰ ਸ਼ਾਮਲ ਕੀਤਾ ਗਿਆ ਹੈ।
ਜਿਹਨਾਂ ਬੀਬੀਆਂ ਨੂੰ ਜਥੇਬੰਦਕ ਸਕੱਤਰ ਬਣਾਇਆ ਗਿਆ ਹੈ ਉਹਨਾਂ ਵਿੱਚ ਬੀਬੀ ਬਲਦੇਵ ਕੌਰ ਧਾਂਦਰਾਂ ਸੰਗਰੂਰ, ਬੀਬੀ ਪਰਮਿੰਦਰ ਕੌਰ ਬਰਨਾਲਾ, ਬੀਬੀ ਨਿਰਮਲ ਕੌਰ ਪਾਸਲਾ, ਬੀਬੀ ਗੁਰਵਿੰਦਰ ਕੌਰ ਨੀਲਾ ਮਹਿਲ ਜ¦ਧਰ, ਬੀਬੀ ਪਰਮਜੀਤ ਕੌਰ ਬਜਾਜ ਪਟਿਆਲਾ, ਬੀਬੀ ਬਲਵਿੰਦਰ ਕੌਰ ਈਸਾਪੁਰ, ਬੀਬੀ ਦਵਿੰਦਰਪਾਲ ਕੌਰ ਬਾਵਾ ਕਪੂਰਥਲਾ, ਬੀਬੀ ਕਮਲਜੀਤ ਕੌਰ ਹੁਸ਼ਿਆਰਪੁਰ, ਬੀਬੀ, ਅਵਨੀਤ ਕੌਰ ਖਾਲਸਾ ਲੁਧਿਆਣਾ, ਬੀਬੀ ਮਾਨ ਕੌਰ ਵੱਡੀ ਮਿਆਣੀ, ਬੀਬੀ ਬਲਵਿੰਦਰ ਕੌਰ ਚੀਮਾ ਰਾਜਪੁਰਾ, ਬੀਬੀ ਮਨਵਿੰਦਰ ਕੌਰ ਜਗਰਾਉਂ ਨੂੰ ਸ਼ਾਮਲ ਕੀਤਾ ਗਿਆ ਹੈ।
ਜਿਹਨਾਂ ਬੀਬੀਆਂ ਨੂੰ ਇਸਤਰੀ ਅਕਾਲੀ ਦਲ ਦਾ ਸੰਯੁਕਤ ਸਕੱਤਰ ਲਗਾਇਆ ਗਿਆ ਹੈ ਉਹਨਾਂ ਬੀਬੀ ਇੰਦਰਜੀਤ ਕੌਰ ਸੁੱਖੀ ਦਿੜਬਾ, ਬੀਬੀ ਪਰਮਿੰਦਰ ਕੌਰ ਦਾਨੇਵਾਲੀਆ ਮੇਂਬਰ ਐਸ.ਜੀ.ਪੀ.ਸੀ, ਬੀਬੀ ਰਣਜੀਤ ਕੌਰ ਮਾਹਿਲਪੁਰੀ ਮੈਂਬਰ ਐਸ.ਜੀ.ਪੀ.ਸੀ, ਬੀਬੀ ਕੁਲਵਿੰਦਰ ਕੌਰ ¦ੇਗੇਆਣਾ ਮੋਗਾ, ਬੀਬੀ ਹਰਜੀਤ ਕੌਰ ਹਰਿਆਉੂ ਸਾਬਕਾ ਮੈਂਬਰ ਐਸ.ਜੀ.ਪੀ.ਸੀ, ਬੀਬੀ ਸਿਮਰਨਜੀਤ ਕੌਰ ਤਾਮਕੋਟ ਮਾਨਸਾ, ਬੀਬੀ ਜਸਪਾਲ ਕੋਰ ਲੁਧਿਆਣਾ, ਬੀਬੀ ਨਿਰਮਲ ਕੌਰ ਖੰਨਾ, ਬੀਬੀ ਸੁਖਵਿੰਦਰ ਕੌਰ ਲੁਧਿਆਣਾ, ਬੀਬੀ ਰਵਿੰਦਰ ਕੌਰ ਧਾਲੀਵਾਲ ਲੁਧਿਆਣਾ, ਬੀਬੀ ਸੁਰਜੀਤ ਕੌਰ, ਬੀਬੀ ਨਰਿੰਦਰ ਕੌਰ ਲਾਂਬਾ ਲੁਧਿਆਣਾ ਸ਼ਾਮਲ ਹਨ।
ਜਿਹਨਾ ਬੀਬੀਆਂ ਨੂੰ ਵੱਖ-ਵੱਖ ਜਿਲਿਆਂ ਦੀਆਂ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਬੀਬੀ ਕਰਮਜੀਤ ਕੌਰ ਸਿੱਖਵਾਲਾ ਪ੍ਰਧਾਨ ਸ਼੍ਰੀ ਮੁਕਤਸਰ ਸਾਹਿਬ, ਬੀਬੀ ਪਰਮਜੀਤ ਕੌਰ ਕੱਟੂ ਪ੍ਰਧਾਨ ਬਰਨਾਲਾ (ਸ਼ਹਿਰੀ), ਬੀਬੀ ਗੁਰਮੀਤ ਕੌਰ ਸੁੱਖਪੁਰਾ ਮੌੜ ਪ੍ਰਧਾਨ ਬਰਨਾਲਾ (ਦਿਹਾਤੀ), ਐਡਵੋਕੇਟ ਅਵਿਨਾਸ਼ ਕੌਰ ਵੈਦ ਪ੍ਰਧਾਨ ਹੁਸ਼ਿਆਰਪੁਰ (ਸ਼ਹਿਰੀ), ਬੀਬੀ ਰਾਜਵੰਤ ਕੌਰ ਦਾਦੂਵਾਲ ਪ੍ਰਧਾਨ ਜ¦ਧਰ (ਦਿਹਾਤੀ), ਬੀਬੀ ਅਮਰਜੀਤ ਕੌਰ ਸਾਹੋਕੇ ਪ੍ਰਧਾਨ ਮੋਗਾ (ਦਿਹਾਤੀ), ਬੀਬੀ ਅਸੀਸ ਕੌਰ ਬੀਕਾ ਪ੍ਰਧਾਨ ਨਵਾਂਸ਼ਹਿਰ (ਸ਼ਹਿਰੀ), ਬੀਬੀ ਕਿਰਨ ਸ਼ਰਮਾ ਪ੍ਰਧਾਨ ਪਠਾਨਕੋਟ (ਸ਼ਹਿਰੀ) ਅਤੇ ਬੀਬੀ ਨਵਜੋਤ ਸ਼ਰਮਾ ਪਠਾਨਕੋਟ (ਦਿਹਾਤੀ), ਬੀਬੀ ਸਨੀਤਾ ਸ਼ਰਮਾ ਪ੍ਰਧਾਨ ਸੰਗਰੂੁਰ (ਸ਼ਹਿਰੀ) ਅਤੇ ਬੀਬੀ ਪਰਮਜੀਤ ਕੌਰ ਵਿਰਕ ਪ੍ਰਧਾਨ ਸੰਗਰੂੁਰ (ਦਿਹਾਤੀ) ਸ਼ਾਮਲ ਹਨ। ਬੀਬੀ ਜਗੀਰ ਕੌਰ ਨੇ ਦੱਸਿਆ ਕਿ ਇਸਤਰੀ ਅਕਾਲੀ ਦਲ ਦੇ ਬਾਕੀ ਅਹੁਦੇਦਾਰਾਂ ਦਾ ਜਲਦੀ ਐਲਾਨ ਕਰ ਦਿੱਤਾ ਜਾਵੇਗਾ।



