Skip to content
Independent perspectives. Global stories.
BREAKING

ਮੰਤਰਾਲਿਆਂ ਦੇ ਬਜਟ ’ਚ 20 ਫੀਸਦੀ ਕਟੌਤੀ ਹੋਵੇਗੀ

Share this story

ਨਵੀਂ ਦਿੱਲੀ, (ਪੀ. ਟੀ.)- ਵਿੱਤੀ ਘਾਟੇ ਨੂੰ ਸਫਲ ਘਰੇਲੂ ਉਤਪਾਦ (ਜੀ. ਡੀ. ਪੀ.) ਦੇ 4.1 ਫੀਸਦੀ ‘ਤੇ ਸੀਮਤ ਰੱਖਣ ਦਾ ਟੀਚਾ ਹਾਸਲ ਕਰਨ ਨੂੰ ਲੈ ਕੇ ਸਖਤ ਰੁਖ਼ ਅਪਣਾ ਰਹੀ ਨਰਿੰਦਰ ਮੋਦੀ ਸਰਕਾਰ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਯੋਜਨਾਬੱਧ ਵੰਡ ‘ਚ ਵੱਡੀ ਕਟੌਤੀ ਕਰ ਸਕਦੀ ਹੈ। ਵਿੱਤ ਮੰਤਰਾਲਾ ਦੇ ਕਈ ਮੁੱਖ ਮੰਤਰਾਲਿਆਂ, ਜਿਸ ‘ਚ ਖੇਤੀ, ਗ੍ਰਾਮੀਣ ਵਿਕਾਸ, ਸ਼ਹਿਰੀ ਵਿਕਾਸ ਸਮੇਤ ਕੁਝ ਹੋਰ ਆਰਥਿਕ ਅਤੇ ਬੁਨਿਆਦੀ ਢਾਂਚੇ ਨਾਲ ਜੁੜੇ ਮੰਤਰਾਲੇ ਸ਼ਾਮਲ ਹਨ, ਦੇ ਯੋਜਨਾਬੱਧ ਵੰਡ ‘ਚ 2014-15 ਦੇ ਬਜਟ ਅਨੁਮਾਨਾਂ ‘ਚ ਕਰੀਬ 20 ਫੀਸਦੀ ਦੀ ਕਟੌਤੀ ਕਰ ਸਕਦੀ ਹੈ।
ਵੱਖ-ਵੱਖ ਸ੍ਰੋਤਾਂ ਤੋਂ ਮਿਲੀ ਜਾਣਕਾਰੀ ਤੋਂ ਪਤਾ ਲੱਗਦਾ ਹੈ ਕਿ ਇਸ ਕਟੌਤੀ ਦੀ ਮਾਤਰਾ ਵੱਖ-ਵੱਖ ਮੰਤਰਾਲਿਆਂ ‘ਚ ਵੱਖ-ਵੱਖ ਹੋਵੇਗੀ। ਸਾਲ 2014-15 ਦੇ ਬਜਟ ਅਨੁਮਾਨਾਂ ‘ਚ ਵੱਖ-ਵੱਖ ਕੇਂਦਰੀ ਮੰਤਰਾਲਿਆਂ ਦੇ ਵਿਭਾਗਾਂ ਦਾ ਯੋਜਨਾਬੱਧ ਬਜਟ ਸਮਰਥਨ ਵਧਾ ਕੇ ਕਰੀਬ 2.37 ਲੱਖ ਕਰੋੜ ਰੁਪਏ ਹੋ ਗਿਆ ਸੀ। ਜੇਕਰ ਇਸ ‘ਚ 20 ਫੀਸਦੀ (ਕਰੀਬ 47,000 ਕਰੋੜ ਰੁਪਏ) ਦੀ ਕਮੀ ਕੀਤੀ ਜਾਂਦੀ ਹੈ ਤਾਂ ਇਸ ਦਾ ਮਤਲਬ ਹੈ ਕਿ ਵਿੱਤ ਮੰਤਰੀ ਅਰੁਣ ਜੇਤਲੀ ਚਾਲੂ ਵਿੱਤੀ ਸਾਲ ‘ਚ ਵੱਖ-ਵੱਖ ਮੰਤਰਾਲਿਆਂ ਅਤੇ ਵਿਭਾਗਾਂ ਨੂੰ 1.90 ਲੱਖ ਕਰੋੜ ਰੁਪਏ ਦੇ ਬਜਟ ਸਮਰਥਨ ਦਾ ਮੁੜ ਅੰਦਾਜ਼ਾ ਪੇਸ਼ ਕਰ

ਸਕਦੇ ਹਨ।ਚਾਲੂ ਵਿੱਤੀ ਸਾਲ ‘ਚ ਬਜਟ ਸਮਰਥਨ ਦੇ ਇਲਾਵਾ ਅੰਦਰੂਨੀ ਅਤੇ ਬਾਹਰੀ ਬਜਟ ਸਾਧਨ (ਆਈ. ਈ. ਬੀ. ਆਰ.) ਕਰੀਬ 2.48 ਲੱਖ ਕਰੋੜ ਰੁਪਏ ਹੈ। ਆਈ. ਈ. ਬੀ. ਆਰ. ਉਹ ਸੰਸਥਾ ਹੈ ਜਿਹੜੀ ਪੀ. ਐੱਸ. ਯੂ. ਅਤੇ ਹੋਰ ਸਰਕਾਰੀ ਅਦਾਰਿਆਂ ਦੇ ਲਾਭ, ਕਰਜ਼ ਅਤੇ ਇਕਵਿਟੀ ਰਾਹੀਂ ਇਕੱਠਾ ਕੀਤਾ ਜਾਂਦਾ ਹੈ ਅਤੇ ਕੁਲ ਯੋਜਨਾਬੱਧ ਲਾਭ ‘ਚ ਇਸ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਗ੍ਰਾਮੀਣ ਅਤੇ ਸ਼ਹਿਰੀ ਵਿਕਾਸ ਵਰਗੇ ਮੰਤਰਾਲਿਆਂ ਦੇ ਬਜਟ ‘ਚ ਕਟੌਤੀ 20 ਫੀਸਦੀ ਤੋਂ ਜ਼ਿਆਦਾ ਦੀ ਹੋ ਸਕਦੀ ਹੈ।

WRITTEN BY