Skip to content
Independent perspectives. Global stories.
BREAKING

ਅਮਰੀਕਨ ਸਿੱਖ ਲੀਡਰਾਂ ਨੇ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੂੰ ਮੈਮੋਰੰਡਮ ਭੇਜਿਆ

Share this story

ਸਿੱਖ ਨਜ਼ਰਬੰਦਾਂ ਦੀ ਰਿਹਾਈ ਲਈ ਕੇਂਦਰ ਸਰਕਾਰ ਨੂੰ ਤੁਰੰਤ ਕਦਮ ਚੁੱਕਣ ਦੀ ਅਪੀਲ
Page-1_31 ਵਸ਼ਿੰਗਟਨ ਡੀਸੀ, 11 ਜਨਵਰੀ- ਮੈਟਰੋਪੁਲਿਟਨ  ਵਾਸ਼ਿੰਗਟਨ ਡੀਸੀ ਸਥਿਤ ਭਾਰਤੀ ਅੰਬੈਸੀ ਦੇ ਕਮਿਉਨਿਟੀ ਅਫੇਅਰਜ਼ ਮਨਿਸਟਰ ਸ੍ਰੀ ਐਨ ਕੇ ਮਿਸ਼ਰਾ ਨੂੰ ਅਮਰੀਕੀ ਭਾਰਤੀ ਕਮਿਉਨਿਟੀ ਲੀਡਰਾਂ ਦਾ ਇੱਕ ਵਫਦ ਮਿਲਿਆ। ਇਸ ਵਫਦ ਦੀ ਅਗਵਾਈ ਜਸਦੀਪ ਸਿੰਘ ਜੈਸੀ ਸਾਊਥ ਏਸ਼ੀਅਨ ਕਮਿਸ਼ਨਰ ਮੈਰੀਲੈਂਡ ਨੇ ਕੀਤੀ। ਇਸ ਵਫਦ ਵੱਲੋਂ ਇੱਕ ਲਿਖਤੀ ਮੈਮੋਰੰਡਮ ਸ੍ਰੀ ਐਨ ਕੇ ਮਿਸ਼ਰਾ ਨੂੰ ਦਿੱਤਾ ਜਿਸ ਵਿੱਚ ਸਿੱਖ ਨਜ਼ਰਬੰਦਾਂ ਦੀ ਰਿਹਾਈ ਲਈ ਕੇਂਦਰ ਸਰਕਾਰ ਨੂੰ ਤੁਰੰਤ ਕਦਮ ਚੁੱਕਣ ਦਾ ਜ਼ਿਕਰ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਈ ਗੁਰਬਖਸ਼ ਸਿੰਘ ਖਾਲਸਾ ਵੱਲੋਂ ਜਿਨ੍ਹਾਂ ਸਿੱਖਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਹਨ ਉਨ੍ਹਾਂ ਨੂੰ ਤੁਰੰਤ ਰਿਹਾਅ ਕਰਨ ਬਾਰੇ ਸੰਘਰਸ਼ ਕੀਤਾ ਗਿਆ ਹੈ।ਵਫਦ ਦੇ ਬੁਲਾਰਿਆਂ ਵਿੱਚ ਬੀਜੇਪੀ ਦੇ

ਪੰਜਾਬੀ ਕਮਿਉਨਿਟੀ ਕਨਵੀਨਰ ਸ. ਕੰਵਲਜੀਤ ਸਿੰਘ ਸੋਨੀ, ਸ. ਸੁਰਿੰਦਰ ਰਹੇਜਾ ਸ. ਬਲਜਿੰਦਰ ਸਿੰਘ ਸ਼ੰਮੀ ਨੇ ਕਿਹਾ ਕਿ ਮੋਦੀ ਸਾਹਿਬ ਸਿੱਖਾਂ ਲਈ ਬਹੁਤ ਸੁਹਿਰਦ ਹਨ, ਉਨ੍ਹਾਂ ਅਮਰੀਕਾ ਫੇਰੀ ਉਪਰੰਤ ਕਾਫੀ ਮੰਗਾਂ ਪ੍ਰਵਾਨ ਕੀਤੀਆਂ ਹਨ। ਜਿਨ੍ਹਾਂ ਵਿੱਚ ’84 ਦੇ ਦੰਗਾ ਪੀੜਤ ਪਰਿਵਾਰਾਂ ਨੂੰ 5-5 ਲੱਖ ਰੁਪਏ ਦੀ ਮਦਦ ਕਰਨਾ ਅਤੇ ਚੋਰਾਸੀ ਕਾਂਡ ਨੂੰ ਕਤਲੇਆਮ ਕਰਾਰ ਦੇਣਾ ਸ਼ਾਮਿਲ ਹੈ। ਇਸੇ ਤਰ੍ਹਾਂ ਪ੍ਰਧਾਨ ਮੰਤਰੀ ਦੀ ਪਹਿਲਕਦਮੀ ਉ¤ਪਰ ਰਾਜਸੀ ਸ਼ਰਨ ਪ੍ਰਾਪਤ ਕਰਨ ਵਾਲਿਆਂ ਨੂੰ ਵੀਜ਼ੇ ਅਤੇ ਪਾਸਪੋਰਟ ਜਾਰੀ ਕਰਨ ਦੀ ਵਿਧੀ ਨੂੰ ਸਰਲ ਬਣਾਇਆ ਗਿਆ। ਵਫਦ ਦਾ ਕਹਿਣਾ ਸੀ ਕਿ ਇਸੇ ਤਰ੍ਹਾਂ ਕੇਂਦਰ ਸਰਕਾਰ ਸਜ਼ਾ ਪੂਰੀ ਕਰ ਚੁੱਕੇ ਸਿੱਖਾਂ ਦੀ ਰਿਹਾਈ ਕਰਕੇ ਸਿੱਖਾਂ ਦੇ ਹਿਰਦੇ ਸ਼ਾਂਤ ਕਰੇ। ਸਿੱਖ ਹਮੇਸ਼ਾ ਹੀ ਮੋਦੀ ਸਾਹਿਬ ਦੇ ਰਿਣੀ ਰਹਿਣਗੇ। ਵਰਨਣਯੋਗ ਹੈ ਕਿ ਕਮਿਉਨਿਟੀ ਅਫੇਅਰ ਮਨਿਸਟਰ ਸ੍ਰੀ ਐਨ ਕੇ ਮਿਸ਼ਰਾ ਨੇ ਭਰੋਸਾ ਦਿੱਤਾ ਕਿ ਇਹ ਮੰਗ ਪੱਤਰ ਤੁਰੰਤ ਭਾਰਤ ਸਰਕਾਰ ਨੂੰ ਭੇਜਕੇ ਸਿੱਖਾਂ ਦੀਆਂ ਭਾਵਨਾਵਾਂ ਤੋਂ ਜਾਣੂ ਕਰਵਾਇਆ ਜਾਵੇਗਾ ਅਤੇ ਕਾਨੂੰਨ ਤਹਿਤ ਇਸ ’ਤੇ ਯੋਗ ਕਾਰਵਾਈ ਸਬੰਧੀ ਸਿਫਾਰਸ਼ ਵੀ ਕੀਤੀ ਜਾਵੇਗੀ। ਬੀਜੇਪੀ ਵੱਲੋਂ ਕਿਹਾ ਗਿਆ ਕਿ ਸਾਨੂੰ ਆਸ ਹੈ ਕਿ ਮੋਦੀ ਸਾਹਿਬ ਜਲਦੀ ਹੀ ਸਿੱਖਾਂ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਵਿਦੇਸ਼ੀ ਸਿੱਖਾਂ ਦੀਆਂ ਮੰਗਾਂ ਅਤੇ ਭਾਈ ਖਾਲਸਾ ਦੀ ਚੜ੍ਹਦੀ ਕਲਾ ਹਿਤ ਕਦਮ ਚੁੱਕਣਗੇ।
ਇਸ ਵਫਦ ਵਿੱਚ ਸ. ਹਰੀਰਾਜ ਸਿੰਘ ਪ੍ਰਧਾਨ ਸਿੱਖ ਐਸੋਸੀਏਸ਼ਨ ਬਾਲਟੀਮੋਰ, ਸ. ਅਵਤਾਰ ਸਿੰਘ ਕਾਹਲੋਂ ਸਕੱਤਰ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ, ਡਾ. ਸੁਰਿੰਦਰ ਸਿੰਘ ਗਿੱਲ ਕਮਿਉਨਿਟੀ ਆਰਗੇਨਾਈਜ਼ਰ, ਡਾ. ਸੁਖਪਾਲ ਸਿੰਘ ਧਨੋਆ ਕੁਆਰਡੀਨੇਟਰ ਪੰਜਾਬੀ ਕਮਿਉਨਿਟੀ ਮੰਚ, ਸ. ਲਖਬੀਰ ਸਿੰਘ ਸਾਬਕਾ ਮੈਨੇਜਰ, ਸ. ਸੇਵਾ ਸਿੰਘ ਸਾਬਕਾ ਸਕੱਤਰ ਗੁਰਦੁਆਰਾ ਵਰਜੀਨੀਆ, ਸ. ਹਰਜੀਤ ਸਿੰਘ ਹੁੰਦਲ ਸੀਨੀਅਰ ਨੇਤਾ ਸ਼੍ਰੋਮਣੀ ਅਕਾਲੀ ਦਲ ਵਰਜੀਨੀਆ, ਸ. ਕੁਲਵਿੰਦਰ ਸਿੰਘ ਫਲੌਰ, ਸਾਬਕਾ ਯੂ ਐਨ ਓ ਕੁਆਰਡੀਨੇਟਰ, ਸ. ਸਰਵਣ ਸਿੰਘ ਮਾਣਕੂ ਟੀ.ਵੀ. ਏਸ਼ੀਆ ਆਦਿ ਸ਼ਾਮਿਲ ਹੋਏ। ਵਫਦ ਨੇ ਗੱਲਬਾਤ ਦੌਰਾਨ ਵਿਦੇਸ਼ੀਂ ਬੈਠੇ ਅਮਰੀਕਨ ਸਿੱਖਾਂ ਦੀਆਂ ਭਾਵਨਾਵਾਂ ਅਤੇ ਉਨ੍ਹਾਂ ਦੀ ਭਾਈ ਗੁਰਬਖਸ਼ ਸਿੰਘ ਖਾਲਸਾ ਪ੍ਰਤੀ ਹਮਾਇਤ ’ਤੇ ਡੱਟ ਕੇ ਪਹਿਰਾ ਦੇਣ ਦਾ ਜ਼ਿਕਰ ਕੀਤਾ। ਆਸ ਕੀਤੀ ਜਾ ਰਹੀ ਹੈ ਕਿ ਇਸ ਵਫਦ ਦੇ ਮੈਮੋਰੰਡਮ ਨਾਲ ਭਾਰਤ ਸਰਕਾਰ ਜਲਦ ਹੀ ਕੋਈ ਫੈਸਲਾ ਲੈ ਕੇ ਜੇਲ੍ਹਾਂ ਵਿੱਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖਾਂ ਲਈ ਰਾਹਤ ਕਦਮ ਚੁੱਕੇਗੀ।

WRITTEN BY