ਅੰਮ੍ਰਿਤਸਰ, (ਸੁਨੀਲ ਗੁਪਤਾ, ਰਾਜੇਸ਼ ਸ਼ਰਮਾ)- ਅਜੋਕੇ ਸਮੇਂ ਜਦੋਂ ਸਮਾਜ ਅੰਦਰ ਬਹੁਤ ਸਾਰੀਆਂ ਕੁਰੀਤੀਆਂ ਪੈਦਾ ਹੋ ਚੁੱਕੀਆਂ ਹਨ ਅਤੇ ਸਮਾਜ ਦਾ ਹਰ ਵਰਗ ਇਨ੍ਹਾ ਕੁਰੀਤੀਆਂ ਨਾਲ ਜੂਝ ਰਿਹਾ ਹੈ, ਸਮਾਜ ਅੰਦਰ ਖਾਸਕਰ ਲੜਕੀਆਂ ਲਈ ਬਹੁਤ ਹੀ ਮੁਸ਼ਕਿਲਾਂ ਦਰਪੇਸ਼ ਆਉਂਦੀਆਂ ਹਨ ਅਤੇ ਲਗਭਗ ਰੋਜ਼ਾਨਾ ਦੀ ਜ਼ਿੰਦਗੀ ਵਿਚ ਲੜਕੀਆਂ ਨੂੰ ਕਈ ਦੁਰਘਟਨਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜੋ ਕਿ ਪੜ੍ਹੇ-ਲਿਖੇ ਅਤੇ ਸਭਿੱਅਕ ਸਮਾਜ ਲਈ ਬਹੁਤ ਹੀ ਸ਼ਰਮਨਾਕ ਗੱਲ ਹੈ ਅਤੇ ਸਭਨਾਂ ਨੂੰ ਚਾਹੀਦਾ ਹੈ ਕਿ ਉਹ ਪ੍ਰਮਾਤਮਾ ਦੀ ਇਸ ਅਨਮੋਲ ਦਾਤ ਧੀ ਅਤੇ ਸਮੁੱਚੀ ਔਰਤ ਜਾਤ ਨੂੰ ਬਣਦਾ ਆਦਰ-ਸਨਮਾਨ ਦੇਣ ਅਤੇ ਇਸ ਸਮਾਜ ਨੂੰ ਔਰਤਾਂ ਦੇ ਰਹਿਤ ਲਈ ਸੁਰੱਖਿਅਤ ਬਨਾਉਣ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਦੁਆਰਾ ਸ਼ਹੀਦ
ਬਾਬਾ ਸੰਤੋਖ ਸਿੰਘ ਜੀ, ਪਿੰਡ ਵਰਪਾਲ ਦੇ ਮੁੱਖ ਸੇਵਾਦਾਰ ਜਥੇਦਾਰ ਬਾਬਾ ਹੀਰਾ ਸਿੰਘ ਜੀ ਨੇ ਕਰਦੇ ਹੋਏ ਕਿਹਾ ਕਿ ਧੀਆਂ ਕੁੱਲ ਦੀ ਸ਼ਾਨ ਹਨ ਅਤੇ ਮਨੁੱਖ ਦੀ ਸਮੁੱਚੀ ਜ਼ਿੰਦਗੀ ਔਰਤ ਦੇ ਉ¤ਪਰ ਨਿਰਭਰ ਕਰਦੀ ਹੈ, ਕਦੇ ਮਾਂ ਬਣਕੇ, ਕਦੇ ਪਤਨੀ, ਕਦੇ ਬੇਟੀ ਬਣਕੇ ਔਰਤ ਵੱਲੋਂ ਸਮਾਜ ਦੀ ਉਸਾਰੀ ਲਈ ਅਹਿਮ ਰੋਲ ਅਦਾ ਕੀਤਾ ਜਾਂਦਾ ਹੈ। ਬਾਬਾ ਜੀ ਨੇ ਇਸ ਮੌਕੇ ਅਨੰਦ/ਖੁਸ਼ੀ ਭਰਪੂਰ ਲਹਿਜੇ ਨਾਲ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਕਾਲ ਪੁਰਖ ਵਾਹਿਗੁਰੂ ਦੀ ਕ੍ਰਿਪਾ ਸਦਕਾ ਉਨ੍ਹਾ ਦੇ ਗ੍ਰਹਿ ਵਿਖੇ 24 ਸਾਲ ਬਾਅਦ ਔਲਾਦ ਦੀ ਦਾਤ ਧੀ ਦੇ ਰੂਪ ਵਿਚ ਪ੍ਰਾਪਤ ਹੋਈ ਹੈ ਅਤੇ ਉਨ੍ਹਾ ਦਾ ਸਮੁੱਚਾ ਪ੍ਰੀਵਾਰ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਾ ਹੋਇਆ ਪ੍ਰਭੂ ਦੇ ਚਰਨਾਂ ਵਿਚ ਜੋਦੜੀ ਕਰਦੇ ਹਨ ਕਿ ਸਮੁੱਚਾ ਸੰਸਾਰ ਲੜਕੀਆਂ ਅਤੇ ਔਰਤਾਂ ਪ੍ਰਤੀ ਆਪਣੀ ਮਾੜੀ ਸੋਚ ਨੂੰ ਬਦਲੇ ਤਾਂ ਜੋ ਔਰਤ ਦਾ ਸਮਾਜਿਕ ਦਰਜਾ ਉ¤ਚਾ ਚੁੱਕਿਆ ਜਾਵੇ ਅਤੇ ਪ੍ਰਭੂ ਦੀ ਇਸ ਵਡਮੁੱਲੀ ਦਾਤ ਨੂੰ ਪੁੱਤਰਾਂ ਦੀ ਵਾਂਗ ਸਮਝ ਕੇ ਭਰਪੂਰ ਸਨਮਾਨ ਦਿੱਤਾ ਜਾਵੇ। ਉਨ੍ਹਾ ਦੱਸਿਆ ਕਿ ਗੁਰੂ ਸਾਹਿਬਾਨ ਵੱਲੋਂ ਹਮੇਸ਼ਾਂ ਹੀ ਧੀਆਂ/ਔਰਤਾਂ ਦਾ ਸਤਿਕਾਰ ਕੀਤਾ ਗਿਆ ਹੈ, ਸਿੱਖ ਇਤਿਹਾਸ ਅੰਦਰ ਅਜਿਹੀਆਂ ਕਈ ਵਡਮੁੱਲੀਆਂ ਮਿਸਾਲਾਂ ਮਿਲਦੀਆਂ ਹਨ ਜਦੋ ਔਰਤਾਂ ਵੱਲੋਂ ਲਾਸਾਨੀ ਬਹਾਦਰੀ ਅਤੇ ਵਡਮੁੱਲੇ ਕਾਰਜਾਂ ਨਾਲ ਸਿੱਖ ਇਤਿਹਾਸ ਅੰਦਰ ਭਰਪੂਰ ਯੋਗਦਾਨ ਪਾਇਆ ਹੈ, ਜਿਵੇਂ ਕਿ ਮਾਤਾ ਤ੍ਰਿਪਤਾ ਜੀ, ਬੀਬੀ ਨਾਨਕੀ ਜੀ, ਮਾਤਾ ਖੀਵੀ ਜੀ, ਮਾਤਾ ਗੰਗਾ ਜੀ, ਬੀਬੀ ਕੌਲਾਂ ਜੀ, ਬੀਬੀ ਭਾਨੀ ਜੀ, ਮਾਤਾ ਗੁਜਰ ਕੌਰ ਜੀ, ਮਾਤਾ ਸਾਹਿਬ ਕੌਰ, ਮਾਤਾ ਅਜੀਤ ਕੌਰ, ਮਾਤਾ ਭਾਗੋ ਜੀ, ਬੀਬੀ ਸਦਾ ਕੌਰ, ਬੀਬੀ ਸ਼ਰਨ ਕੌਰ ਆਦਿ ਨਾਮ ਪ੍ਰਮੁੱਖ ਹੈ। ਉਨ੍ਹਾ ਸੰਗਤਾਂ ਨੂੰ ਅਪੀਲ ਕੀਤੀ ਕਿ ਇਨ੍ਹਾ ਮਹਾਨ ਸਿੱਖ ਬੀਬੀਆਂ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਆਪਣੀਆਂ ਬੇਟੀਆਂ ਨੂੰ ਸਮਾਜ ਵਿਚ ਵਿਚਰਨ ਲਈ ਪ੍ਰੇਰਨਾ ਚਾਹੀਦਾ ਹੈ। ਵਧੇਰੇ ਜਾਣਕਾਰੀ ਦਿੰਦੇ ਹੋਏ ਉਨ੍ਹਾ ਦੱਸਿਆ ਉਨ੍ਹਾ ਦਾ ਅਨੰਦ ਕਾਰਜ ਸੰਨ 1990 ਵਿਚ ਬੀਬੀ ਸਰਬਜੀਤ ਕੌਰ ਸਪੁੱਤਰੀ ਅਵਤਾਰ ਸਿੰਘ ਵਾਸੀ ਚੋਹਲਾ ਸਾਹਿਬ ਨਾਲ ਹੋਇਆ ਸੀ ਅਤੇ ਉਹ ਹਮੇਸ਼ਾ ਹੀ ਅਕਾਲ ਪੁਰਖ ਦੇ ਭਾਣੇ ਨੂੰ ਮਿੱਠਾ ਕਰਕੇ ਜਾਣਦੇ ਹੋਏ ਸਮਾਂ ਬਤੀਤ ਕਰਦੇ ਹਨ।ਉਨ੍ਹਾ ਕਿਹਾ ਕਿ ਜਿਸ ਤਰ੍ਹਾ ਲੋਕ ਪੁੱਤਰ ਪ੍ਰਾਪਤ ਹੋਣ ਦੀ ਖੁਸ਼ੀ ਵਿਚ ਲੋਹੜੀ ਦਾ ਤਿਉਹਾਰ ਆਮ ਕਰਕੇ ਮਨਾਉਂਦੇ ਹਨ, ਉਸ ਤੋਂ ਬਿਲਕੁਲ ਉਲਟ ਸਮਾਜ ਨੂੰ ਧੀਆਂ ਪ੍ਰਤੀ ਹਾ-ਪੱਖੀ ਰਵੱਈਆ ਅਪਨਾਉਣ ਦਾ ਸੁਨੇਹਾ ਦੇਣ ਦੇ ਮਕਸਦ ਨਾਲ ਉਨ੍ਹਾ ਦੇ ਪ੍ਰੀਵਾਰ ਵੱਲੋਂ ਸੰਗਤਾਂ ਦੀ ਅਸੀਸਾਂ ਨਾਲ ਇਸ ਲੋਹੜੀ ਦੇ ਤਿਉਹਾਰ ਮੌਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਓਟ ਆਸਰੇ ਨਾਲ ਧੀ ਦੀ ਲੋਹੜੀ ਗੁਰਮਤਿ ਅਨੁਸਾਰ ਮਨਾਈ ਜਾਵੇਗੀ। ਇਸ ਮੌਕੇ ਉਨ੍ਹਾ ਪੱਤਰਕਾਰਾਂ ਨੂੰ ਗੁਰਦੁਆਰਾ ਸ਼ਹੀਦ ਬਾਬਾ ਸੰਤੋਖ ਸਿੰਘ ਜੀ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਇਤਿਹਾਸਕ ਅਸਥਾਨ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫੌਜ ਦੇ ਜਰਨੈਲ ਬਾਬਾ ਸੰਤੋਖ ਸਿੰਘ ਜੀ ਸ਼ਹੀਦ ਸਿੰਘਾਂ ਦਾ ਵਰੋਸਾਇਆ ਅਸਥਾਨ ਹੈ। ਇਸ ਪਵਿੱਤਰ ਅਸਥਾਨ ਦੀ ਮਹਾਨਤਾ ਇਹ ਹੈ ਕਿ ਜੋ ਵੀ ਮਾਈ-ਭਾਈ ਇੱਥੇ ਦਰਸ਼ਨਾਂ ਲਈ ਆਏ, 6 ਨਾਰੀਅਲ ਆਪਣੇ ਘਰ ਵਿਚ ਰੱਖੇ ਉਪਰੰਤ ਹਰ ਐਤਵਾਰ ਲਗਾਤਾਰ 1 ਨਾਰੀਅਲ ਸ਼ਹੀਦਾਂ ਦੀ ਸਮਾਧ ’ਤੇ ਭੇਂਟ ਕਰੇ ਅਤੇ ਅਰਦਾਸ ਕਰੇ। ਇਹ ਸਾਰੇ ਪਰਿਵਾਰ ਦੇ ਭਲੇ ਵਾਸਤੇ ਹੈ। ਇਸ ਅਸਥਾਨ ਦੀ ਮਹਾਨਤਾ ਹੈ ਕਿ ਚਾਹੇ ਕੋਈ ਵੀ ਦੁੱਖ, ਤਕਲੀਫ ਹੋਵੇ ਉਹ ਨਿਵਿਰਤ ਹੁੰਦਾ ਹੈ। ਇਸ ਅਸਥਾਨ ’ਤੇ ਸ਼ਹੀਦ ਸਿੰਘਾਂ ਵੱਲੋਂ ਵਰ ਪ੍ਰਾਪਤ ਹੈ ਕਿ ੂਚੁੱਕ ਕੇ ਲਿਆਉਣਗੇ ਤੇ ਤੁਰ ਕੇ ਜਾਣਗੇ, ਭੁੱਖੇ ਆਉਣਗੇ ਤੇ ਰੱਜ ਕੇ ਜਾਣਗੇ, ਰੋਂਦੇ ਆਉਣਗੇ ਤੇ ਹੱਸਦੇ ਜਾਣਗੇ। ਅਨੇਕਾਂ ਹੀ ਰੋਗ ਅਤੇ ਨਾ-ਮੁਰਾਦ ਬਿਮਾਰੀਆਂ ਇਸ ਇਤਿਹਾਸਕ ਅਸਥਾਨ ਦੇ ਦਰਸ਼ਨਾਂ ਅਤੇ ਨਾਰੀਅਲ ਚੜਾਉਣ ਨਾਲ ਠੀਕ ਹੋ ਜਾਂਦੇ ਹਨ। ਸੰਗਤਾਂ ਇਸ ਸਥਾਨ ‘ਤੇ ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਦਰਸ਼ਨ-ਓਟ ਆਸਰੇ ਸਦਕਾ ਵਡਮੁੱਲੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ। ਗੁਰਦੁਆਰਾ ਸਾਹਿਬ ਦੀਆਂ ਸੰਗਤਾਂ ਅਤੇ ਜਥੇ ਦੇ ਸਿੰਘਾਂ ਵੱਲੋਂ ਇਸ ਮੌਕੇ ਜੈਕਾਰਿਆਂ ਨਾਲ ਬਾਬਾ ਜੀ ਦੇ ਗ੍ਰਹਿ ਵਿਖੇ ਪੈਦਾ ਹੋਈ ਧੀ ਲਈ ਸਿਹਤਯਾਬੀ ਅਤੇ ਚੜ੍ਹਦੀ ਕਲਾ ਦੀ ਕਾਮਨਾ ਕੀਤੀ।



