ਫ਼ਤਹਿਗੜ੍ਹ ਸਾਹਿਬ, 9 ਜਨਵਰੀ (ਪੀ. ਟੀ.)- ‘‘ਬੀਤੇ ਸਮੇਂ ਵਿਚ ਜੋ ਸੈਟਰ ਦੇ ਕਾਂਗਰਸੀ ਵਜ਼ੀਰ ਸ਼ਸੀ ਥਰੂਰ ਦੀ ਪਤਨੀ ਸੁਨੰਦਾ ਪੁਸ਼ਕਰ ਦਾ ਕਤਲ ਹੋਇਆ ਹੈ, ਉਸ ਸੰਬੰਧੀ ਬੇਸ਼ੱਕ ਸਿਆਸੀ ਪ੍ਰਭਾਵ ਦੀ ਬਦੌਲਤ ਸੱਚ ਨੂੰ ਸਾਹਮਣੇ ਲਿਆਉਣ ਵਿਚ ਜਾਂਚ ਕਮੇਟੀਆਂ ਅਤੇ ਪੁਲਿਸ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਸਕੀ, ਪਰ ਸ਼ਸੀ ਥਰੂਰ ਦੇ ਪਾਕਿਸਤਾਨੀ ਹਸੀਨਾ ਜਰਨਲਿਸਟ ਮੇਹਰਤਰਾਰ ਨਾਲ ਬਣੇ ਸੰਬੰਧ ਜੋ ਕਿ ਬਹੁਤ ਵੱਧ ਗਏ ਸਨ, ਜਿਸ ਸੰਬੰਧੀ ਕਾਂਗਰਸ ਨੇ ਵੀ ਚਿਤਾਵਨੀ ਦਿੱਤੀ ਸੀ । ਸ਼ਸੀ ਥਰੂਰ ਵੱਲੋ ਇਸ ਗੰਭੀਰ ਮਾਮਲੇ ਵਿਚ ਕਦੀ ਕਾਂਗਰਸ ਜਮਾਤ ਦੀ ਦੁਰਵਰਤੋ ਕਰਨੀ ਤੇ ਕਦੀ ਪੈਤੜਾ ਬਦਲਕੇ ਬੀਜੇਪੀ ਜਮਾਤ ਜਾਂ ਮੋਦੀ ਨਾਲ ਸੰਬੰਧ ਬਣਾਉਣ ਦੇ ਅਮਲ ਇਸ ਗੱਲ ਨੂੰ ਪ੍ਰਤੱਖ ਕਰਦੇ ਹਨ ਕਿ ਸ਼ਸੀ ਥਰੂਰ ਦੇ ਹੱਥ ਸੁਨੰਦਾ ਪੁਸ਼ਕਰ ਦੇ ਕਤਲ ਨਾਲ ਰੰਗੇ ਹੋਏ ਹਨ । ਜੇਕਰ ਅਜਿਹਾ ਨਾ ਹੁੰਦਾ ਤਾਂ ਸ਼ਸੀ ਥਰੂਰ ਆਪਣੇ ਬਚਾਅ ਲਈ ਕਦੇ ਆਪਣੀ ਪਾਰਟੀ ਕਾਂਗਰਸ ਨੂੰ ਤੇ ਹੁਣ ਬੀਜੇਪੀ ਅਤੇ
ਮੋਦੀ ਨੂੰ ਢਾਲ ਬਣਾਉਣ ਦੀ ਗੁਸਤਾਖੀਕਦੇ ਨਾ ਕਰਦੇ । ਅਜਿਹੇ ਅਮਲ ਪ੍ਰਤੱਖ ਰੂਪ ਵਿਚ ਸਪੱਸਟ ਕਰਦੇ ਹਨ ਕਿ ਸ਼ਸੀ ਥਰੂਰ ਹੀ ਆਪਣੀ ਪਤਨੀ ਸੁਨੰਦਾ ਪੁਸ਼ਕਰ ਦਾ ਕਾਤਲ ਹੈ। ਭਾਵੇ ਕਿ ਖੁਫੀਆ ਏਜੰਸੀਆਂ ਜਾਂ ਛਾਣਬੀਨ ਕਮੇਟੀਆਂ ਇਸ ਦਿਸ਼ਾ ਵੱਲ ਸਬੂਤ ਇਕੱਤਰ ਕਰਨ ਵਿਚ ਅਸਫਲ ਰਹੀਆ ਹਨ ।ੂ ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਥਰੂਰ-ਸੁਨੰਦਾ ਵਿਚਕਾਰ ਵੱਧਦੇ ਤਨਾਅ ਅਤੇ ਸ਼ਸੀ ਥਰੂਰ ਦਾ ਪਾਕਿਸਤਾਨੀ ਜਰਨਲਿਸਟ ਮੇਹਰਤਰਾਰ ਵੱਲ ਅਕਰਸ਼ਨ ਵੱਧ ਜਾਣ ਨੂੰ ਹੀ ਕਤਲ ਦੀ ਅਸਲ ਜੜ ਵੱਲ ਇਸ਼ਾਰਾ ਕਰਦੇ ਹੋਏ ਪ੍ਰਗਟ ਕੀਤੇ।



