Skip to content
Independent perspectives. Global stories.
BREAKING

ਭਾਈ ਗੁਰਬਖਸ਼ ਸਿੰਘ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਅਰੰਭੇ ਸੰਘਰਸ਼ ਦੀ ਹਮਾਇਤ ’ਚ ਕਾਲੇ ਝੰਡਿਆ ਨਾਲ ਰੋਸ ਮਾਰਚ

Share this story

ਸ਼ਾਹਕੋਟ, 7  ਜਨਵਰੀ (ਸੁਰਿੰਦਰ ਸਿੰਘ ਪਦਮ)- ਭਾਈ ਗੁਰਬਖਸ਼ ਸਿੰਘ ਖਾਲਸਾ ਵਲੋਂ ਸਜਾ ਪੂਰੀ ਕਰ ਚੁ¤ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਪਿਛਲੇ 55 ਦਿਨਾਂ ਤੋਂ ਲਗਾਤਾਰ ਭੁ¤ਖ ਹੜਤਾਲ ਰ¤ਖ ਕੇ ਆਰੰਭੇ ਸੰਘਰਸ਼ ਦੀ ਹਮਾਇਤ ‘ਚ ਅੱਜ ਇੱਥੇ ਇਲਾਕੇ ਦੀਆਂ ਕਈ  ਜ¤ਥੇਬੰਦੀਆਂ ਵਲੋਂ ਸੰਯੁਕਤ ਰੂਪ ‘ਚ ਕਾਲੇ ਝੰਡਿਆ ਨਾਲ ਰੋਸ ਮਾਰਚ ਕੀਤਾ ਗਿਆ। ਰੋਸ ਮਾਰਚ ਇੱਥੇ ਦੇ  ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਤੋ ਸ਼ਾਤਮਈ ਢੰਗ ਨਾਲ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਾ ਹੋਇਆ ਕਸਬੇ ਵਿਚੋ ਦੀ ਹੁੰਦਾ ਹੋਇਆ ਐਸ ਡੀ ਐਮ ਦਫਤਰ ਸ਼ਾਹਕੋਟ ਵਿਖੇ ਪੁਜਾ। ਇੱਥੇ ਉਨ੍ਹਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਮ ਤਹਿਸੀਲਦਾਰ ਸ਼ਾਹਕੋਟ ਨੂੰ ਇੰਦਰਦੇਵ ਸਿੰਘ ਮਿਨਹਾਸ ਨੂੰ ਮੰਗ ਪ¤ਤਰ ਵੀ ਦਿੱਤਾ।   ਅੱਜ ਦੇ  ਰੋਸ ਮਾਰਚ ਵਿਚ ਇਲਾਕਾ ਸ਼ਾਹਕੋਟ ਤੋ ਇਲਾਵਾ ਲੋਹੀਆ ਖਾਸ ਅਤੇ ਸੁਲਤਾਨਪੁਰਲੋਧੀ ਇਲਾਕੇ ਦੀਆ ਸੰਗਤਾਂ ਨੇ ਵੱਡੀ ਗਿਣਤੀ ‘ਚ ਭਾਗ ਲਿਆ। ਸਭ ਤੋ ਪਹਿਲਾ ਗੁਰਦੁਆਰਾ ਸਾਹਿਬ ਵਿਖੇ  ਭਾਈ

ਗੁਰਬਖਸ਼ ਸਿੰਘ ਜੀ ਖਾਲਸਾ  ਅਤੇ ਪੰਥ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਇਸ ਮੌਕੇ ਵਿਸ਼ਾਲ ਇਕ¤ਠ ਨੁੰ ਸੰਬੋਧਨ ਕਰਦਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਲੋਹੀਆਂ ਖਾਸ ਦੇ ਮੁਖ ਸੇਵਾਦਾਰ ਭਾਈ ਸੁਖਜੀਤ ਸਿੰਘ ਖੋਸੇ,ਯੂਨਾਈਟਡ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਬਾਬਾ ਕੁਲਵੰਤ ਸਿੰਘ,ਆਮ ਆਦਮੀ ਪਾਰਟੀ ਦੀ ਸ਼ਾਹਕੋਟ ਇਕਾਈ ਦੇ ਕਨਵੀਨਰ ਗੁਰਦੀਪ ਸਿੰਘ ਸਾਹਲਾਪੁਰੀ, ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਹਰਬੰਸ ਸਿੰਘ ਧੰਜਲ ਤੇ ਸਰ¤ਬਤ ਦਾ ਭਲਾ ਸੇਵਾ ਸੁਸਾਇਟੀ ਦੇ ਆਗੂ ਹਰਵਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਜੇਕਰ ਭਵਿ¤ਖ ਵਿਚ ਭਾਈ ਗੁਰਬਖਸ਼ ਸਿੰਘ ਖਾਲਸਾ ਦਾ ਕੋਈ ਨੁਕਸਾਨ ਹੋਇਆ ਤਾਂ ਉਸ ਲਈ  ਮੋਦੀ ਸਰਕਾਰ ਤੇ ਪੰਜਾਬ ਸਰਕਾਰ  ਜ਼ਿੰਮੇਵਾਰ ਹੋਵੇਗੀ।  ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਵਿਧਾਨ ਸਭਾ ਵਿਚ ਇਨ੍ਹਾਂ ਸਿ¤ਖ ਕੈਦੀਆਂ ਦੀ ਰਿਹਾਈ ਲਈ ਮਤਾ ਪਾਸ ਕਰਕੇ ਕੇਂਦਰ ਤੇ ਸੰਬੰਧਿਤ ਰਾਜ ਸਰਕਾਰਾਂ ਨੂੰ ਭੇਜੇ ਅਤੇ ਉਹਨਾਂ ਨੂੰ ਦ¤ਸੇ ਕਿ ਇਨ੍ਹਾਂ ਸਿ¤ਖ  ਕੈਦੀਆਂ ਨੂੰ ਰਿਹਾਅ ਕਰਨ ਨਾਲ ਪੰਜਾਬ ਤੇ ਦੇਸ਼ ਦੇ ਅਮਨ ਕਾਨੂੰਨ ਨੂੰ ਕੋਈ ਖਤਰਾ ਨਹੀਂ ਹੈ ਉਹਨਾਂ ਕਿਹਾ ਕਿ ਸਜਾ ਪੁਰੀ ਕਰ ਚੁਕੇ ਸਿ¤ਖ ਉਮਰ ਕੈਦੀਆਂ ਦੀ ਪ¤ਕੀ ਰਿਹਾਈ ਬਾਰੇ ਕੇਂਦਰ ਸਰਕਾਰ ਤੇ ਰਾਜ ਸਰਕਾਰ ਜਲਦੀ ਫੈਸਲਾ ਕਰੇ। ਅੱਜ ਦੇ ਰੋਸ ਮਾਰਚ ਨੂੰ ਦੇਖਦੇ ਹੋਏ ਕਿਸੇ ਵੀ ਪ੍ਰਕਾਰ ਦੀ  ਅਣਸੁਖਾਵੀ ਘਟਨਾ ਨੂੰ ਰੋਕਣ ਅਤੇ ਅਮਨ ਕਾਨੂੰਨ ਨੂੰ ਬਣਾਈ ਰੱਖਣ ਦੇ ਮੰਤਵ ਨਾਲ ਪੁਲੀਸ ਵੱਲੋ ਪੁਖਤਾ ਪ੍ਰਬੰਧ ਕੀਤੇ ਗਏ ਸਨ।

WRITTEN BY