Skip to content
Independent perspectives. Global stories.
BREAKING

ਕਾਂਗਰਸ ਵੱਲੋਂ ਅਕਾਲੀਆਂ ਦੇ ਧਰਨਿਆਂ ਵਿਰੁੱਧ ਵਿਸ਼ਾਲ ਰੈਲੀ

Share this story

Page-1_03 ਅੰਮ੍ਰਿਤਸਰ, 5 ਦਸੰਬਰ (ਪੀ. ਟੀ. ਲਾਇਵ)- ਇਕ ਪਾਸੇ ਜਿੱਥੇ ਸੱਤਾਧਾਰੀ ਅਕਾਲੀ ਦਲ ਵਲੋਂ ਸਰੱਹਦੋਂ ਪਾਰ ਤੋਂ ਹੋ ਰਹੀ ਨਸ਼ਾ ਤੱਸਕਰੀ ਦੇ ਮਾਮਲੇ ਨੂੰ ਲੈ ਕੇ ਜਿੱਥੇ ਬਾਰਡਰ ਸਕਿਉਰਟੀ ਫੋਰਸਾਂ ਦੀ ਕਾਰਜਸ਼ੈਲੀ ’ਤੇ ਉਂਗਲੀ ਚੁੱਕਦਿਆਂ ਅਟਾਰੀ ਵਿਖੇ ਬੇਮਿਸਾਲ ਇੱਕਠ ਵਾਲੀ ਰੈਲੀ ਕੀਤੀ ਗਈ ਉ¤ਥੇ ਕਾਂਗਰਸ ਨੇ ਅਕਾਲੀ ਦਲ ਦੀ ਇਸ ਕਾਰਵਾਈ ਨੂੰ ਬੀਐਸਐਫ ਦੇ ਹੌਂਸਲੇ ਕਮਜ਼ੌਰ ਕਰਨ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉ¤ਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਇਸ ਕਾਰਵਾਈ ਨੂੰ ਜਮਹੂਰੀ ਕਦਰਾਂ ਕੀਮਤਾਂ ਤੋਂ ਲਾਂਭੇ ਦੱਸਦਿਆਂ ਛੇਹਰਟਾ ਬਾਇਪਾਸ ਸਥਿਤ ਇੰਡੀਆ ਗੇਟ ਵਿਖੇ ਸੀਨੀਅਰ ਨੌਜਵਾਨ ਕਾਂਗਰਸੀ ਆਗੂ ਗੁਰਜੀਤ ਸਿੰਘ ਔਜਲਾ ਦੀ ਅਗਵਾਈ ਹੇਠ ਰਿਕਾਰਡ ਤੋੜ ਇਕੱਠ ਕਰਕੇ ਇਕ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ। ਇਸ ਮੋਕੇ ਹਾਕਮ ਧਿਰ ਦੇ ਆਗੂਆਂ ਖਿਲ਼ਾਫ ਰੌਸ਼ ਪ੍ਰਦਰਸ਼ਨ ਕਰਦੇ ਹੋਏ ਜੰਮ ਕੇ ਨਾਅਰੇਬਾਜ਼ੀ ਕੀਤੀ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉ¤ਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਭਾਜਪਾ ਪੰਜਾਬ ਪ੍ਰਧਾਨ ਕਮਲ ਸ਼ਰਮਾ, ਬਿਕਰਮ

ਸਿੰਘ ਮਜੀਠੀਆ, ਇੰਦਰਬੀਰ ਸਿੰਘ ਬੁਲਾਰੀਆ, ਵਿਰਸਾ ਸਿੰਘ ਵਲਟੋਹਾ, ਸਰਵਣ ਸਿੰਘ ਫਿਲੌਰ, ਹਰਮੀਤ ਸਿੰਘ ਸੰਧੂ ਆਦਿ ਅਕਾਲੀ ਆਗੂਆਂ ਦੇ ਪੁਤਲੇ ਸਾੜੇ। ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਤੇ ਅੰਮ੍ਰਿਤਸਰ ਮਾਮਲਿਆਂ ਦੇ ਇੰਚਾਰਜ ਸੁਰਿੰਦਰਪਾਲ ਸਿੰਘ ਸੀਬੀਆ ਨੇ ਅਕਾਲੀ ਆਗੂਆਂ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਨਸ਼ਿਆਂ ਦਾ ਕਾਰੋਬਾਰ ਇਨ੍ਹਾਂ ਹਾਕਮ ਧਿਰਾਂ ਦੀਆਂ ਨੱਕ ਤਲੇ ਗਲੀਆਂ ਬਜ਼ਾਰਾਂ ਵਿਚ ਹੁੰਦਾ ਰਿਹਾ ਹੈ ਤੇ ਨਸ਼ੇ ਨੂੰ ਇਕ ਜਗਾ ਤੋਂ ਦੂਜੀ ਜਗ੍ਹਾ ਸਮਗਲਿੰਗ ਕਰਨ ਦੇ ਮੰਤਵ ਨਾਲ ਲਾਲ ਬੱਤੀਆਂ ਵਾਲੀਆਂ ਗੱਡੀਆ ਦਾ ਇਸਤੇਮਾਲ ਹੁੰਦਾ ਰਿਹਾ ਹੈ। ਸੀਬੀਆ ਨੇ ਕਿਹਾ ਕਿ ਈਡੀ ਕੋਲ ਜਿਹੜੇ ਆਗੂਆਂ ਦੇ ਵੀ ਨਾਂਅ ਨਸ਼ਾ ਤਸਕਰੀ ਲਈ ਪਹੁੰਚੇ ਹਨ, ਉਨ੍ਹਾਂ ਦੇ ਮਾਮਲੇ ਦਰਜ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਰਾਜ ਵਿਚ ਸਿਵਿਲ ਤੇ ਪੁਲਸ ਪ੍ਰਸ਼ਾਸਨ ਸਰਕਾਰ ਦੇ ਹੱਥਾਂ ਦੀ ਕੱਠਪੁਤਲੀ ਬਣ ਕੇ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਨਸ਼ਾਖੋਰੀ ਤੇ ਨਸ਼ਾ ਤਸਕਰੀ ਦੇ ਮਾਮਲੇ ’ਤੇ ਕੋਈ ਰਾਜਨੀਤੀ ਨਹੀਂ ਖੇਡ ਰਿਹਾ, ਬਲਕਿ ਜੋ ਸੱਚ ਹੈ ਉਹ ਸਭ ਦੇ ਸਾਹਮਣੇ ਹੈ। ਇਸ ਮੌਕੇ ਸਾਬਕਾ ਚੇਅਰਮੈਨ ਤੇ ਨੌਜਵਾਨ ਸੀਨੀਅਰ ਕਾਂਗਰਸੀ ਆਗੂ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਨਸ਼ਾਖੋਰੀ ਤੇ ਨਸ਼ਾ ਤਸਕਰੀ ਦੇ ਮਾਮਲੇ ਤੇ ਕਾਂਗਰਸ ਦਾ ਸਟੈਂਡ ਬੜਾ ਸਾਫ ਤੇ ਸਪੱਸ਼ਟ ਹੈ। ਉਨਾਂ ਕਿਹਾ ਕਿ ਹੁਕਮਰਾਨ ਪਾਰਟੀ ਦੇ ਜਿਹੜੇ ਜਿਹੜੇ ਆਗੂ ਇਸ ਵਿਚ ਸ਼ਾਮਿਲ ਪਾਏ ਗਏ ਹਨ ਉਨਾਂ ਖਿਲਾਫ ਸੰਵਿਧਾਨ ਦੀ ਧਾਰਾ 124 ਖਿਲਾਫ ਬਣਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਉਨਾਂ ਕਿਹਾ ਕਿ ਬੀਐਸਐਫ ਸਾਫ ਸੁੱਥਰੇ ਅਕਸ਼ ਵਾਲੀ ਅਰਧ ਸੈਨਿਕ ਫੌਜ ਹੈ, ਹੁਕਮਰਾਨਾਂ ਵਲੋਂ ਬੀਐਸਐਫ ਦੇ ਖਿਲਾਫ ਚਿੱਕੜ ਸੁੱਟਣਾ ਦੇਸ਼ ਧ੍ਰੌਹੀ ਹੈ। ਇਸ ਲਈ ਨਸ਼ਾ ਤੱਸਕਰੀ ਦੇ ਨਾਲ ਨਾਲ ਇੰਨਾਂ ਖਿਲਾਫ ਦੇਸ਼ ਧ੍ਰੌਹੀ ਦੇ ਮਾਮਲੇ ਵੀ ਦਰਜ ਹੋਣੇ ਚਾਹੀਦੇ ਹਨ ਤੇ ਇੰਨਾਂ ਦੀ ਵਿਧਾਨ ਸਭਾ ਤੋਂ ਮੈਂਬਰੀ ਖਾਰਿਜ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਇਸ ਰੈਲੀ ਨੂੰ ਹੌਰਨਾਂ ਤੋਂ ਇਲਾਵਾ ਸੁਖਜਿੰਦਰਰਾਜ ਸਿੰਘ ਲਾਲੀ ਮਜੀਠੀਆ, ਸਾਬਕਾ ਵਿਧਾਇਕ ਜਸਬੀਰ ਸਿੰਘ ਡਿੰਪਾ, ਸਾਬਕਾ ਮੰਤਰੀ ਸਰਦੂਲ ਸਿੰਘ ਬੰਡਾਲਾ, ਸਾਬਕਾ ਮੰਤਰੀ ਸੁਖਦੇਵ ਸਿੰਘ ਸ਼ਹਿਬਾਜਪੁਰੀ, ਮੇਜਰ ਰਾਜਬੀਰ ਸਿੰਘ ਅਜਨਾਲਾ, ਵਿਧਾਇਕ ਸੁਖਬਿੰਦਰ ਸਿੰਘ ਸੁੱਖ ਸਰਕਾਰੀਆਂ, ਸਾਬਕਾ ਵਿਧਾਇਕ ਰਣਜੀਤ ਸਿੰਘ ਛੱਜਲਵੱਡੀ, ਹਰਪਾਲ ਸਿੰਘ ਖਾਨੂੰਵਾਲ, ਰਮਿੰਦਰ ਸਿੰਘ ਰੰਮੀ ਆਦਿ ਨੇ ਵੀ ਸੰਬੌਧਨ ਕੀਤਾ।

WRITTEN BY