ਚੰਡੀਗੜ੍ਹ, 4 ਜਨਵਰੀ (ਨਾਗਪਾਲ)– ਹਰਿਆਣਾ ਦੀਆਂ ਖੇਡ ਟੀਮਾਂ 31 ਜਨਵਰੀ ਤੋਂ 14 ਫਰਵਰੀ, 2015 ਤਕ ਕੇਰਲਾ ਵਿਚ ਹੋਣ ਵਾਲੇ 35ਵੇਂ ਕੌਮੀ ਖੇਡ ਵਿਚ ਭਾਰਤੀ ਉ¦ਪਿਕ ਫੈਡਰੇਸ਼ਨ ਦੇ ਬੈਨਰ ਹੇਠ ਹਿੱਸਾ ਲੇਵੇਗੀ। ਹਰਿਆਣਾ ਦੇ ਖੇਡ ਤੇ ਯੁਵਾ ਮਾਮਲੇ ਮੰਤਰੀ ਅਨਿਲ ਵਿਜ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਕਾਰਜਕਾਰੀ ਕਮੇਟੀ, ਭਾਰਤੀ ਉ¦ਪਿਕ ਫੰਡਰੇਸ਼ਨ ਨੇ ਹਰਿਆਣਾ ਉ¦ਪਿਕ ਫੰਡਰੇਸ਼ਨ ਦੇ ਦੋ ਗੁਟਾਂ ਦੇ ਵਿਚਕਾਰ ਝਗੜੇ ਨੂੰ ਧਿਆਨ ਵਿਚ ਰੱਖਦੇ ਹੋਏ, ਆਈ.ਓ.ਏ. ਦੇ ਬੈਨਰ ਹੇਠ ਹਰਿਆਣਾ ਦੀ ਟੀਮ ਨੂੰ ਪੇਸ਼ ਕਰਨ ਦਾ ਫੈਸਲਾ ਕੀਤਾ ਹੈ । ਸ੍ਰੀ ਵਿਜ ਨੇ ਕਿਹਾ ਕਿ ਉਨ੍ਹਾਂ ਨੇ ਇਸ ਸਬੰਧ ਵਿਚ ਰਾਜੀਵ ਮੇਹਤਾ, ਮਹਾਸਕੱਤਰ, ਆਈ.ਓ.ਏ. ਤੋਂ ਇਕ ਪੱਤਰ ਮਿਲਿਆ ਹੈ । ਉਨ੍ਹਾਂ ਨੇ ਕਿਹਾ ਕਿ ਆਈ.ਓ.ਏ. ਦੇ ਬੈਨਰ ਹੇਠ ਹਰਿਆਣਾ ਦੀਆਂ ਟੀਮਾਂ ਦੀ ਹਿੱਸੇਦਾਰ ਪ੍ਰਾਯੋਜਿਤ ਕਰਨ ਲਈ ਇਕ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ । ਰਾਜੇਸ਼ ਗੁਪਤਾ, ਸੰਯੁਕਤ ਸਕੱਤਰ,
ਆਈ.ਓ.ਏ. ਇਸ ਕਮੇਟੀ ਦੇ ਚੇਅਰਮੈਨ ਹਨ । ਇਸ ਕਮੇਟੀ ਦੇ ਦੋ ਮੈਂਬਰਾਂ ਵਿਚ ਦਲੇਲ ਸਿੰਘ, ਅਜਰੁਨ ਐਵਾਰਡੀ, ਕੁਰੂਕਸ਼ੇਤਰ ਯੂਨੀਵਰਸਿਟੀ ਦੇ ਖੇਡ ਨਿਰਦੇਸ਼ਕ ਅਤੇ ਹਰਿਆਣਾ ਸਰਕਾਰ ਦਾ ਨਾਮਜਦ ਵਿਅਕਤੀ ਸ਼ਾਮਿਲ ਹਨ । ਸ੍ਰੀ ਵਿਜ ਨੇ ਕਿਹਾ ਕਿ ਇਹ ਕਮੇਟੀ ਕੌਮੀ ਖੇਡ ਆਯੋਜਕ ਕਮੇਟੀ ਨੂੰ ਟੀਮਾਂ ਦੀ ਐਂਟਰੀ ਅਤੇ ਮਾਨਤਾ ਫਾਰਮ ਭੇਜੇਗੀ। ਸਬੰਧਤ ਰਾਜ ਖੇਡ ਐਸੋਸਿਏਸ਼ਨ ਦੇ ਕੌਮੀ ਖੇਡ ਫੈਡਰੇਸ਼ਨ ਵੱਲੋਂ ਵੱਖ-ਵੱਖ ਖੇਡਾਂ ਲਈ ਯੋਗ ਟੀਮਾਂ ਦੇ ਨਾਂਅ ਪਹਿਲਾਂ ਹੀ ਐਲਾਨੇ ਕੀਤੇ ਜਾ ਚੁੱਕੇ ਹਨ । ਰਾਜ ਸਰਕਾਰ ਆਯੋਜਕ ਕਮੇਟੀ ਨੂੰ ਐਂਟਰੀ ਭੇਜਣ ਅਤੇ ਯਾਤਰਾ ਟੀਮਾਂ ਦੀ ਕਿੱਟ ਆਦਿ ਦਾ ਪ੍ਰਬੰਧ ਕਰਨ ਲਈ ਇਸ ਕਮੇਟੀ ਵਿਚ ਸੀਨੀਅਰ ਖੇਡ ਅਧਿਕਾਰੀਆਂ ਦੇ ਨਾਂਅ ਸ਼ਾਮਿਲ ਕਰਨ ਦੀ ਸਿਫਾਰਿਸ਼ ਕਰੇਗੀ । ਉਨ੍ਹਾਂ ਦਸਿਆ ਕਿ ਇਹ ਕੰਮ ਆਈ.ਓ.ਏ. ਦਫਤਰ, ਨਵੀਂ ਦਿੱਲੀ ਵੱਲੋਂ ਕੀਤਾ ਜਾਵੇਗਾ ।



