Skip to content
Independent perspectives. Global stories.
BREAKING

ਲੋੜਵੰਦਾਂ ਦੇ ਮਸੀਹਾ ਸਨ ਸਰਦਾਰਨੀ ਗੁਰਬਚਨ ਕੌਰ ਜੌੜਾ

Share this story

ਲੋੜਵੰਦਾਂ ਦੀ ਮਦਦ ਕਰਨ ਲਈ ਹਮੇਸ਼ਾ ਤਤਪਰ ਰਹਿਣ ਵਾਲੇ ਸਮਾਜ ਦੇ ਹਰ ਵਰਗ ਵਿਚ ਹਰਮਨ ਪਿਆਰੇ ਸਰਦਾਰਨੀ ਗੁਰਬਚਨ ਕੌਰ ਜੀ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ
ਜੀ ਵਿਚ ਅਥਾਹ ਸ਼ਰਧਾ ਸੀ
ਜੋ ਆਇਆ ਸੋ ਚਲ ਸੀ ਦੇ ਮਹਾਵਾਕ ਅਨੁਸਾਰ ਕਿ ਅਦੁੱਤੀ ਸਖਸ਼ੀਅਤ ਸਰਦਾਰਨੀ ਗੁਰਬਚਨ ਕੌਰ ਬੀਤੇ ਐਤਵਾਰ 28 ਦਸੰਬਰ ਨੂੰ 81 ਸਾਲ ਦੀ ਉਮਰ ਭੋਗ ਕੇ ਆਪਣੀ ਸ਼ਾਨਦਾਰ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਆਪਣਾ ਪੰਜ ਭੂਤਕ ਸਰੀਰ ਛੱਡ ਗਏ। ਲੋੜਵੰਦਾਂ ਦੀ ਮਦਦ ਕਰਨ ਲਈ ਹਮੇਸ਼ਾ ਤਤਪਰ ਰਹਿਣ ਵਾਲੇ ਸਮਾਜ ਦੇ ਹਰ ਵਰਗ ਵਿਚ ਹਰਮਨ ਪਿਆਰੇ ਸਰਦਾਰਨੀ ਗੁਰਬਚਨ ਕੌਰ ਜੀ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਅਥਾਹ ਸ਼ਰਧਾ ਸੀ। 1933 ਵਿਚ ਜਨਮੇ ਮਾਤਾ ਜੀ ਜਦੋਂ 10 ਸਾਲਾਂ ਦੇ ਹੀ ਸਨ ਤਾਂ ਉਸ ਸਮੇਂ ਹੀ ਉਨ੍ਹਾਂ ਨੂੰ ਸ੍ਰੀ ਸੁਖਮਨੀ ਸਾਹਿਬ, ਸ੍ਰੀ ਜਪੁਜੀ ਸਾਹਿਬ, ਸ੍ਰੀ ਰਹਿਰਾਸ ਸਾਹਿਬ ਬਾਣੀਆਂ ਦਾ ਪਾਠ ਜ਼ੁਬਾਨੀ ਯਾਦ ਹੋ ਗਿਆ ਸੀ। ਬਚਪਨ ਤੋਂ ਲੈ ਕੇ ਆਪਣੇ ਅੰਤਿਮ ਦਿਨਾਂ ਤਕ ਉਹ ਪੰਜ ਬਾਣੀਆਂ ਦਾ ਪਾਠ ਕਰਨਾ ਕਦੇ ਨਹੀਂ ਭੁੱਲੇ। ਗੁਰਬਾਣੀ ਦੀ ਹੀ ਕ੍ਰਿਪਾ ਸੀ ਕਿ ਉਹ ਅੰਤ ਤੱਕ ਆਪਣੇ ਸਾਰੇ ਕਾਰਜ ਖੁਦ ਹੀ ਸੰਭਾਲਦੇ ਰਹੇ।
ਸਰਦਾਰਨੀ ਗੁਰਬਚਨ ਕੌਰ ਜੌੜਾ ਜੋ ਕਿ ਬਹੁਤ ਹੀ ਗੁਰਮੁੱਖ ਤੇ ਸਾਧ ਸੁਭਾਅ ਦੇ ਮਾਲਿਕ ਸ. ਹਰਬੰਸ ਸਿੰਘ ਜੌੜਾ ਨਾਲ ਵਿਆਹੇ ਗਏ ਤੇ ਉਨ੍ਹਾਂ ਦੇ ਪਰਿਵਾਰ ਵਿਚ 5 ਪੁੱਤਰਾਂ ਹਰਭਜਨ ਸਿੰਘ, ਸਤਨਾਮ ਸਿੰਘ, ਸਤਵਿੰਦਰ ਸਿੰਘ, ਸੁਰਿੰਦਰ ਸਿੰਘ ਅਤੇ ਰਘਬੀਰ ਸਿੰਘ ਤੇ ਪੁੱਤਰੀ ਬੀਬਾ ਪਰਮਜੀਤ ਕੌਰ ਨੇ ਜਨਮ ਲਿਆ। ਪਰਿਵਾਰ ਵਿਚੋਂ ਸਭ ਤੋਂ ਛੋਟੇ ਬੇਟੇ ਰਘਬੀਰ ਸਿੰਘ ਜੌੜਾ ਜਿਨ੍ਹਾਂ ਕੋਲ ਉਹ ਅੰਤਲੇ ਸਮੇਂ ਤੱਕ ਰਹੇ, ਦੀ ਪਹਿਚਾਣ ਤਾਂ ਕਿਸੇ ਤੋਂ ਲੁਕੀ ਛਿਪੀ ਨਹੀਂ। ਸਮਾਜ ਸੇਵਾ ਲਈ ਸਭ ਤੋਂ ਅੱਗੇ ਰਹਿਣ ਵਾਲੇ ਅਤੇ ਮਾਂ ਬੋਲੀ ਪੰਜਾਬੀ ਦਾ ਅੰਤਰਰਾਸ਼ਟਰੀ ਪੱਧਰ ਤੱਕ ਝੰਡਾ ਬੁ¦ਦ ਕਰਨ ਵਾਲੇ ਪ੍ਰਸਿੱਧ ਉਦਯੋਗਪਤੀ ਆਰ.ਐਸ ਜੌੜਾ ਦੇ ਨਾਮ ਨਾਲ ਮਸ਼ਹੂਰ ਉਨ੍ਹਾਂ ਦਾ ਛੋਟਾ ਬੇਟਾ ਤਾਂ ਆਪਣੀ ਮਾਤਾ ਦੇ ਚਲਾਏ ਪੂਰਨਿਆਂ ਉਤੇ ਚਲਦਿਆਂ ਅੱਜ ਬੁ¦ਦੀਆਂ ਦੇ ਸ਼ਿਖਰ ’ਤੇ ਹੈ। ਛੋਟੀ ਉਮਰ ਵਿਚ ਵੱਡੀਆਂ ਮੱਲਾਂ ਮਾਰਨ ਵਾਲਾ ਆਰ.ਐਸ ਜੌੜਾ ਮਾਈਨਜ਼, ਏਅਰ ਲਾਈਨਜ਼, ਪ੍ਰਾਪਰਟੀ, ਮਕਾਨ ਉਸਾਰੀ ਆਦਿ

ਧੰਦਿਆਂ ਵਿਚ ਆਪਣਾ ਨਾਮ ਬਣਾ ਚੁੱਕਿਆ ਹੈ। ਆਪਣੀ ਮਾਤਾ ਵੱਲੋਂ ਮਿਲੀ ਸਿੱਖਿਆ ’ਤੇ ਪੂਰਾ ਅਮਲ ਕਰਨ ਵਾਲਾ ਤੇ ਯਾਰਾਂ ਦਾ ਯਾਰ ਆਰ.ਐਸ ਜੌੜਾ ਵਿਚ ਇਹ ਵਿਲੱਖਣ ਖੂਬੀ ਹੈ ਕਿ ਉਹ ਇੰਨੀਆਂ ਉਚੀਆਂ ਬੁ¦ਦੀਆਂ ’ਤੇ ਪਹੁੰਚਣ ਦੇ ਬਾਵਜੂਦ ਆਪਣੇ ਤੋਂ ਬਹੁਤ ਹੀ ਨੀਵੇਂ ਲੋਕਾਂ ਦਾ ਸਤਿਕਾਰ ਤੇ ਪਿਆਰ ਕਰਨਾ ਨਹੀਂ ਭੁੱਲਦਾ।
ਅੰਤਰਰਾਸ਼ਟਰੀ ਪੱਧਰ ’ਤੇ ਮਸ਼ਹੂਰ ਤੇ ਸੰਸਾਰ ਦੇ ਜ਼ਿਆਦਾਤਰ ਦੇਸ਼ਾਂ ਦੇ ਰਾਜਦੂਤਾਂ ਨਾਲ ਆਪਸੀ ਮੇਲ ਮਿਲਾਪ ਰੱਖਣ ਵਾਲਾ ਆਰ.ਐਸ ਜੌੜਾ ਆਪਣੀ ਮਾਂ ਬੋਲੀ ਭਾਸ਼ਾ ਪੰਜਾਬੀ ਨੂੰ ਅੰਤਰਰਾਸ਼ਟਰੀ ਪੱਧਰ ਤੱਕ ਲੈ ਜਾਣ ਤੋਂ ਪਿੱਛੇ ਨਹੀਂ ਹਟਿਆ। ਉਸ ਨੇ ਅੰਤਰਰਾਸ਼ਟਰੀ ਪੱਧਰ ਦੇ ਪੰਜਾਬੀਆਂ ਨੂੰ ਇਕੱਠਾ ਕਰਕੇ ਇਕ ਪੰਜਾਬੀ ਸਿਵਲ ਸੁਸਾਇਟੀ ਨਾਂ ਦੀ ਸੰਸਥਾ ਵੀ ਬਣਾਈ ਹੋਈ ਹੈ, ਜੋ ਕਿ ਪੰਜਾਬੀ ਭਾਸ਼ਾ ਤੇ ਪੰਜਾਬੀਆਂ ਦੀ ਕਾਫੀ ਸਮੇਂ ਤੋਂ ਸ਼ਾਨਦਾਰ ਸੇਵਾ ਕਰ ਰਹੀ ਹੈ। ਇਸ ਤੋਂ ਇਲਾਵਾ ਉਹ ਸਿਆਸਤ ਵਿਚ ਵੀ ਪਿੱਛੇ ਨਹੀਂ। ਕਾਂਗਰਸ ਪਾਰਟੀ ਨਾਲ ਜੁੜਿਆ ਹੋਣ ਕਰਕੇ ਉਹ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੇਲੇ ਪੰਜਾਬ ਐਗਰੋ ਇੰਡਸਟ੍ਰੀਜ਼ ਕਾਰਪੋਰੇਸ਼ਨ ਦਾ ਚੇਅਰਮੈਨ ਰਹਿ ਚੁੱਕਿਆ ਹੈ।
ਸਾਡੇ ਤੋਂ ਵਿਛੜ ਚੁੱਕੀ ਉਸ ਮਹਾਨ ਆਤਮਾ ਨੂੰ ਸ਼ਰਧਾਂਜਲੀ ਦੇਣ ਲਈ ਰਘਬੀਰ ਸਿੰਘ ਤੇ ਜੌੜਾ ਪਰਿਵਾਰ ਨੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਅੰਤਿਮ ਅਰਦਾਸ ਰੱਖੀ ਹੈ। ਮਾਤਾ ਗੁਰਬਚਨ ਕੌਰ ਦੀ ਅੰਤਿਮ ਅਰਦਾਸ ਵਿਚ ਸ਼ਾਮਿਲ ਹੋਣ ਲਈ ਹਰ ਵਰਗ ਦੀਆਂ ਸਤਿਕਾਰਯੋਗ ਹਸਤੀਆਂ, ਰਾਜਨੀਤਿਕ ਆਗੂ, ਸਾਕ ਸਬੰਧੀਆਂ, ਨਜ਼ਦੀਕੀ ਤੇ ਸ਼ੁਭ ਚਿੰਤਕ ਭਾਰੀ ਗਿਣਤੀ ਵਿਚ 4 ਜਨਵਰੀ ਨੂੰ ਨਵੀਂ ਦਿੱਲੀ ਦੇ
ਗ੍ਰੇਟਰ ਕੈਲਾਸ਼ 1 ਦੇ ਸਿੰਘ ਸਭਾ ਗੁਰਦੁਆਰੇ ਵਿਚ ਬਾਅਦ ਦੁਪਹਿਰ 3:30 ਵਜੇ ਤੋਂ 4:30 ਵਜੇ ਤੱਕ ਇਕੱਠੇ ਹੋ ਰਹੇ ਹਨ।
-ਦਵਿੰਦਰਜੀਤ ਸਿੰਘ ਦਰਸ਼ੀ
ਸੰਪਰਕ : 97799-23274

WRITTEN BY