Skip to content
Independent perspectives. Global stories.
BREAKING

ਹੈ¤ਡ ਆਫਿਸ ਪਟਿਆਲਾ ਦੇ ਅੱਗੇ ਬੇਰੁਜ਼ਗਾਰ ਲਾਇਨਮੈਨ ਯੂਨੀਅਨ ਕਰੇਗੀ ਰੋਸ ਪ੍ਰਦਰਸ਼ਨ

Share this story

ਨਾਭਾ, 2 ਜਨਵਰੀ (ਕਰਮਜੀਤ ਸੋਮਲ)-ਲੰਮੇਂ ਸਮੇਂ ਤੋਂ ਰੁਜਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰਦੀ ਆ ਰਹੀ ਬੇਰੁਜਗਾਰ ਲਾਇਨਮੈਨ ਯੂਨੀਅਨ ਪੰਜਾਬ ਵੱਲੋਂ ਮਿਤੀ 23.12.2014 ਨੂੰ ਪਟਿਆਲਾ ਵਿਖੇ ਸੂਬਾ ਪੱਧਰੀ ਮੀਟਿੰਗ ਕਰਕੇ ਸੰਘਰਸ਼ ਨੂੰ ਤੇਜ ਅਤੇ ਤਿੱਖਾ ਕਰਨ ਦਾ ਐਲਾਨ ਕੀਤਾ ਗਿਆ। ਸਾਰੇ ਪੰਜਾਬ ਦੇ ਯੂਨੀਅਨ ਆਗੂਆਂ ਨੇ ਇਹ ਮਤਾ ਸਰਵਸੰਮਤੀ ਨਾਲ ਪਾਸ ਕੀਤਾ। ਕਿਉਂਕਿ ਯੂਨੀਅਨ ਨੇ ਹਮੇਸ਼ਾਂ ਹੀ ਗੱਲਬਾਤ ਰਾਹੀਂ ਮਸਲੇ ਦੇ ਹੱਲ ਨੂੰ ਪਹਿਲ ਦਿੱਤੀ ਹੈ, ਪਰ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਨੇ ਗੱਲਬਾਤ ਨੂੰ ਅਣਗੋਲਿਆ ਕਰਕੇ ਤੇਜ ਅਤੇ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਕੀਤਾ ਹੈ। ਪਾਵਰਕਾਮ ਦੀ ਮੈਨੇਜਮੈਂਟ ਨੇ 5,000 ਲਾਇਨਮੈਨਾਂ ਦੀ ਭਰਤੀ ਦਾ ਇਸਤਿਹਾਰ ਜਾਰੀ ਕੀਤਾ, ਕੌਸਲਿੰਗ ਕੀਤੀ ਅਤੇ ਉਸ ਵਿੱਚੋਂ ਸਿਰਫ 1,000 ਲਾਇਨਮੈਨਾਂ ਨੂੰ ਹੀ ਨਿਯੁਕਤੀ ਪੱਤਰ ਜਾਰੀ ਕੀਤੇ ਬਾਕੀ ਰਹਿੰਦੇ 4,000 ਲਾਇਨਮੈਨਾਂ ਦੀ ਭਰਤੀ ਨੂੰ ਕੋਰਟ ਕੇਸਾਂ ਦਾ ਬਹਾਨਾ ਬਣਾਕੇ

ਉਲਝਾ ਦਿੱਤਾ ਗਿਆ। ਜਦੋਂ ਕਿ ਮਾਨਯੋਗ ਹਾਈਕੋਰਟ ਨੇ ਸਾਫ ਕਰ ਦਿੱਤਾ ਕਿ ਇਸ ਭਰਤੀ ਤੇ ਕੋਈ ਰੋਕ ਨਹੀਂ ਹੈ ਪਰ ਪਾਵਰਕਾਮ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਇਸ ਭਰਤੀ ਤੇ ਰੋਕ ਲਗਾਕੇ ਆਊਟ ਸੋਰਸਿੰਗ ਰਾਹੀਂ ਕੰਮ ਕਰਵਾ ਰਹੀ ਹੈ। ਜਿਸ ਰਾਹੀਂ ਠੇਕੇਦਾਰ ਕਰੋੜਾਂ ਰੁਪਏ ਦਾ ਚੂਨਾ ਪਾਵਰਕਾਮ ਨੂੰ ਲਗਾ ਰਹੇ ਹਨ ਅਤੇ ਨਾਲ ਹੀ ਅਨਟ੍ਰੇਂਡ ਬੰਦੇ ਆਪਣੀਆਂ ਜਾਨਾਂ ਵੀ ਗਵਾ ਰਹੇ ਹਨ। ਵੱਖ-ਵੱਖ ਅਖਬਾਰਾਂ ਦੀਆਂ ਖਬਰਾਂ ਇਸ ਗੱਲ ਦਾ ਜਿਉਂਦਾ ਜਾਗਦਾ ਸਬੂਤ ਹਨ।
ਯੂਨੀਅਨ ਵੱਲੋਂ ਪੰਜਾਬ ਸਰਕਾਰ ਅਤੇ ਪਾਵਰਕਾਮ ਦੀਆਂ ਰੁਜਗਾਰ ਮਾਰੂ ਨੀਤੀਆਂ ਦੇ ਵਿਰੋਧ ਵਿੱਚ ਅਤੇ ਰਹਿੰਦੇ 4,000 ਲਾਇਨਮੈਨਾਂ ਦੀ ਰਹਿੰਦੀ ਭਰਤੀ ਨੂੰ ਪੂਰਾ ਕਰਵਾਉਣ ਦੀ ਮੰਗ ਨੂੰ ਲੈ ਕੇ  8 ਜਨਵਰੀ ਨੂੰ ਹੈ¤ਡ ਆਫਿਸ ਪਾਵਰਕਾਮ ਪਟਿਆਲਾ ਦੇ ਅੱਗੇ ਪਰਿਵਾਰਾਂ ਸਮੇਤ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਇੱਥੋਂ ਹੀ ਤੇਜ ਅਤੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਇਸ ਦੌਰਾਨ ਹੋਣ ਵਾਲੇ ਕਿਸੇ ਵੀ ਜਾਨੀ ਜਾਂ ਮਾਲੀ ਨੁਕਸਾਨ ਦੀ ਜਿੰਮੇਵਾਰ ਪੰਜਾਬ ਸਰਕਾਰ ਅਤੇ ਪਾਵਰਕਾਮ ਖੁਦ ਹੋਵੇਗੀ।

WRITTEN BY