ਕੋਲਕਾਤਾ, 1 ਜਨਵਰੀ (ਪੀ. ਟੀ.)- ਸਾਰਦਾ ਚਿ¤ਟ ਫ਼ੰਡ ਘੁਟਾਲੇ ੋਚ ਭਾਰਤੀ ਜਨਤਾ ਪਾਰਟੀ ਵ¤ਲੋਂ ਮੁ¤ਖ ਮੰਤਰੀ ਮਮਤਾ ਬੈਨਰਜੀ ਦੀ ਗ੍ਰਿਫ਼ਤਾਰੀ ਦੀ ਚਰਚਾ ਵਿਚਕਾਰ ਤ੍ਰਿਣਮੂਲ ਕਾਂਗਰਸ ਦੇ ਇ¤ਕ ਸੰਸਦ ਮੈਂਬਰ ਨੇ ਚਿਤਾਵਨੀ ਦਿ¤ਤੀ ਹੈ ਕਿ ਜੇਕਰ ਮਮਤਾ ਬੈਨਰਜੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਤਾਂ ਬੰਗਾਲ ’ਚ ਅ¤ਗ ਦੇ ਭਾਂਬੜ ਮ¤ਚ ਜਾਣਗੇ।ਤ੍ਰਿਣਮੂਲ ਘ¤ਟ ਗਿਣਤੀ ਸੈ¤ਲ ਦੇ ਪ੍ਰਧਾਨ ਤੇ ਬਸ਼ੀਰਹਾਟ ਤੋਂ ਸੰਸਦ ਮੈਂਬਰ ਇਦਰੀਸ਼ ਅਲੀ ਨੇ ਮਮਤਾ ਨੂੰ ਅਗਨੀ-ਕੰਨਿਆ (ਅ¤ਗ ਦੀ ਧੀ) ਕਰਾਰ ਦਿੰਦਿਆਂ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਉਨ੍ਹਾਂ ਨੂੰ ਕਾਬੂ ਨਹੀਂ ਕਰ ਸਕਦੇ।ਉਨ੍ਹਾਂ ਕਿਹਾ ਕਿ ਮੈਂ ਉਨ੍ਹਾਂ ਨੂੰ ਚਿਤਾਵਨੀ ਦੇਣੀ ਚਾਹੁੰਦਾ ਹਾਂ ਜਿਹੜੇ ਇਹੋ ਜਿਹਾ ਪ੍ਰਚਾਰ ਕਰ ਰਹੇ ਹਨ ਕਿ ਮਮਤਾ ਬੈਨਰਜੀ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ, ਜੇਕਰ ਉਨ੍ਹਾਂ ਨੂੰ ਛੂਹਣ ਦੀ ਜਾਂ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਬੰਗਾਲ ’ਚੋਂ ਅ¤ਗ ਮ¤ਚ ਜਾਵੇਗੀ ਤੇ ਕਈ ਇਸ ’ਚ ਸੜ ਕੇ ਸੁਆਹ ਹੋ ਜਾਣਗੇ।ਇ¤ਕ ਬੰਗਲਾ ਚੈਨਲ ’ਤੇ ਤ੍ਰਿਣਮੂਲ ਦੀ ਮੀਟਿੰਗ ’ਚੋਂ ਅਲੀ ਦੀ ਵੀਡੀਓ ਵਿਖਾਈ ਗਈ।ਵੀਡੀਓ ’ਚ ਉਹ ਕਹਿ ਰਹੇ ਸਨ ਕਿ ਉਹ ਸਿਰਫ਼ ਬੰਗਾਲ ਦੀ ਅਗਨੀ-ਕੰਨਿਆ ਹੀ ਨਹੀਂ ਹੈ, ਸਾਰੇ ਭਾਰਤ ਦੀ ਹੈ।
ਮਮਤਾ ਨੂੰ ਗ੍ਰਿਫ਼ਤਾਰ ਕੀਤਾ ਤਾਂ ਬੰਗਾਲ ’ਚ ਮਚਣਗੇ ਭਾਂਬੜ : ਅਲੀ



