Skip to content
Independent perspectives. Global stories.
BREAKING

ਵਿਆਹ-ਪਾਰਟੀਆਂ ਮੌਕੇ ਸ਼ਰਾਬ ਦੇ ਲਾਇਸੰਸ ਨਾਲ ਵੈਟ ਦੀ ਪਰਚੀ ਨਹੀਂ ਲਗੇਗੀ-ਸੁਖਬੀਰ ਬਾਦਲ

Share this story

ਚੰਡੀਗੜ੍ਹ, 1 ਜਨਵਰੀ- (ਪੀ. ਟੀ.)- ਪੰਜਾਬ ਵਾਸੀਆਂ ਲਈ ਨਵੇਂ ਸਾਲ ਦੇ ਤੋਹਫੇ ਵਜੋਂ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਵਿਆਹ ਅਤੇ ਪਾਰਟੀਆਂ ਮੌਕੇ ਸ਼ਰਾਬ ਦੇ ਲਾਇਸੰਸ ਜਾਰੀ ਕਰਨ ਮੌਕੇ ਕਰ ਤੇ ਆਬਕਾਰੀ ਵਿਭਾਗ ਵੱਲੋਂ ਲਾਏ ਜਾਂਦੇ ਵੈਟ ਨੂੰ ਰਾਜ ਭਰ ਅੰਦਰ ਬੰਦ ਕਰ ਦਿੱਤਾ ਹੈ। ਪੰਜਾਬ ਸਰਕਾਰ ਵੱਲੋਂ ਇਹ ਫੈਸਲਾ ਲੋਕਾਂ ਨੂੰ ਸਮਾਗਮਾਂ ਦੇ ਆਯੋਜਨ ਵੇਲੇ ਹੁੰਦੀ ਪ੍ਰੇਸ਼ਾਨੀ ਦੇ ਮੱਦੇਨਜ਼ਰ ਲਿਆ ਗਿਆ ਹੈ ਜਿਸ ਨਾਲ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਉਪ ਮੁੱਖ ਮੰਤਰੀ ਦਫਤਰ ਦੇ ਬੁਲਾਰੇ ਨੇ ਕਿਹਾ ਕਿ ਸਰਕਾਰ ਨੂੰ ਮਿਲੀ ਫੀਡ ਬੈਕ ਅਨੁਸਾਰ ਕਿਸੇ  ਵੀ ਸਮਾਗਮ ਵੇਲੇ ਮੈਰਿਜ ਪੈਲਸਾਂ ਅੰਦਰ ਸ਼ਰਾਬ ਵਰਤਾਉਣ ਲਈ ਲਾਇਸੈਂਸ ਤੇ ਖਾਣੇ ’ਤੇ ਵੈਟ ਦੇਣ ਬਾਰੇ ਵਿਭਾਗ ਕੋਲੋਂ ਪਹਿਲਾਂ ਫੀਸ ਜਮਾ ਕਰਾਉਣ ਅਤੇ ਲਾਈਸੈਂਸ ਲੈਣਾ ਪੈਂਦਾ ਸੀ ਜਿਸ ਕਾਰਨ ਵਿਆਹ ਜਾਂ ਹੋਰ ਸਮਾਗਮਾਂ ਵੇਲੇ ਲੋਕਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਕਿਹਾ  ਕਿ ਹੁਣ ਲੋਕਾਂ

ਨੂੰ ਮੈਰਿਜ ਪੈਲੇਸਾਂ ਵਿਖੇ ਵਿਆਹ ਜਾਂ ਹੋਰ ਸਮਾਗਮਾਂ ਲਈ ਸ਼ਰਾਬ ਪਿਆਉਣ ਵਾਸਤੇ ਕੇਵਲ ਲਾਇਸੈਂਸ ਫੀਸ ਹੀ ਦੇਣੀ ਹੋਵੇਗੀ।

WRITTEN BY