Skip to content
Independent perspectives. Global stories.
BREAKING

ਰਸੋਈ ਗੈਸ ਨਾ ਮਿਲਣ ਕਾਰਨ ਖਪਤਕਾਰਾਂ ਵੱਲੋਂ ਡਿਪਟੀ ਕਮਿਸ਼ਨਰ ਦਫਤਰ ਅੱਗੇ ਧਰਨਾ

Share this story

ਸੰਗਰੂਰ, 1 ਜਨਵਰੀ (ਹਰਜੀਤ ਸਿੰਘ ਹਸਨਪੁਰੀ)- ਰਸੋਈ ਗੈਸ ਨਾ ਮਿਲਣ ਕਾਰਨ ਖੱਜਲ ਖੁਆਰ ਹੋਏ ਖਪਤਕਾਰਾਂ ਵੱਲੋਂ ਇੱਥੇ ਡਿਪਟੀ ਕਮਿਸ਼ਨਰ ਦਫਤਰ ਅੱਗੇ ਗੈਸ ਕੰਪਨੀ ਖ਼ਿਲਾਫ ਰੋਸ ਧਰਨਾ ਦਿੱਤਾ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ। ਲੋਕਾਂ ਦਾ ਦੋਸ਼ ਸੀ ਕਿ ਬੁਕਿੰਗ ਕਰਵਾਉਣਦੇ ਬਾਵਜੂਦ ਉਨ੍ਹਾਂ ਨੂੰ ਸਮੇਂ ਸਿਰ ਗੈਸ ਸਿਲੰਡਰਾਂ ਦੀ ਸਪਲਾਈ ਨਹੀਂ ਕੀਤੀ ਜਾ ਰਹੀ ਜਿਸ ਕਰਕੇ ਉਨ੍ਹਾਂ ਨੂੰ ਭਾਰੀ ਖੱਜਲ ਖੁਆਰ ਸਹਿਣੀ ਪੈ ਰਹੀ ਹੈ। ਇੱਥੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਖਪਤਕਾਰਾਂ ਬਲਜੀਤ ਸਿੰਘ ਬਡਰੁੱਖਾਂ ,ਸੱਤਪਾਲ ਸਿੰਘ ,ਜ਼ਸਵੀਰ ਸਿੰਘ ਜ਼ਸਵਿੰਦਰ ਸਿੰਘ, ਗੁਰਕਿਰਤ ਸਿੰਘ ਤੇ ਜ਼ਸਪ੍ਰੀਤ ਸਿੰਘ ਸਮੇਤ ਦਰਜਨਾਂ ਹੋਰ ਲੋਕਾਂ ਨੇ ਦੱਸਿਆ ਕਿ ਉਹ ਅੱਜ ਇੱਥੇ ਧੂਰੀ ਰੋਡ ਸਥਿਤ ਭਾਰਤ ਗੈਸ ਕੰਪਨੀ ਦੀ ਏਜੰਸੀ ਵਿਖੇ ਗੈਸ ਸਿਲੰਡਰ ਲੈਣ ਪੁੱਜੇ ਸਨ ਪਰ ਏਜੰਸੀ ਬੰਦ ਹੋਣ ਕਾਰਨ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਦੱਸਿਆ ਕਿ ਗੈਸ ਸਿਲੰਡਰ ਲੈਣ ਲਈ  ਹਫਤਾ ਪਹਿਲਾਂ

ਦੀ ਬੁਕਿੰਗ ਕਰਵਾਈ ਹੋਈ ਹੈ ਪਰ ਇਸ ਦੇ ਬਾਵਜੂਦ ਸਮੇਂ ਸਿਰ ਗੈਸ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਮੰਗ ਕੀਤੀ ਕਿ ਬੁਕਿੰਗ ਕਰਵਾਉਣ ਤੋਂ ਬਾਅਦ ਸਮੇਂ ਸਿਰ ਗੈਸ ਸਿਲੰਡਰ ਮਿਲਣਾ ਯਕੀਨੀ ਬਣਾਇਆ ਜਾਵੇ ਤਾਂ ਜ਼ੋ ਖਪਤਕਾਰਾਂ ਨੂੰ ਖੱਜਲ ਖੁਆਰ ਨਾ ਹੋਣਾ ਪਵੇ। ਇਸ ਮੌਕੇ ਪੁੱਜੇ ਥਾਣਾ ਸਿਟੀ ਇੰਚਾਰਜ ਸੁਖਦੇਵ ਸਿੰਘ ਨੇ ਲੋਕਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਉਨ੍ਹਾਂ ਨੂੰ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਨਾਲ ਮਿਲਾਇਆ ਜਿੱਥੇ ਉਨ੍ਹਾਂ ਆਪਣੀਆਂ ਸਮੱ੍ਯਸਿਆਵਾਂ ਬਾਰੇ ਅਧਿਕਾਰੀ ਨੂੰ ਜਾਣੂ ਕਰਵਾਇਆ। ਡੀਐਫਐਸਸੀ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਅੱਜ ਗੈਸ ਏਜੰਸੀ ਬੰਦ ਹੋਣ ਕਾਰਨ ਗੈਸ ਨਹੀਂ ਮਿਲੇਗੀ ਪਰ ਅੱਗੇ ਤੋਂ ਗੈਸ ਦੀ ਸਪਲਾਈ ਸਮੇਂ ਸਿਰ ਮਿਲੇਗੀ।

WRITTEN BY