Skip to content
Independent perspectives. Global stories.
BREAKING

ਕੈਦੀਆਂ ਦੇ ਸਮਾਜਿਕ ਮੁੜ ਵਸੇਬੇ ਲਈ ਜੇਲ੍ਹਾਂ ਅੰਦਰ ਭਲਾਈ ਕਾਰਜਾਂ ਨੂੰ ਪ੍ਰਮੁੱਖਤਾ : ਠੰਡਲ

Share this story

ਚੰਡੀਗੜ੍ਹ, 1 ਜਨਵਰੀ (ਪੀ. ਟੀ.)- ਪੰਜਾਬ ਦੀਆਂ ਜੇਲ੍ਹਾਂ ਵਿਚ ਹੁਣ ਭਲਾਈ ਕੰਮਾਂ ਨੂੰ ਪ੍ਰਮੁੱਖਤਾ ਦਿੱਤੀ ਜਾ ਰਹੀ ਹੈ ਜਿਸਦੇ ਮੱਦੇਨਜ਼ਰ ਵੈਲਫੇਅਰ ਕੰਟੀਨਾਂ, ਵੈਲਫੇਅਰ ਸੁਸਾਇਟੀਆਂ, ਬੈਂਕਿੰਗ ਸਹੂਲਤਾਂ ਅਤੇ ਆਰ.ਓ ਸਿਸਟਮ ਆਦਿ ਸਥਾਪਿਤ ਕੀਤੇ ਗਏ ਹਨ ਤਾਂ ਜੋ ਕੈਦੀਆਂ ਨੂੰ ਜੇਲ੍ਹਾਂ ਵਿਚ ਵਿਚਰਨ ਮੌਕੇ ਸੁਧਾਰ ਦੇ ਮੌਕਿਆਂ ਦੇ ਨਾਲ-ਨਾਲ ਜ਼ਰੂਰੀ ਸੁਵਿਧਾਵਾਂ ਅਤੇ ਸਹੂਲਤਾਂ ਵੀ ਮਿਲ ਸਕਣ।ਇਸ ਸਬੰਧੀ ਜ਼ਿਆਦਾ ਜਾਣਕਾਰੀ ਦਿੰਦਿਆਂ ਜੇਲ੍ਹ ਮੰਤਰੀ ਸ੍ਰੀ ਸੋਹਣ ਸਿੰਘ ਠੰਡਲ ਨੇ ਦ¤ਸਿਆ ਕਿ ਜੇਲ੍ਹ ਵਿਭਾਗ ਵਲੋ ਇ¤ਕ ਸੁਸਾਇਟੀ ਦਾ ਗਠਨ ਕੀਤਾ ਗਿਆ ਹੈ ਜਿਸ ਦਾ ਨਾ ਜੇਲ੍ਹ ਬੰਦੀ ਅਤੇ ਮੁਲਾਜਮ ਭਲਾਈ ਸੁਸਾਇਟੀ, ਪੰਜਾਬ, ਚੰਡੀਗੜ੍ਹ ਰ¤ਖਿਆ ਗਿਆ ਹੈ। ਇਹ ਸੁਸਾਇਟੀ ਰਜਿਸਟਰਾਰ ਚੰਡੀਗੜ੍ਹ ਦੇ ਦਫਤਰ ਵਿਖੇ ਸਾਲ 2013 ਵਿਚ ਰਜਿਸਟਰਡ ਕਰਵਾਈ ਗਈ ਹੈ। ਉਨ੍ਹਾਂ ਦ¤ਸਿਆ ਕਿ ਜੇਲ੍ਹਾਂ ਅੰਦਰ ਬੰਦ ਬੰਦੀਆਂ ਦੀ ਭਲਾਈ ਲਈ ਉਹਨਾਂ ਨੂੰ ਇਸ ਸੋਸਾਇਟੀ ਰਾਹੀਂ ਕਿ¤ਤਾ ਮੁਖੀ ਟ੍ਰੇਨਿੰਗ, ਆਰਟ ਆਫ ਲਿਵਿੰਗ ਅਤੇ ਯੋਗਾ, ਖੇਤੀ ਬਾੜੀ ਅਤੇ ਬਾਗਵਾਨੀ ਦੀ ਸਿਖਲਾਈ, ਬੰਦੀਆਂ ਲਈ ਸਿ¤ਖਿਅਕ ਯੋਗਤਾ ਵਿ¤ਚ ਵਾਧਾ ਕਰਨ ਲਈ ਉਪਰਾਲੇ, ਜਨਾਨਾ ਬੰਦੀਆ ਲਈ ਸਪੈਸ਼ਲ ਮੈਡੀਕਲ ਕੈਪ ਦਾ ਪ੍ਰਬੰਧ, ਜੇਲ੍ਹਾਂ ਦਾ ਸੁਧਾਰ ਅਤੇ ਜੇਲ੍ਹ ਮੁਲਾਜ਼ਮਾਂ ਦੇ ਭਲਾਈ ਦੇ ਕੰਮ ਕਰਨਾ ਹੈ। ਉਨ੍ਹਾਂ ਦ¤ਸਿਆ

ਕਿ ਜੇਲ੍ਹਾਂ ਅੰਦਰ ਵੈਲਫੇਅਰ ਕੰਟੀਨਾਂ ਦੀ ਵੀ ਸਥਾਪਨਾ ਕੀਤੀ ਗਈ ਹੈ। ਜੇਲ੍ਹ ਭਲਾਈ ਕੰਟੀਨਾਂ ਦੀ ਸੇਲ 2.16 ਕਰੋੜ ਰੁਪਏ ਪ੍ਰਤੀ ਮਹੀਨਾ ਹੈ।ਇਨ੍ਹਾਂ ਕੰਟੀਨਾਂ ਉ¤ਤੇ ਕੈਦੀਆਂ ਨੂੰ ਵਧੀਆਂ ਕੁਆਲਿਟੀ ਦੀਆਂ ਵਸਤਾਂ ਮਿਲਦੀਆਂ ਹਨ। ਉਨ੍ਹਾਂ ਦ¤ਸਿਆ ਕਿ ਇਸ ਤੋ ਇਲਾਵਾ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਖੇ ਈ-ਪਰਸ ਕਾਰਡ ਸਿਸਟਮ ਪਾਇਲਟ ਪ੍ਰੋਜੈਕਟ ਦੇ ਤੋਰ ‘ਤੇ ਸ਼ੁਰੂ ਕੀਤਾ ਗਿਆ ਹੈ ਜਿਸ ਵਿ¤ਚ ਬੰਦੀਆਂ ਦੁਆਰਾ ਖਰੀਦ ਕੀਤੀਆਂ ਵਸਤੂਆਂ ਦੀ ਅਦਾਇਗੀ ਬਾਇਓਮੈਟ੍ਰਿਕ ਸਿਸਟਮ ਰਾਹੀਂ ਕਾਰਡ ਦੁਆਰਾ ਕੀਤੀ ਜਾਂਦੀ ਹੈ। ਇਸ ਨਾਲ ਜੇਲ੍ਹ ਅੰਦਰ ਭ੍ਰਿਸ਼ਟਾਚਾਰ ਅਤੇ ਨਸ਼ਿਆਂ ਦੀ ਸਪਲਾਈ ਨੂੰ ਰੋਕਣ ਵਿਚ ਕਾਫੀ ਫਾਇਦਾ ਮਿਲ ਰਿਹਾ ਹੈ। ਸ੍ਰੀ ਠੰਡਲ ਨੇ ਕਿਹਾ ਕਿ ਇਹ ਸਿਸਟਮ ਜਲਦ ਹੀ ਦੂਜੀਆਂ ਜੇਲ੍ਹਾਂ ਵਿ¤ਚ ਵੀ ਸ਼ੁਰੂ ਕੀਤਾ ਜਾਵੇਗਾ।
ਜੇਲ੍ਹ ਮੰਤਰੀ ਨੇ ਦ¤ਸਿਆ ਕਿ ਜੇਲ੍ਹਾਂ ਵਿ¤ਚ ਬੰਦੀ ਔਰਤਾਂ ਨਾਲ ਆਉਂਦੇ ਉਹਨਾਂ ਦੇ ਬ¤ਚਿਆ ਦੀ ਦੇਖਰੇਖ ਅਤੇ ਉਹਨਾਂ ਨੂੰ ਪੜ੍ਹਾਉਣ ਲਈ ਸਰਬ¤ਤ ਦਾ ਭਲਾ ਟਰ¤ਸਟ ਦੀ ਸਹਾਇਤਾ ਨਾਲ ਪੰਜਾਬ ਦੀਆਂ 3 ਜੇਲ੍ਹਾਂ ਕੇਂਦਰੀ ਜੇਲ੍ਹ ਪਟਿਆਲਾ, ਜ਼ਿਲ੍ਹਾ ਜੇਲ੍ਹ ਸੰਗਰੂਰ ਅਤੇ ਜਨਾਨਾ ਜੇਲ੍ਹ ਲੁਧਿਆਣਾ ਵਿਖੇ 3 ਆਧੁਨਿਕ ਕਰੈਚ ਸਥਾਪਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਬੰਦੀਆਂ ਨੂੰ ਸਾਫ ਪਾਣੀ ਮੁਹ¤ਈਆ ਕਰਵਾਉਣ ਲਈ ਸਰਬ¤ਤ ਦਾ ਭਲਾ ਚੈਰੀਟੇਵਲ ਟਰ¤ਸਟ ਵਲੋਂ ਪੰਜਾਬ ਦੀਆਂ 3 ਕੇਂਦਰੀ ਜੇਲ੍ਹਾਂ ਫਿਰੋਜ਼ਪੁਰ, ਪਟਿਆਲਾ ਅਤੇ ਲੁਧਿਆਣਾ ਵਿਖੇ ਆਰ.ਓ.ਸਿਸਟਮ ਵੀ ਲਗਾਏ ਗਏ ਹਨ।

WRITTEN BY