Skip to content
Independent perspectives. Global stories.
BREAKING

ਬਾਦਲ ਵੱਲੋਂ ਪੇਸ਼ ਕੀਤਾ ਪੰਥਕ ਏਜੰਡਾ ਹਾਥੀ ਕੇ ਦਾਂਤ… – ਸਰਨਾ

Share this story

ਨਵੀਂ ਦਿ¤ਲੀ, 30 ਦਸੰਬਰ (ਪੀ. ਟੀ.)- ਸ਼੍ਰੋਮਣੀ ਅਕਾਲੀ ਦਲ ਦਿ¤ਲੀ ਦੇ ਪ੍ਰਧਾਨ ਤੇ ਸਾਬਕਾ ਪ੍ਰਧਾਨ ਦਿ¤ਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਰਮਜੀਤ ਸਿੰਘ ਸਰਨਾ ਨੇ ਪ੍ਰੈਸ ਦੇ ਨਾਂ ਇਕ ਬਿਆਨ ਵਿਚ ਪੰਜਾਬ ਦੇ ਮੁ¤ਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਵਲੋਂ ਪੇਸ਼ ਕੀਤੇ ਜਾਣ ਵਾਲੇ ਪੰਥਕ ਏਜੰਡੇ ਨੂੰ ‘ਹਾਥੀ ਕੇ ਦਾਂਤ, ਦਿਖਾਨੇ ਕੇ ਔਰ, ਔਰ ਖਾਨੇ ਕੇ ਔਰ’ ਕਰਾਰ ਦਿ¤ਤਾ ।ਸ: ਸਰਨਾ ਨੇ ਬਾਦਲਕਿਆਂ ਦੇ ਬਦਲੇ ਵਤੀਰੇ ਨੂੰ ਇਕ ਦਿਖਾਵਾ ਕਰਾਰ ਦੇਂਦੇ ਹੋਏ, ਇਸ ਨੂੰ ਇਕ ਵਾਰੀ ਫਿਰ ਸਿ¤ਖ ਕੌਮ ਨਾਲ ਗਦਾਰੀ ਕਰਨ ਦੇ ਸਿਲਸਿਲੇ ਦੀ ਇਕ ਕੜੀ ਕਰਾਰ ਦਿ¤ਤਾ।ਸ: ਸਰਨਾ ਨੇ ਪੰਥਕ ਏਜੰਡੇ ਦੀ ਗ¤ਲ ਕਰਨ ਵਾਲੇ ਵਤੀਰੇ ਨੂੰ ਕੇਵਲ ਬੀ.ਜੇ.ਪੀ. ਵਲੋਂ ਦਿਖਾਈ ਜਾ ਰਹੀ ਬੇਰੁ¤ਖੀ ਤੇ ਬਾਦਲ ਅਕਾਲੀ ਦਲ ਵਲੋਂ ਵੋਟਾਂ ਦੀ ਖਾਤਰ ਮੋਦੀ ਸਰਕਾਰ ਦੁਆਰਾ ਵਧੇਰੇ ਆਰਥਿਕ ਸਹਾਇਤਾ ਪ੍ਰਾਪਤ ਕਰਨ ਦਾ ਹ¤ਥਕੰਢਾ ਹੀ ਕਰਾਰ ਦਿ¤ਤਾ ਅਤੇ ਇਸ ਨੀਤੀ ਤਹਿਤ ਸਿ¤ਖ ਹਿ¤ਤਾਂ ਦੀ ਇਕ ਵਾਰੀ ਫਿਰ ਕੁਰਬਾਨੀ ਦੇ ਕੇ, ਕੇਂਦਰ ਸਰਕਾਰ ਕੋਲੋਂ ਪਰਿਵਾਰਕ ਤੇ ਵਿਕੇ ਹੋਏ ਲੀਡਰਾਂ ਲਈ ਸਹੂਲਤਾਂ ਪ੍ਰਾਪਤ ਕਰਨ ਤੋਂ ਵ¤ਧ ਕੁਝ ਨਹੀਂ ।

ਸ:ਪਰਮਜੀਤ ਸਿੰਘ ਸਰਨਾ ਨੇ ਸਪ¤ਸ਼ਟ ਕੀਤਾ ਕਿ ਬਾਦਲਾਂ ਦੁਆਰਾ ਇਕ ਪਾਸੇ ਸਿ¤ਖ ਹਿ¤ਤਾਂ ਦੀ ਰਾਖੀ ਕਰਨ ਦੀ ਗ¤ਲ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ ਸਿ¤ਖਾਂ ਦੇ ਕੇਂਦਰੀ ਮੁ¤ਦੇ ਨਾਨਕਸ਼ਾਹੀ ਕੈਲੰਡਰ, 84 ਦੇ ਦੰਗਿਆਂ ਦੇ ਦੋਸ਼ੀਆਂ ਦੀ ਪਹਿਚਾਣ ਲਈ ਐਸ.ਆਈ.ਟੀ.ਦੇ ਗਠਨ, ਪੰਜਾਬ ਦੀ ਜ਼੍ਹੇਲਾਂ ਵਿਚ ਬੰਦ ਸਿ¤ਖ ਨੌਜਵਾਨਾਂ ਨੂੰ ਬੰਦ ਰ¤ਖਣ, ਸ: ਭੁ¤ਲਰ, ਭਾਈ ਹਵਾਰਾ, ਭਾਈ ਰਾਜੇਵਾਲ ਆਦਿ ਦੀ ਰਿਹਾਈ ਸਬੰਧੀ ਚੁ¤ਪੀ ਧਾਰਨ ਕੀਤੀ ਹੋਈ ਹੈ। ਪੰਜਾਬ ਵਿਚ ਜਿ¤ਥੇ ਸ: ਪ੍ਰਕਾਸ਼ ਸਿੰਘ ਬਾਦਲ ਮੁ¤ਖ ਮੰਤਰੀ ਹੈ, ਉ¤ਥੇ ਸਿ¤ਖ ਹਿ¤ਤਾਂ ਦੀ ਗ¤ਲ ਨਾ ਕਰਨੀ ਤੇ ਪੰਜਾਬ ਸਰਕਾਰ ਦੁਆਰਾ ਸਿ¤ਖਾਂ ਦੀ ਮੰਗਾਂ ਦੀ ਪੂਰਤੀ ਕਰਨ ਦੀ ਥਾਂ ਸਿ¤ਖ ਨੌਜਵਾਨਾਂ ਨੂੰ ਬੇਦੋਸ਼ੇ ਤੇ ਝੂਠੇ ਮੁਕਾਬਲੇ ਬਨਾਉਣ ਵਾਲੇ ਪੁਲੀਸ ਅਫਸਰਾਂ ਨੂੰ ਰਾਜਨੀਤਕ ਲਾਭ ਪਹੁੰਚਾਣ ਦੀ ਰੁਚੀ ਨੂੰ ਖ਼ਤਮ ਕਰਨਾ ਹੋਵੇਗਾ । ਸੁਮੇਧ ਸਿੰਘ ਸੈਣੀ ਨੂੰ ਡੀ.ਜੀ.ਪੀ. ਬਨਾਉਣਾ ਤੇ ਇਜ਼ਹਾਰ ਆਲਮ ਤੇ ਉਸਦੀ ਪਤਨੀ ਨੂੰ ਰਾਜਨੀਤਕ ਲਾਭ ਪਹੁੰਚਾਣ ਲਈ ਅਕਾਲੀ ਦਲ ਦਾ ਹਿ¤ਸਾ ਬਨਾਉਣਾ ਦਰਅਸਲ ਸ: ਪ੍ਰਕਾਸ਼ ਸਿੰਘ ਬਾਦਲ ਦਾ ਅਸਲੀ ਪੰਥ ਵਿਰੋਧੀ ਚੇਹਰਾ ਹੈ ।
ਸ: ਸਰਨਾ ਨੇ ਆਪਣਾ ਬਿਆਨ ਜਾਰੀ ਰ¤ਖਦੇ ਹੋਏ ਮੁ¤ਖ ਮੰਤਰੀ ਬਾਦਲ ਦੀ ਇਨ੍ਹਾਂ ਲੂੰਬੜ ਚਾਲਾਂ ਤੋਂ ਪੰਥਕ ਸੋਚ ਰ¤ਖਣ ਵਾਲਿਆਂ ਨੂੰ ਸੁਚੇਤ ਕਰਦੇ ਹੋਏ, ਸਪ¤ਸ਼ਟ ਸ਼ਬਦਾਂ ਵਿਚ ਕਿਹਾ ਕਿ ਛੁਪਿਆ ਦੁਸ਼ਮਣ ਵਧੇਰੇ ਨੁਕਸਾਨ ਕਰ ਸਕਦਾ ਹੈ ਕਿਉਂਕਿ ਸ: ਬਾਦਲ ਨੇ ਹੁਣ ਤ¤ਕ ਪੰਥ ਦੀਆਂ ਸੰਸਥਾਵਾਂ ਨੂੰ ਪੰਥ ਵਿਰੋਧੀ ਸ਼ਕਤੀਆਂ ਦੇ ਹ¤ਥ ਦੇ ਦਿ¤ਤਾ ਹੈ ਜਿਸ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿ¤ਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਵੀ ਸ਼ਾਮਲ ਹੈ । ਇਸ ਦੇ ਨਾਲ ਹੀ ਸਿ¤ਖ ਪੰਥ ਦੇ ਮਾਣ ਮਤੇ ਰਾਜਨੀਤਕ ਇਤਿਹਾਸ ਨੂੰ ਕਲੰਕਤ ਕਰਦੇ ਹੋਏ, ਇਸ ਦੇ ਅਹੁ¤ਦੇਦਾਰਾਂ ਤੇ ਸਮਾਗਮਾਂ ਵਿਚ ਗੈਰ-ਸਿ¤ਖ, ਨਸ਼ੇ ਦੇ ਵਪਾਰੀ ਤੇ ਮੁਜਰਮਾਨਾ ਪਿਛੋਕੜ ਵਾਲਿਆਂ ਨੂੰ ਸ਼ਾਮਲ ਕੀਤਾ ਹੈ ।
ਸ: ਸਰਨਾ ਨੇ ਪੰਥ ਦਰਦੀਆਂ ਨੂੰ ਅਪੀਲ ਕੀਤੀ ਹੈ, ਉਹ ਬਾਦਲਾਂ ਦੀ ਚਾਲਾਂ ਤੋਂ ਬ¤ਚ ਕੇ, ਬਾਦਲਕਿਆਂ ਦਾ ਇਕ ਬਦਲ ਤਿਆਰ ਕਰਨ ਜਿਸ ਵਿਚ ਇਨ੍ਹਾਂ ਨੂੰ ਸ਼ਾਮਲ ਨਾ ਕੀਤਾ ਜਾਵੇ ਅਤੇ ਸ: ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੂੰ ਮਜਬੂਰ ਕੀਤਾ ਜਾਵੇ ਕਿ ਜੋ ਉਨ੍ਹਾਂ ਨੂੰ ਪੰਥਕ ਹਿ¤ਤ ਪਿਆਰੇ ਹਨ ਤਾਂ ਉਹ ਅਸਤੀਫੇ ਦੇ ਕੇ, ਪੰਥ ਨੂੰ ਹੋਰ ਨੁਕਸਾਨ ਪਹੁੰਚਾਉਣ ਤੋਂ ਤੋਬਾ ਕਰਨ।

WRITTEN BY