Skip to content
Independent perspectives. Global stories.
BREAKING

ਸਾਲ 2014 ’ਚ ਪੰਜਾਬ ਸੈਰ ਸਪਾਟਾ ਖੇਤਰ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਿਆ

Share this story

ਚੰਡੀਗੜ•, 30 ਦਸੰਬਰ (ਪੀ. ਟੀ.)- ਪੰਜ ਦਰਿਆਵਾਂ ਤੇ ਹਰਿਆਲੀ ਵਾਲਾ ਸੂਬਾ ਪੰਜਾਬ ਬੀਤ ਰਹੇ ਵਰ•ੇ 2014 ਵਿੱਚ ਸੈਰ ਸਪਾਟਾ ਖੇਤਰ ਵਿੱਚ ਦੇਸ਼ ਦੇ ਮੋਹਰੀ ਸੂਬੇ ਵਜੋਂ ਸਾਹਮਣੇ ਆਇਆ। ਸੈਰ ਸਪਾਟਾ ਵਿਭਾਗ ਨੇ ਕੈਬਨਿਟ ਮੰਤਰੀ ਸ. ਸੋਹਣ ਸਿੰਘ ਠੰਡਲ ਦੀ ਅਗਵਾਈ ਵਿੱਚ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਨਾਮਣਾ ਖੱਟਿਆ। ਸੈਰ ਸਪਾਟਾ ਖੇਤਰ ਵਿੱਚ ਪੰਜਾਬ ਸਰਕਾਰ ਵੱਲੋਂ ਚੁੱਕੇ ਇਨਕਲਾਬੀ ਕਦਮਾਂ ਸਦਕਾ ਭਾਰਤ ਸਰਕਾਰ ਨੇ 17 ਸਤੰਬਰ ਨੂੰ ਪੰਜਾਬ ਨੂੰ ‘ਮੋਸਟ ਪ੍ਰੋਗਰੈਸਿਵ ਸਟੇਟ ਫਾਰ ਟੂਰਿਜ਼ਮ’ ਐਵਾਰਡ ਨਾਲ ਸਨਮਾਨਿਆ। ਕੇਂਦਰੀ ਸੈਪ ਸਪਾਟਾ ਤੇ ਸੱਭਿਆਚਾਰ ਮੰਤਰੀ ਸ੍ਰੀ ਸ੍ਰੀਪਦ ਯੈਸੋ ਨਾਇਕ ਨੇ ਪੰਜਾਬ ਦੇ ਸੈਰ ਸਪਾਟਾ ਮੰਤਰੀ ਸ. ਸੋਹਣ ਸਿੰਘ ਠੰਡਲ ਨੂੰ ਇਸ ਐਵਾਰਡ ਨਾਲ ਸਨਮਾਨਤ ਕੀਤਾ। ਪੰਜਾਬ ਦੇ ਸੈਰ ਸਪਾਟਾ ਵਿਭਾਗ ਨੇ ਇਸ ਸਾਲ ਕਈ ਅਹਿਮ ਪੁਰਸਕਾਰ ਜਿੱਤਦਿਆਂ ਕੌਮੀ ਪੱਧਰ ’ਤੇ ਸਭ ਤੋਂ ਵੱਧ ਸੁਰਖੀਆ ਲਈਆਂ। ਸ਼ਿਮਲ ਵਿਖੇ ਵਿਸ਼ਵ ਸੈਰ ਸਪਾਟਾ ਦਿਵਸ

ਮੌਕੇ ਕੌਮਾਂਤਰੀ ਟੂਰਿਜ਼ਮ ਕਨਕਲੈਵ ਐਂਡ ਟਰੈਵਲਜ਼ ਐਵਾਰਡ ਸਮਾਰੋਹ ਦੌਰਾਨ ਪੰਜਾਬ ਨੂੰ ‘ਬੈਸਟ ਰੂਰਲ ਟੂਰਿਜ਼ਮ ਐਵਾਰਡ’ ਨਾਲ ਸਨਮਾਨਤ ਕੀਤਾ। ਪੰਜਾਬ ਨੂੰ ਇਹ ਸਨਮਾਨ ਫਾਰਮ ਟੂਰਿਜ਼ਮ ਨੂੰ ਹੁਲਾਰਾ ਦੇਣ ਸਦਕਾ ਮਿਲਿਆ। ਪੰਜਾਬ ਸਰਕਾਰ ਵੱਲੋਂ ਕੁਦਰਤੀ ਸਾਧਨਾਂ ਨੂੰ ਸੰਭਾਲਦਿਆਂ ਦਿਹਾਤੀ ਖੇਤਰਾਂ ਨੂੰ ਹੁਲਾਰਾ ਦੇਣ ਦੇ ਮਕਸਦ ਨਾਲ 17 ਫਾਰਮ ਹਾਊਸ ਵਿਕਸਤ ਕੀਤੇ ਗਏ। ਇਸੇ ਸਾਲ ਪੰਜਾਬ ਨੇ ਸੈਰ ਸਪਾਟਾ ਖੇਤਰ ਵਿੱਚ ਮਾਰਕਟਿੰਗ ਦੇ ਤਿੰਨ ਹੋਰ ਅਹਿਮ ਐਵਾਰਡ ਜਿੱਤੇ। ਇਹ ਐਵਾਰਡ ਇੰਡੀਅਨ ਟਰੈਵਲ ਐਵਾਰਡਜ਼, ਨੌਰਥ ਐਂਡ ਬੈਸਟ ਸਪ੍ਰਿਚਲ ਟੂਰਿਜ਼ਮ ਡੈਸਟੀਨੇਸ਼ਨ ਅਤੇ ਲਈਅਰ ਮੈਗਜ਼ੀਨ ਵੱਲੋਂ ਦਿੱਤੇ ਗਏ। ਪੰਜਾਬ ਦੇ ਸੈਰ ਸਪਾਟਾ ਵਿਭਾਗ ਦੇ ਅਹਿਮ ਅੰਗ ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਪ੍ਰਮੋਸ਼ਨ ਬੋਰਡ ਨੇ ਸਾਲ ਭਰ ਸੈਰ ਸਪਾਟਾ ਖੇਤਰ ਨੂੰ ਉਤਸ਼ਾਹਤ ਕਰਨ ਲਈ ਸਰਗਰਮ ਰਿਹਾ। ਵਿਭਾਗ ਦੀਆਂ ਕੋਸ਼ਿਸ਼ਾਂ ਸਦਕਾ ਪੰਜਾਬ ਵਿੱਚ ਹਰ ਸਾਲ ਸੈਲਾਨੀਆਂ ਦੀ ਗਿਣਤੀ ਵਧਦੀ ਰਹੀ। ਟੂਰਿਜ਼ਮ ਸਨਅਤ ਨੂੰ ਮਿਲੇ ਹੁਲਾਰੇ ਨਾਲ ਪੰਜਾਬ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਵਸੀਲੇ ਪੈਦਾ ਹੋਏ।

WRITTEN BY