Skip to content
Independent perspectives. Global stories.
BREAKING

ਚੇਲਾ ਹੀ ਨਿਕਲਿਆ ਅਧਿਆਪਿਕਾ ਦਾ ਕਾਤਲ

Share this story

Page-1_14   ਖੰਨਾ, 29 ਦਸਬੰਰ (ਸੁਖਵਿੰਦਰ ਸਿੰਘ ਸਲੌਦੀ)- ਪੁਲਿਸ ਜ਼ਿਲ੍ਹਾ ਖੰਨਾ ਦੇ ਐ¤ਸ. ਐ¤ਸ. ਪੀ. ਸ. ਗੁਰਪ੍ਰੀਤ ਸਿੰਘ ਗਿ¤ਲ ਨੇ ਅ¤ਜ ਇਕ ਪ੍ਰੈ¤ਸ ਕਾਨਫਰੰਸ ਦੌਰਾਨ 26.11.14 ਨੂੰ ਸਥਾਨਕ ਨਰੋਤਮ ਨਗਰ ’ਚ ਇਕ ਅਧਿਆਪਕਾ ਦੇ ਅੰਨ੍ਹੇ ਕਤਲ ਦੇ ਕੇਸ ਦੀ ਗੁ¤ਥੀ ਨੂੰ ਸੁਲਝਾਉਣ ਦਾ ਦਾਅਵਾ ਕਰਦੇ ਹੋਏ ਇਸ ’ਚ ਸ਼ਾਮਿਲ 3 ਲੋਕਾਂ ਨੂੰ ਗ੍ਰਿਫਤਾਰ ਕਰਨ ਦੇ ਨਾਲ-ਨਾਲ ਉਨ੍ਹਾਂ ਕੋਲੋਂ ਤੇਜ਼ਧਾਰ ਹਥਿਆਰ ਵੀ ਬਰਾਮਦ ਕਰ ਲਏ ਹਨ। ਇਸ ਕੇਸ ’ਚ ਸ਼ਾਮਲ ਉਨ੍ਹਾਂ ਦਾ ਚੌਥਾ ਸਾਥੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ, ਜਿਸ ਨੂੰ ਜਲਦੀ ਹੀ ਪਕੜਨ ਦਾ ਦਾਅਵਾ ਕੀਤਾ ਹੈ। ਐ¤ਸ. ਐ¤ਸ. ਪੀ. ਨੇ ਦ¤ਸਿਆ ਕਿ ਮ੍ਰਿਤਕ ਅਧਿਆਪਕਾ ਹਰਿੰਦਰ ਕੌਰ ਪਤਨੀ ਮਨਜੀਤ ਸਿੰਘ ਵਾਸੀ ਮਕਾਨ ਨੰ. 165 ਨਰੋਤਮ ਨਗਰ ਖੰਨਾ ਜੋ ਕਿ ਜੀ. ਟੀ. ਰੋਡ ’ਤੇ ਸਥਿਤ ਜਰਗ ਚੌਕ ਦੇ ਨੇੜੇ ਆਈ. ਆਈ. ਐ¤ਚ. ਐ¤ਮ. ਨਾਂਅ ਤੋਂ ਇਕ ਇੰਸਟੀਚਿਊਟ ਇੰਡੀਅਨ ਓਵਰਸੀਜ਼ ਬੈਂਕ ਦੀ ਇਮਾਰਤ ਦੇ ਉਪਰ ਚਲਾ ਰਹੀ ਸੀ, ਜਿਥੇ ਉਹ ਹੋਰਨਾਂ ਵਿਦਿਆਰਥੀਆਂ ਦੇ ਨਾਲ-ਨਾਲ ਕਥਿਤ

ਦੋਸ਼ੀ ਮਨਜੋਤ ਸਿੰਘ ਉਰਫ ਗੋਲਡੀ ਵੀ ਉਥੇ ਹੀ ਪੜ੍ਹਾਈ ਕਰ ਰਿਹਾ ਸੀ। ਉਹ ਉਕਤ ਅਧਿਆਪਿਕਾ ਦੇ ਕੋਲ ਡਰਾਇਵਰੀ ਵੀ ਕਰਦਾ ਸੀ।ਕਾਫੀ ਸਮਾਂ ਉਥੇ ਬਿਤਾਉਣ ਕਰਕੇ ਉਹ ਮ੍ਰਿਤਕਾ ਦੀਆਂ ਸਾਰੀਆਂ ਗਤੀਵਿਧੀਆਂ ਤੋਂ ਜਾਣੂ ਹੋ ਗਿਆ ਸੀ।ਉਸ ਨੂੰ ਇਹ ਵੀ ਪਤਾ ਸੀ ਕਿ ਉਕਤ ਮ੍ਰਿਤਕਾ ਦੇ ਦੋਵੇਂ ਬ¤ਚੇ ਕੈਨੇਡਾ ’ਚ ਸੈਟਲ ਹਨ ਅਤੇ ਉਸ ਨੂੰ ਇਹ ਵੀ ਪਤਾ ਸੀ ਕਿ ਹਰਿੰਦਰ ਕੌਰ ਆਪਣੇ ਬੇਟੇ ਦਾ ਵਿਆਹ 28 ਦਸੰਬਰ ਨੂੰ ਕਰਨ ਜਾ ਰਹੀ ਸੀ ਕਿਉਂਕਿ ਡਰਾਈਵਰ ਹੋਣ ਕਰਕੇ ਉਕਤ ਮ੍ਰਿਤਕਾ ਕਾਰ ’ਚ ਜੋ ਵੀ ਗ¤ਲਬਾਤ ਕਰਦੀ ਸੀ, ਨੂੰ ਆਪਣੇ ਜ਼ਿਹਨ ’ਚ ਬਿਠਾ ਲੈਂਦਾ ਸੀ।  ਮਨਜੋਤ ਨੂੰ ਇਹ ਵੀ ਪਤਾ ਸੀ ਕਿ ਉਕਤ ਮ੍ਰਿਤਕਾ ਦੇ ਕੋਲ ਕਾਫੀ ਪੈਸਾ ਹੈ ਅਤੇ ਉਸ ਨੂੰ ਠਿਕਾਣੇ ਲਗਾਉਣਾ ਕੋਈ ਔਖਾ ਕੰਮ ਨਹੀਂ ਹੈ।ਇਸੇ ਸਾਜਿਸ਼ ਕਰਕੇ ਉਕਤ ਦੋਸ਼ੀ ਮਨਜੋਤ ਨੇ ਆਪਣੇ ਨਾਲ ਆਪਣੇ ਦੋਸਤ ਨਰਿੰਦਰ ਸਿੰਘ ਉਰਫ ਘੁਦੂ, ਹਰਚੇਤ ਸਿੰਘ ਉਰਫ ਚੇਤੂ ਦੇ ਇਲਾਵਾ ਇਕ ਹੋਰ ਨੌਜਵਾਨ ਨੂੰ ਆਪਣੇ ਨਾਲ ਮਿਲਾਉਂਦੇ ਹੋਏ ਇਕ ਸਾਜਿਸ਼ ਤਹਿਤ ਘਟਨਾ ਨੂੰ ਅੰਜ਼ਾਮ ਦੇਣ ਲਈ 26 ਨਵੰਬਰ ਦਾ ਦਿਨ ਚੁਣਦੇ ਹੋਏ ਸਮਾਂ ਕਰੀਬ 6 ਤੋਂ 7 ਵਜੇ ਦਾ ਤੈਅ ਕੀਤਾ ਕਿਉਂਕਿ ਇਸ ਸਮੇਂ ਦੌਰਾਨ ਮ੍ਰਿਤਕ ਅਧਿਆਪਿਕਾ ਦੇ ਮਕਾਨ ’ਚ ਰਹਿ ਰਹੇ ਹੋਰ ਕਿਰਾਏਦਾਰ ਆਪਣੇ-ਆਪਣੇ ਕੰਮਾਂ ’ਤੇ ਗਏ ਹੁੰਦੇ ਹਨ।ਐ¤ਸ. ਐ¤ਸ. ਪੀ. ਨੇ ਦ¤ਸਿਆ ਕਿ ਇਨ੍ਹਾਂ ਤਿੰਨਾਂ ਦੋਸ਼ੀਆਂ ਨੇ ਮ੍ਰਿਤਕਾ ਦੇ ਸਿਰ ’ਤੇ ਲੋਹੇ ਦਾ ਦਾਤ ਮਾਰਨ ਦੇ ਮਗਰੋਂ ਉਸਦੀ ਲਾਸ਼ ਨੂੰ ਘਸੀਟਦੇ ਹੋਏ ਘਰ ਦੀ ਰਸੋਈ ਤ¤ਕ ਲੈ ਕੇ ਗਏ। ਇਸ ਦੌਰਾਨ ਉਨ੍ਹਾਂ ਨੇ ਉਕਤ ਮ੍ਰਿਤਕਾ ਦਾ ਮੋਬਾਈਲ ਤੇ ਉਸਦੇ ਪਰਸ ’ਚ ਰ¤ਖੇ 18 ਹਜ਼ਾਰ ਰੁਪਏ ਕ¤ਢ ਲਏ ਅਤੇ ਜਿਵੇਂ ਹੀ ਇਹ ਲੋਕ ਹੋਰ ਪੈਸੇ ਤੇ ਗਹਿਣੇ ਲ¤ਭਣ ਲ¤ਗੇ ਤਾਂ ਘਰ ਦੇ ਪਿਛਲੇ ਦਰਵਾਜ਼ੇ ਤੋਂ ਯੈ¤ਸ ਬੈਂਕ ’ਚ ਕੰਮ ਕਰਦਾ ਉਨ੍ਹਾਂ ਦਾ ਕਿਰਾਏਦਾਰ ਗੇਟ ਖੋਲ੍ਹਣ ਲ¤ਗਾ ਤਾਂ ਇਹ ਲੋਕ ਆਵਾਜ਼ ਸੁਣ ਕੇ ਮੌਕੇ ਤੋਂ ਫਰਾਰ ਹੋ ਗਏ। ਜਿਸ ਕਾਰਨ ਘਰ ’ਚ ਪਿਆ 6.50 ਲ¤ਖ ਰੁਪਇਆ ਅਤੇ ਗਹਿਣੇ ਚੋਰੀ ਹੋਣ ਤੋਂ ਬਚ ਗਏ, ਜਿਨ੍ਹਾਂ ਨੂੰ ਬਾਅਦ ’ਚ ਪੁਲਿਸ ਨੇ ਆਪਣੇ ਕਬਜ਼ੇ ’ਚ ਲਿਆ ਸੀ।ਐ¤ਸ. ਐ¤ਸ. ਪੀ. ਨੇ ਦ¤ਸਿਆ ਕਿ ਇਸ ਅੰਨ੍ਹੇ ਕਤਲ ਕੇਸ ਨੂੰ ਕਾਫੀ ਪਹਿਲਾਂ ਸੁਲਝਾ ਲਿਆ ਜਾਣਾ ਸੀ ਪਰ ਪੁਲਿਸ ਵੱਲੋਂ ਦਿਸ਼ਾ ਭਟਕ ਕੇ ਦੂਜੇ ਐਂਗਲ ’ਤੇ ਕੰਮ ਕੀਤਾ ਜਾ ਰਿਹਾ ਸੀ ਕਿਉਂਕਿ ਉਕਤ ਮ੍ਰਿਤਕਾ ਦੇ ਬੇਟੇ ਦੀ ਤਰਨਤਾਰਨ ਵਿਖੇ ਪਹਿਲਾਂ ਮੰਗਣੀ ਹੋ ਗਈ ਸੀ ਅਤੇ ਕਿਸੇ ਕਾਰਨਾਂ ਕਰਕੇ ਉਹ ਰਿਸ਼ਤਾ ਟੁ¤ਟ ਗਿਆ ਸੀ।ਉਨ੍ਹਾਂ ਦ¤ਸਿਆ ਕਿ ਇਸ ਕੇਸ ਨੂੰ ਸੁਲਝਾਉਣ ਲਈ ਡੀ. ਐ¤ਸ. ਪੀ. ਸਿਟੀ ਸ. ਹਰਜਿੰਦਰ ਸਿੰਘ ਗਿ¤ਲ, ਸੀ. ਆਈ. ਏ. ਇੰਚਾਰਜ ਸ. ਬਲਜਿੰਦਰ ਸਿੰਘ, ਸਿਟੀ ਐ¤ਸ. ਐ¤ਚ. ਓ. ਸ੍ਰੀ ਰਜਨੀਸ਼ ਸੂਦ ਨੂੰ ਟੀਮ ’ਚ ਸ਼ਾਮਲ ਕਰਦੇ ਹੋਏ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਦਿ¤ਤੀ ਸੀ, ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦੇ ਹੋਏ ਕੇਸ ਨੂੰ ਸੁਲਝਾਉਣ ’ਚ ਸਫਲਤਾ ਹਾਸਲ ਕੀਤੀ।

WRITTEN BY