ਨਵੀਂ ਦਿੱਲੀ, 29 ਦਸੰਬਰ (ਪੀ. ਟੀ.)- ਉਘੇ ਉਦਯੋਗਪਤੀ ਅਤੇ ਪੰਜਾਬ ਐਗਰੋ ਇੰਡਸਟਰੀ ਦੇ ਸਾਬਕਾ ਚੇਅਰਮਨ ਰਘਬੀਰ ਸਿੰਘ ਜੌੜਾ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋਂ ਕਿ ਉਨ੍ਹਾਂ ਦੇ ਮਾਤਾ ਸ੍ਰੀਮਤੀ ਗੁਰਬਚਨ ਕੌਰ ਪਤਨੀ ਸ. ਹਰਬੰਸ ਸਿੰਘ ਜੌੜਾ ਕੱਲ੍ਹ ਅਚਾਨਕ ਅਕਾਲ ਚਲਾਣਾ ਕਰ ਗਏ। ਸ੍ਰੀਮਤੀ ਗੁਰਬਚਨ ਕੌਰ ਵੀ ਉਘੇ ਸਮਾਜ ਸੇਵਕ ਰਹੇ ਹਨ। ਉਨ੍ਹਾਂ ਦਾ ਅੱਜ ਲੋਧੀ ਰੋਡ ਸ਼ਮਸ਼ਾਨ ਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਭਾਰੀ ਗਿਣਤੀ ਵਿਚ ਇਕੱਠੇ ਹੋਏ ਉਨ੍ਹਾਂ ਦੇ ਸਕੇ ਸੰਬੰਧੀਆਂ ਅਤੇ ਸ਼ੁਭਚਿੰਤਕਾਂ ਤੋਂ ਇਲਾਵਾ ਸ. ਮਨਜੀਤ ਸਿੰਘ ਜੀ.ਕੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ. ਤਰਲੋਚਨ ਸਿੰਘ ਸਾਬਕਾ ਮੈਂਬਰ ਘੱਟ ਗਿਣਤੀ ਕਮਿਸ਼ਨ, ਭਾਰਤ ਸਰਕਾਰ, ਸ. ਅਵਤਾਰ ਸਿੰਘ ਹਿੱਤ ਸਾਬਕਾ ਪ੍ਰਧਾਨ ਦਿੱਲੀ ਗੁਰਦੁਅਰਾ ਪ੍ਰਬੰਧਕ ਕਮੇਟੀ
, ਸੀਨੀਅਰ ਅਕਾਲੀ ਲੀਡਰ ਓਂਕਾਰ ਸਿੰਘ ਥਾਪਰ, ਸੀਨੀਅਰ ਪੱਤਰਕਾਰ ਦਰਸ਼ਨ ਸਿੰਘ ਹਰਵਿੰਦਰ, ਉਘੇ ਉਦਯੋਗਪਤੀ ਸ. ਜਗਪ੍ਰੀਤ ਸਿੰਘ ਅਤੇ ਉਘੇ ਟਰਾਂਸਪੋਰਟਰ ਸ. ਹਰਜੀਤ ਸਿੰਘ ਆਦਿ ਵੀ ਹਾਜ਼ਰ ਸਨ। ਉਨ੍ਹਾਂ ਨਮਿਤ ਅੰਤਿਮ ਅਰਦਾਸ ਐਤਵਾਰ 4 ਜਨਵਰੀ ਨੂੰ ਗ੍ਰੇਟਰ ਕੈਲਾਸ਼-1 ਵਿਖੇ ਸਥਿਤ ਪਹਾੜੀਆ ਵਾਲਾ ਗੁਰਦੁਆਰਾ ਵਿਖੇ ਹੋਵੇਗੀ।
ਇਸ ਦੌਰਾਨ ਪੰਜਾਬ ਟਾਇਮਜ਼ ਪਰਿਵਾਰ ਵੱਲੋਂ ਸ. ਬਲਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਜੌੜਾ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ। ਮਾਤਾ ਦੇ ਗੁਰੂ ਚਰਨਾਂ ’ਚ ਨਿਵਾਸ ਲਈ ਅਰਦਾਸ ਕੀਤੀ ਗਈ।



