ਨਵੀਂ ਦਿੱਲੀ, 28 ਦਸੰਬਰ (ਮਨਪ੍ਰੀਤ ਸਿੰਘ ਖਾਲਸਾ)- ਦਿੱਲੀ ਦੀ ਇਕ ਅਦਾਲਤ ਵਿਚ ਬੀਤੇ ਦਿਨ ਪੁਲਿਸ ਅਤੇ ਰਿਜਰਵ ਪੁਲਿਸ ਫੋਰਸ ਦੀ ਸਖਤ ਸੁਰਖਿਆ ਹੇਠ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੀਤ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਐਫ ਆਈ ਆਰ ਨੰ. 229/05 ਅਲੀਪੁਰ ਥਾਣਾ ਧਾਰਾ 120 ਬੀ, 121 ਅਤੇ 307 ਅਧੀਨ ਸਮੇ- ਨਾਲ ਜੱਜ ਰੀਤਿਸ਼ ਸਿੰਘ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ । ਦਿੱਲੀ ਦੇ ਕੇਸ ਵਿਚ ਇਸ ਵਕਤ ਗਵਾਹੀਆਂ ਚਲ ਰਹੀਆਂ ਹਨ ਤੇ ਅਜ ਅਦਾਲਤ ਵਿਚ ਕੋਈ ਵੀ ਸਰਕਾਰੀ ਗਵਾਹ ਹਾਜਿਰ ਨਾ ਹੋਣ ਕਰਕੇ ਮਾਮਲੇ ਵਿਚ ਕਿਸੇ ਕਿਸਮ ਦੀ ਕਾਰਵਾਈ ਨਹੀ ਹੋ ਸਕੀ ਜਿਸ ਕਰਕੇ ਮਾਮਲੇ ਦੀ ਅਗਲੀ ਸੁਣਵਾਈ 30 ਜਨਵਰੀ ਨੂੰ ਹੋਵੇਗੀ । ਪੇਸ਼ੀ ਉਪਰੰਤ ਪ੍ਰੈਸ ਨਾਲ ਗਲਬਾਤ ਕਰਦਿਆਂ ਭਾਈ ਹਵਾਰਾ ਦੇ ਵਕੀਲ ਨੇ ਕਿਹਾ ਕਿ ਸਾਡੇ ਅਦਾਲਤ ਵਿਚ ਬਾਰ ਬਾਰ ਅਪੀਲ ਕਰਨ , ਕਿ ਭਾਈ ਹਵਾਰਾ ਪੀਠ ਵਿਚਲੀ ਰੀਡ ਦੀ ਹੱਡੀ ਦੀ ਬੀਮਾਰੀ ਨਾਲ ਪੀੜਿਤ ਹੈ ਤੇ ਉਸ ਨੂੰ ਇਨ੍ਹਾਂ ਹਾਲਾਤਾਂ ਨੂੰ ਦੇਖਦੇ ਹੋਏ ਮੋਟੀ ਮੋਟੀ ਬੇੜੀਆਂ ਵਿਚ ਜਕੜ ਕੇ ਪੇਸ਼ ਕਰਨ ਤੋਂ ਛੋਟ ਦਿੱਤੀ ਜਾਏ ਪਰ ਖੁਫਿਆ ਏਜੰਸੀਆਂ
ਵਲੋਂ ਅਦਾਲਤ ਵਿਚ ਸਟੇਟਸ ਰਿਪੋਰਟ ਦਾਖਿਲ ਨਾ ਕਰਨ ਕਰਕੇ ਜੱਜ ਸਾਹਿਬ ਇਸ ਵਲ ਧਿਆਨ ਨਹੀ ਦੇ ਰਹੇ ਹਨ ।
ਪੇਸ਼ੀ ੳਪਰੰਤ ਮੋਟੀ ਮੋਟੀ ਬੇੜੀਆਂ ਵਿਚ ਜਕੜੇ ਹੋਣ ਤੋਂ ਬਾਵਜੂਦ ਚੇਹਰੇ ਤੇ ਹਾਸਾ ਵਿਖੇਰਦੇ ਹੋਏ ਪੂਰਨ ਚੜਦੀ ਕਲਾ ਵਿਚ ਭਾਈ ਹਵਾਰਾ ਨੇ ਪ੍ਰੈਸ ਨਾਲ ਗਲਬਾਤ ਕਰਦੇ ਕਿਹਾ ਕਿ ਸਮੇਂ ਦੀਆਂ ਸਮੂਹ ਸਰਕਾਰਾਂ ਨੇ ਸਿੱਖਾਂ ਨਾਲ ਵੈਰ ਹੀ ਕਮਾਇਆ ਹੈ ਤੇ ਜਿਤਨਾ ਹੋ ਸਕਦਾ ਹੈ ਉਹ ਸਾਨੂੰ ਵੱਧ ਤੋਂ ਵੱਧ ਤਸੀਹੇ ਦੇ ਕੇ ਅਪਣਾ ਜਾਬਰ ਰੂਪ ਦਿਖਾ ਰਹੀ ਹੈ ਪਰ ਖਾਲਸਾ ਜੀ ਇਨ੍ਹਾਂ ਤਸੀਹੇਆਂ ਤੋਂ ਡਰ ਕੇ ਨਹੀ ਬਾਣੀ ਦੇ ਜਾਪ ਨਾਲ ਇਸ ਨੂੰ ਸਹਿਨ ਕਰਦੇ ਹੋਏ ਹੋਰ ਜਿਆਦਾ ਨਿਖਰ ਕੇ ਸਾਹਮਣੇ ਆਉਦਾਂ ਹੈ । ਭਾਈ ਹਵਾਰੇ ਦੀਆਂ ਗਲਾਂ ਦਾ ਪ੍ਰਤਖ ਤੁਸੀ ਆਪ ਫੋਟੋ ਵਿਚ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਇਕ ਬੀਮਾਰੀ ਨਾਲ ਪੀੜਿਤ ਇਕੱਲੇ ਸਿੱਖ ਤੋਂ ਸਰਕਾਰ ਕਿਤਨਾ ਘਬਰਾਉਦੀ ਹੈ ਕਿ ਉਸ ਲਈ ਬੇੜੀਆਂ ਵਿਚ ਜਕੜਨ ਤੋਂ ਇਲਾਵਾ ਕੰਮਾਡੋ ਫੋਰਸ, ਦਿੱਲੀ ਪੁਲਿਸ ਅਤੇ ਸਪੈਸ਼ਲ ਰਿਜਰਵ ਫੋਰਸ ਵੀ ਲਗਾਈ ਜਾ ਰਹੀ ਹੈ ।
ਅਜ ਕੋਰਟ ਵਿਚ ਭਾਈ ਹਵਾਰਾ ਨੂੰ ਮਿਲਣ ਵਾਸਤੇ ਉਨ੍ਹਾਂ ਦੀ ਭਾਈ ਬਲਬੀਰ ਸਿੰਘ, ਭਾਈ ਗੁਰਚਰਨ ਸਿੰਘ, ਭਾਈ ਹਰਜਿੰਦਰ ਸਿੰਘ, ਭਾਈ ਸੁਖਵਿੰਦਰ ਸਿੰਘ, ਭਾਈ ਮਨਪ੍ਰੀਤ ਸਿੰਘ ਖਾਲਸਾ ਸਮੇਤ ਦੇਸ਼ ਅਤੇ ਵਿਦੇਸ਼ ਤੋਂ ਬਹੁਤ ਸਾਰੇ ਸਿੰਘ ਅਤੇ ਪ੍ਰੇਮੀ ਸੱਜਣ ਹਾਜਿਰ ਸਨ । ਭਾਈ ਹਵਾਰਾ ਦੇ ਮਾਮਲੇ ਦੀ ਅਗਲੀ ਸੁਣਵਾਈ ਹੁਣ 30 ਜਨਵਰੀ ਨੂੰ ਹੋਵੇਗੀ ।



