ਚੰਡੀਗੜ੍ਹ, 28 ਦਸੰਬਰ (ਪੀ. ਟੀ.)- ਪੰਜਾਬ ਵਿਧਾਨ ਸਭਾ ਦੇ ਮਾਨਯੋਗ ਸਪੀਕਰ ਡਾਕਟਰ ਚਰਨਜੀਤ ਸਿੰਘ ਅਟਵਾਲ ਨੂੰ ਉਤੱਰਾਖੰਡ ਸੂਬੇ ਦੇ ਮਾਨਯੋਗ ਗਵਰਨਰ ਦੇ ਨਿਵਾਸ ਸਥਾਨ ਦੇਹਰਾਦੂਨ ਵਿਖੇ ਉ¤ਤਰਾਖੰਡ ਦੇ ਪਹਿਲੇ ਮੁੱਖ ਮੰਤਰੀ ਸਵ: ਸ਼੍ਰੀ ਨਿਤਆਨੰਦ ਸੁਆਮੀ ਯਾਦ ਵਿਚ ਉਨ੍ਹਾਂ ਦੀ ਜਯੰਤੀ ਸਮਾਰੋਹ ਤੇ ਸ਼੍ਰੀ ਨਿਤਆਨੰਦ ਸੁਆਮੀ ਜਨਸੇਵਾ ਸੰਮਿਤੀ ਵਲੋਂ ਸਵੱਛ ਸਿਆਸਤਦਾਨ ਸਨਮਾਨ ਦੇ ਨਾਲ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਉਤੱਰਾਖੰਡ ਸੂਬੇ ਦੇ ਮਾਨਯੋਗ ਮੁੱਖ ਮੰਤਰੀ ਸ਼੍ਰੀ ਹਰੀਸ਼ ਰਾਵਤ ਜੀ ਦੁਆਰਾ ਕੀਤੀ ਗਈ।ਇਹ ਸਨਮਾਨ ਲੈਂਦੇ ਹੋਏ ਡਾਕਟਰ ਅਟਵਾਲ ਨੇ ਕਿਹਾ ਕਿ ਸਵੱਛ ਆਚਰਣ ਹਰ ਇਕ ਇਨਸਾਨ ਦਾ ਗਹਿਣਾ ਹੈ ਜਿਸ ਤੋਂ ਬਿਨ੍ਹਾਂ ਉਸ ਦਾ ਸਮਾਜਿਕ ਮੰਚ ਉ¤ਤੇ ਪੇਸ਼ ਹੋਣ ਤੋਂ ਪਹਿਲਾਂ ਕੀਤਾ ਗਿਆ ਸ਼ਿੰਗਾਰ ਅਧੂਰਾ ਹੁੰਦਾ ਹੈ ਅਤੇ ਇਸ ਸ਼ਿੰਗਾਰ ਦੀ ਸਭ ਤੋਂ ਵੱਡੀ ਜ਼ਰੂਰਤ ਇਕ ਨੇਤਾ ਨੂੰ ਹੁੰਦੀ ਹੈ, ਕਿੳਂਕਿ ਉਹ ਆਪਣੇ ਸਮੁਦਾਏ ਦੇ ਨਾਲ-ਨਾਲ ਪੂਰੇ ਸਮਾਜ ਦਾ ਪ੍ਰਤਿਨਿਧੀ ਹੁੰਦਾ ਹੈ। ਪਰ ਦੁੱਖ
ਦੀ ਗੱਲ ਇਹ ਹੈ ਕਿ ਮੌਜੂਦਾ ਹਾਲਾਤ ਐਸੇ ਬਣ ਗਏ ਹਨ ਕਿ ਇਨਸਾਨ ਨਾ ਚਾਹੁੰਦੇ ਹੋਏ ਵੀ ਬੇਈਮਾਨੀ ਅਤੇ ਭ੍ਰਸ਼ਟਾਚਾਰ ਦੇ ਦਲਦਲ ਵਿੱਚ ਗਿਰਦਾ ਜਾ ਰਿਹਾ ਹੈ। ਲੇਕਿਨ ਸ਼੍ਰੀ ਨਿਤਆਨੰਦ ਸੁਆਮੀ ਜੀ ਨੇ ਅਜਿਹੇ ਸਮਂੇ ਦੀ ਮਾਰ ਦਾ ਮੁਕਾਬਲਾ ਕਰਕੇ ਇਮਾਨਦਾਰੀ ਅਤੇ ਨੇਕਨੀਤੀ ਦੀ ਉਹ ਮਿਸਾਲ ਕਾਇਮ ਕੀਤੀ ਜਿਸ ਦਾ ਸਦਕਾ ਅੱਜ ਦੇਸ਼ ਦੇ ਕੋਨੇ ਕੋਨੇ ਤੋਂ ਆ ਕੇ ਅਸੀਂ ਉਨ੍ਹਾਂ ਦੇ ਜੈਯਂਤੀ ਸਮਾਰੋਹ ਤੇ ਇੱਕਠੇ ਹੋ ਕੇ ਉਨ੍ਹਾਂ ਨੂੰ ਯਾਦ ਕਰ ਰਹੇ ਹਾਂ ਅਤੇ ਸ਼ਰਧਾਂਜਲੀ ਦੇ ਰਹੇ ਹਾਂ। ਜਿਸ ਤਰ੍ਹਾਂ ਸਕੂਲ, ਕਾਲਜ ਅਤੇ ਯੂਨੀਵਰਸਿਟੀ ਦੀ ਪੜ੍ਹਾਈ ਪੂਰੀ ਕਰਨ ਤਂੋ ਬਾਅਦ ਵਿਦਿਆਰਥੀ ਦਾ ਚਰਿੱਤਰ ਪਰਿਮਾਣ ਪੱਤਰ ਜਾਰੀ ਕੀਤਾ ਜਾਂਦਾ ਹੈ ਜਿਸ ਨੂੰ ਅਸੀ ਕਰੈਕਟਰ ਸਰਟੀਫਿਕੇਟ ਕਹਿੰਦੇ ਹਾਂ, ਇਸ ਪਰਿਮਾਣ ਪੱਤਰ ਵਿੱਚ ਇਨਸਾਨ ਦੇ ਕੀਤੇ ਕੰਮਾਂ ਦੀ ਬਦੋਲਤ ਉਸ ਦੇ ਚਰਿੱਤਰ ਦਾ ਲੇਖਾ ਜੋਖਾ ਦਰਜ ਕੀਤਾ ਜਾਂਦਾ ਹੈ, ਉਸੇ ਤਰ੍ਹਾਂ ਵਿਧਾਨ ਸਭਾ ਅਤੇ ਪਾਰਲਿਮੈਂਟ ਵੀ ਰਾਜਨੀਤੀ ਦੇ ਸਕੂਲ ਅਤੇ ਯੂਨੀਵਰਸਿਟੀ ਹਨ ਅਤੇ ਇਹ ਸਵੱਛ ਰਾਜਨੀਤੀਗੇਯ ਪੁਰਸਕਾਰ ਮੇਰੇ ਲਈ ਉਸੇ ਕਰੈਕਟਰ ਸਰਟੀਫਿਕੇਟ ਦੇ ਸਮਾਨ ਹੈ ਜਿਸ ਨਾਲ ਮੇਰੀ ਸ਼ਖਸੀਅਤ ਨੂੰ ਇਕ ਉਭਰਵੀਂ ਪਹਿਚਾਣ ਪ੍ਰਾਪਤ ਹੋਈ ਹੈ। ਡਾਕਟਰ ਅਟਵਾਲ ਨੇ ਕਿਹਾ ਕਿ ਸਮਾਂ ਬਹੁਤ ਬਲਵਾਨ ਹੁੰਦਾ ਹੈ ਅਤੇ ਮਜਬੂਰੀ ਅੱਗੇ ਚੰਗੇ-ਚੰਗੇ ਦਾ ਇਮਾਨ ਡੋਲ ਜਾਂਦਾ ਹੈ।ਲੇਕਿਨ ਭਾਰਤ ਵਿੱਚ ਕੁੱਝ ਅਜਿਹੇ ਫਰਿਸ਼ਤੇ ਵੀ ਹੋਏ ਹਨ ਜਿਨ੍ਹਾਂ ਅਪਣਾ ਆਪਾ ਵਾਰ ਦਿੱਤਾ ਪਰ ਵੱਡੀ ਤੋ ਵੱਡੀ ਮਜਬੂਰੀ ਅੱਗੇ ਵੀ ਅਪਣਾ ਇਮਾਨ ਨਹੀਂ ਡੋਲਣ ਦਿੱਤਾ। ਐਸੇ ਹੀ ਮਸੀਹਾ ਬਾਬਾ ਸਾਹਿਬ ਅੰਬੇਦਕਰ ਵੀ ਸਨ। ਭਾਰਤ ਰਤਨ ਡਾਕਟਰ ਭੀਮ ਰਾਵ ਅੰਬੇਦਕਰ ਨੇ ਆਪ ਚਾਹੇ ਲੱਖ ਮਜਬੂਰੀਆਂ ਝੇਲੀਆਂ, ਸੈਂਕੜਿਆਂ ਮੁਸ਼ਕਲਾਂ ਅਤੇ ਕਠਨਾਇਆਂ ਸਹਿ ਕੇ ਆਪਣਾ ਜੀਵਨ ਨਿਰਵਾਹ ਕੀਤਾ ਲੇਕਿਨ ਕਦੇ ਵੀ ਕਿਸੇ ਕੋਲਂੋ ਕੋਈ ਉਪਕਾਰ ਨਹੀਂ ਲਿਆ। ਉਨ੍ਹਾਂ ਨੇ ਆਪਣਾ ਪਰਿਵਾਰਿਕ ਦੁਖ ਆਪਣੇ ਕੰਮ ਤੋਂ ਹਮੇਸ਼ਾ ਅਲੱਗ ਰੱਖਿਆ ਅਤੇ ਨਿਸਵਾਰਥ ਸੇਵਾ ਕਰਦਿਆਂ ਦੇਸ਼ ਨੂੰ ਸੰਵੀਧਾਨ ਦੀ ਮਹਾਨ ਭੇਂਟ ਦਿੱਤੀ। ਲੇਕਿਨ ਇਹ ਕੋਈ ਨਹੀਂ ਸੀ ਜਾਣਦਾ ਕਿ ਪੈਸੇ ਦੀ ਕਮੀ ਕਾਰਣ ਬਿਮਾਰੀ ਦਾ ਇਲਾਜ ਨਾ ਮਿਲਣ ਕਰਕੇ ਘਰ ਵਿੱਚ ਉਨ੍ਹਾਂ ਦੇ ਬੱਚਿਆਂ ਦੀ ਇੱਕ ਤੋਂ ਬਾਅਦ ਇੱਕ ਮੋਤ ਹੋ ਰਹੀ ਸੀ। ਉਨ੍ਹਾਂ ਨੂੰ ਕਈਆਂ ਨੇ ਪੈਸੇ ਦੀ ਮਦਦ ਦੇਣੀ ਚਾਹੀ ਪਰ ਬਾਬਾ ਸਾਹਿਬ ਆਪਣੇ ਸਿਧਾਂਤਾਂ ਤੇ ਬੇਡੋਲ ਰਹੇ। ਅਜਿਹੀਆਂ ਪ੍ਰਸਥਿਤੀਆਂ ਦੇ ਬਾਵਜੂਦ ਉਨ੍ਹਾਂ ਰਾਜਨੀਤੀ ਨੂੰ ਅਜਿਹੀ ਨੇਕ ਨੀਤੀ ਨਾਲ ਸਜਾਇਆ ਸੀ ਜਿਸਦਾ ਸਦਕਾ ਅੱਜ ਸਾਰਾ ਭਾਰਤ ਵਿਸ਼ਵ ਵਿੱਚ ਸਿਰ ਚੁੱਕ ਕੇ ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰ ਕਹਾਉਂਦਾ ਹੈ। ਬਾਬਾ ਸਾਹਿਬ ਅਬੰਦਕਰ ਅਤੇ ਸ਼੍ਰੀ ਨਿਤਆਨੰਦ ਸੁਆਮੀ ਜੀ ਰਾਜਨੀਤੀ ਦਿਆਂ ਅਜਿਹੀਆਂ ਮਿਸਾਲਾਂ ਹਨ ਜਿਨ੍ਹਾਂ ਨਾਲ ਸਾਡਾ ਅਤੀਤ ਅਤੇ ਵਰਤਮਾਨ ਸਿੰਹੋਇਆ ਹੈ। ਆਓ ਮਿਲਕੇ ਕੁਝ ਐਸੇ ਯਤਨ ਕਰੀਏ ਜਿਸ ਨਾਲ ਸਾਡਾ ਵਰਤਮਾਨ ਬੇਦਾਗ ਅਤੇ ਭਵਿੱਖ ਉਜਵਲ ਬਣਾ ਸਕੀਏ। ਡਾਕਟਰ ਅਟਵਾਲ ਨੇ ਸਲਾਘਾ ਕਰਦੇ ਹੋਏ ਇਹ ਕਿਹਾ ਕਿ ਸੁਆਮੀ ਜੀ ਦੇ ਸਵੱਛ ਰਾਜਨੀਤੀ ਦੇ ਮਹਾਨ ਉਦੇਸ਼ ਦਾ ਸੁਪਣਾ ਪੂਰਾ ਕਰਨ ਲਈ ਸ਼੍ਰੀ ਨਿਤਿਆਨੰਦ ਸਵਾਮੀ ਜਨ ਸੇਵਾ ਸਮੀਤੀ ਜਿਸ ਨਿਸ਼ਠਾ ਨਾਲ ਕੰਮ ਕਰ ਰਹੀ ਹੈ ਉਸ ਲਈ ਸ਼ਲਾਘਾ ਦੀ ਪਾਤਰ ਹੈ। ਇਸ ਮੌਕੇ ਉਘੀਆ ਸਖਸੀਅਤਾਂ ਵਿੱਚ ਮੈਬਰ ਪਾਰਲੀਮੈਟ ਡਾਕਟਰ ਰਮੇਸ਼ ਗੋਖੜਿਯਾਲ ਨਸ਼ੰਖ; ਸਾਬਕਾ ਮੰਤਰੀ ਗਾਂਓਵਾਸੀ ਮੋਹਨ ਸਿੰਘ; ਪਦਮਸ੍ਰੀ ਆਰ.ਕੇ.ਜੈਨ; ਸਾਬਕਾ ਵਿਧਾਇਕ ਇੰਦਰ ਇਕਬਾਲ ਸਿੰਘ ਅਟਵਾਲ; ਉਘੇ ਉਦਯੋਗਪਤੀ ਫਰਾਕ, ਡਾ. ਦਲਜੀਤ ਕੌਰ, ਮੇਅਰ ਵਿਨੋਦ ਚਬੋਰੀ; ਜਗੇਸ ਆਗਰਵਾਲ, ਚੰਦਰ;ਗੁਪਤ ਵਿਕਰਮ, ਡਾ. ਅਰੁਨ ਮਿੱਤਲ, ਇੰਜੀਨੀਅਰ ਗੋਪਾਲ ਕ੍ਰਿਸਨ ਮਿੱਤਲ, ਗੋਪਾਲ ਸੂਰੀ; ਐਸਪੀ.ਕੌਛੜ; ਰਕੇਸ਼ ਓਬਰਾਏ, ਡਾ. ਪੰਕਜ ਅਰੌੜਾ, ਰਮੇਸ਼ ਬੇਰੀ ਅਤੇ ਅਮਰਜੀਤ ਸਿੰਘ ਹਾਜ਼ਰ ਸਨ।



