Skip to content
Independent perspectives. Global stories.
BREAKING

ਸ਼ਰੋਮਣੀ ਅਕਾਲੀ ਦਲ ਵੜਿੰਗ ਦੀ ਨਿਯੁਕਤੀ ਨੇ ਜਾਹਿਰ ਕੀਤੇ ਰਾਹੁਲ ਗਾਂਧੀ ਦੇ ਦੋਹਰੇ ਮਾਪਦੰਡ

Share this story

ਚੰਡੀਗੜ੍ਹ, 27 ਦਸੰਬਰ (ਪੀ. ਟੀ.)- ਸ਼ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਦਾਗੀ ਯੂਥ ਕਾਂਗਰਸ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਆਲ ਇੰਡੀਆ ਯੂਥ ਕਾਂਗਰਸ ਦਾ ਪ੍ਰਧਾਨ ਥਾਪੇ ਜਾਣ ਨਾਲ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਦੇ ਦੋਹਰੇ ਮਾਪਦੰਡ ਜਗ ਜਾਹਿਰ ਹੋ ਗਏ ਹਨ, ਜੋ ਕਿ ਕਹਿਣ ਨੂੰ ਤਾਂ ਨਸ਼ਿਆਂ ਦੇ ਖਿਲਾਫ ਹਨ ਪਰ ਜਿੰਨਾਂ ਨੇ ਆਪਣੀ ਪਾਰਟੀ ਦੀ ਕੌਮੀ ਯੂਥ ਕਾਂਗਰਸ ਦੀ ਅਗਵਾਈ ਇੱਕ ਅਜਿਹੇ ਵਿਅਕਤੀ ਨੂੰ ਸੌ‘ਪ ਦਿੱਤੀ ਹੈ ਜਿਸ ਦੇ ਡਰੱਗ ਮਾਫੀਆ ਨਾਲ ਗੂੜੇ ਸਬੰਧ ਹਨ। ਇਥੇ ਜਾਰੀ ਇੱਕ ਬਿਆਨ ਵਿੱਚ ਪਾਰਟੀ ਦੇ ਸੀਨੀਅਰ ਆਗੂਆਂ ਸਿਕੰਦਰ ਸਿੰਘ ਮਲੂਕਾ, ਜਥੇਦਾਰ ਤੋਤਾ ਸਿੰਘ ਅਤੇ ਸਰਨਜੀਤ ਸਿੰਘ ਢਿਲੋ ਨੇ ਕਿਹਾ ਕਿ ਇਹ ਨਿੰਦਣਯੋਗ ਹੈ ਕਿ ਰਾਹੁਲ ਗਾਂਧੀ ਨੇ ਰਾਜ ਵੜਿੰਗ ਦੀ ਚੋਣ ਕੀਤੀ ਹੈ ਜਿਸ ਦੇ ਨੇੜਲੇ ਸਾਥੀ ਨਸ਼ਿਆਂ ਦੀ ਤਸਕਰੀ ਵਿੱਚ ਲਿਪਤ ਹਨ। ਇਨਾ ਆਗੂਆਂ ਨੇ ਇਹ ਵੀ ਕਿਹਾ ਕਿ ਇਹ ਉਹੀ ਰਾਹੁਲ ਗਾਂਧੀ ਹਨ ਜਿਨਾਂ ਨੇ ਇਹ ਦਾਅਵਾ ਕੀਤਾ ਸੀ ਕਿ ਉਹ ਨਸ਼ਿਆਂ ਦੇ ਖਿਲਾਫ ਹਨ ਅਤੇ ਇਸ ਮੁੱਦੇ ਉ¤ਤੇ ਪੰਜਾਬੀਆਂ ਨੂੰ ਬਦਨਾਮ ਕਰਨ ਵਾਸਤੇ ਗਲਤ ਤੱਥ ਵੀ ਜਾਰੀ ਕੀਤੇ ਸਨ। ਇਨਾ ਆਗੂਆਂ ਨੇ ਇਹ ਸਵਾਲ ਕੀਤਾ ਕਿ ਰਾਹੁਲ ਗਾਂਧੀ ਨੇ ਯੂਥ ਕਾਂਗਰਸ ਦੀ ਅਗਵਾਈ ਅਜਿਹੇ ਕਿਸੇ ਬੇਦਾਗ ਬੰਦੇ ਨੂੰ ਕਿਉ‘ ਨਹੀ‘ ਦਿੱਤੀ ਜੋ ਕਿ ਦੇਸ਼ ਦੇ

ਨੌਜਵਾਨਾਂ ਸਾਹਮਣੇ ਮਿਸਾਲ ਬਣ ਸਕਦਾ ਹੋਵੇ। ਇਨ੍ਹਾਂ ਆਗੂਆਂ ਨੇ ਇਹ ਵੀ ਕਿਹਾ ਕਿ ਰਾਹੁਲ ਬਾਬਾ ਨੂੰ ਕਈ ਧਿਰਾਂ ਨੇ ਜਕੜਿਆ ਹੋਇਆ ਹੈ ਅਤੇ ਅਜਿਹੀ ਹੀ ਇੱਕ ਧਿਰ ਸੀ ਜਿਸ ਨੇ ਰਾਹੁਲ ਗਾਂਧੀ ਨੂੰ ਪੰਜਾਬ ਵਿੱਚ ਨਸ਼ਿਆਂ ਦੇ ਹਾਲਾਤ ਬਾਰੇ ਗਲਤ ਰਿਪੋਰਟ ਦਿੱਤੀ। ਹੁਣ ਇਹੀ ਲੋਕ ਸੌੜੇ ਹਿੱਤਾਂ ਲਈ ਇੱਕ ਦਾਗੀ ਬੰਦੇ ਨੂੰ ਯੂਥ ਕਾਂਗਰਸ ਦਾ ਪ੍ਰਧਾਨ ਬਣਵਾਉਣ ਵਿੱਚ ਸਫਲ ਹੋ ਗਏ ਹਨ। ਰਾਜਾ ਵੜਿੰਗ ਦੇ ਪਿਛੋਕੜ ਬਾਰੇ ਜਾਣਕਾਰੀ ਦਿੰਦੇ ਹੋਏ ਇਨ੍ਹਾਂ ਆਗੂਆਂ ਨੇ ਕਿਹਾ ਕਿ ਇਹ ਯੂਥ ਕਾਂਗਰਸ ਆਗੂ, ਗੁਰਲਾਲ ਸਿੰਘ ਦਾ ਨੇੜਲਾ ਸਾਥੀ ਸੀ। ਗੁਰਲਾਲ ਸਿੰਘ ਇੱਕ ਬਦਨਾਮ ਨਸ਼ਿਆਂ ਦਾ ਤਸਕਰ ਹੈ ਅਤੇ ਉਤਰੀ ਭਾਰਤ ਵਿੱਚ ਫੈਲੇ ਨਸ਼ਿਆਂ ਦੇ ਨੈਟਵਰਕ ਦਾ ਸਰਗਨਾ ਹੈ। ਆਗੂਆਂ ਨੇ ਕਿਹਾ ਕਿ ਗੁਰਲਾਲ ਸਿੰਘ ਨੇ ਪੁੱਛ ਗਿੱਛ ਦੌਰਾਨ ਰਾਜਾ ਵੜਿੰਗ ਨਾਲ ਆਪਣੇ ਨੇੜਲੇ ਸਬੰਧਾਂ ਨੂੰ ਕਬੂਲ ਵੀ ਕੀਤਾ ਹੈ। ਆਗੂਆਂ ਨੇ ਕਿਹਾ ਕਿ ਗੁਰਲਾਲ ਨੂੰ ਪੰਜਾਬ ਅਤੇ ਹਰਿਆਣਾ ਪੁਲਿਸ ਦੁਆਰਾ ਚਲਾਏ ਇੱਕ ਸਾਂਝੇ ਉਪਰੇਸਨ ਵਿੱਚ ਸਿਰਸਾ ਤੋ‘ ਗ੍ਰਿਫਤਾਰ ਕੀਤਾ ਗਿਆ ਸੀ। ਉਨਾਂ ਕਿਹਾ ਕਿ ਗੁਰਲਾਲ ਨੇ ਇਹ ਮੰਨਿਆਂ ਕਿ ਉਹ ਨਸ਼ਿਆਂ ਦੀ ਤਸਕਰੀ ਕਰਦਾ ਸੀ ਅਤੇ ਵਿੱਤੀ ਤੌਰ ਉ¤ਤੇ ਉਸ ਨੇ ਵੜਿੰਗ ਦ੍ਰੀ ਮਦਦ ਵੀ ਕੀਤੀ ਸੀ। ਆਗੂਆਂ ਨੇ ਕਿਹਾ ਕਿ ਗੁਰਲਾਲ ਨੇ ਪੁਲਿਸ ਨੂੰ ਇਹ ਵੀ ਦੱਸਿਆ ਕਿ ਵੜਿੰਗ ਨੂੰ ਉਹ 2006 ਤੋ‘ ਜਾਣਦਾ ਹੈ ਜਦੋ‘ ਵੜਿੰਗ ਦੇ ਪੁਰਾਣੇ ਸਾਥੀ ਮਨਜੀਤ ਸਿੰਘ ਨਾਲ ਕਿਸੇ ਝਗੜੇ ਦੇ ਸਬੰਧ ਵਿੱਚ ਉਸ ਦੀ ਵੜਿੰਗ ਦੀ ਜਾਣ ਪਛਾਣ ਹੋਈ ਸੀ। ਬਾਅਦ ਵਿੱਚ ਉਸ ਝਗੜੇ ਦਾ ਨਤੀਜਾ ਇਸ ਕਾਂਗਰਸ ਆਗੂ ਦੁਆਰਾ ਕਰਵਾਏ ਗਏ ਰਾਜੀਨਾਮੇ ਵਿੱਚ ਨਿਕਲਿਆ ਸੀ।

WRITTEN BY