ਬਰਨਾਲਾ, 24 ਦਸੰਬਰ (ਕੁਲਦੀਪ ਸੂਦ, ਅਖਿਲੇਸ਼ ਬਾਂਸਲ)-ਉ¤ਘੀ ਸਮਾਜ ਸੇਵੀ ਸੰਸਥਾ ਭਗਤ ਮੋਹਨ ਲਾਲ ਸੇਵਾ ਸੰਮਤੀ ਨੇ ਇੱਥੋਂ ਦੇ ਸਰਕਾਰੀ ਹਸਪਤਾਲ ਵਿਚ ਇਕ ਕਮਰਾ ਅਤੇ ਓ.ਪੀ.ਡੀ. ਦੇ ਮਰੀਜ਼ਾਂ ਦੇ ਬੈਠਣ ਲਈ ਇਕ ਸ਼ੈਡ ਪਾ ਕੇ ਦਿੱਤਾ, ਜਿਸ ਦਾ ਉਦਘਾਟਨ ਡਿਪਟੀ ਕਮਿਸ਼ਨਰ ਗੁਰਲਵਲੀਨ ਸਿੰਘ ਸਿੱਧੂ ਨੇ ਕੀਤਾ। ਇਸ ਮੌਕੇ ਦਾਨੀ ਸੱਜਣ ਵਿਨੋਦ ਸਿੰਗਲਾ ਮਾਰਵਾੜੀ (ਬੰਗਲੌਰ ਵਾਲੇ) ਅਤੇ ਪਾਲ ਟੈਕਸਟਾਇਲ ਦੇ ਰਘਬੀਰ ਚੰਦ ਤੇ ਸਤਪਾਲ ਪੱਖੋ ਵਾਲੇ ਵੀ ਮੌਜੂਦ ਸਨ। ਪਹਿਲਾਂ ਮੁੱਖ ਮਹਿਮਾਨ ਦਾ ਸਿਵਲ ਸਰਜਨ ਡਾ. ਇੰਦਰਜੀਤ ਖੰਨਾ, ਐਸ.ਐਮ.ਓ. ਡਾ. ਜਸਬੀਰ ਸਿੰਘ ਔਲਖ, ਸੇਵਾ ਸੰਮਤੀ ਦੇ ਪ੍ਰਧਾਨ ਭਾਰਤ ਮੋਦੀ ਤੇ ਹੋਰ ਮੈਂਬਰਾਂ ਨੇ ਹਾਰ ਪਾ ਕੇ ਅਤੇ ਬੁੱਕੇ ਭੇਟ ਕਰਕੇ ਸਵਾਗਤ ਕੀਤਾ। ਸੇਵਾ ਸੰਮਤੀ ਦੇ ਸੀਨੀਅਰ ਮੀਤ ਪ੍ਰਧਾਨ ਜਗੀਰ ਸਿੰਘ ਜਗਤਾਰ ਨੇ ਸੰਸਥਾ ਦੇ ਕਾਰਜਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਹਸਪਤਾਲ ਦੀ ਇਮਾਰਤ ਦਾ ਵੱਡਾ ਹਿੱਸਾ ਦਾਨੀਆਂ ਦੇ ਸਹਿਯੋਗ ਨਾਲ ਸੇਵਾ ਸੰਮਤੀ ਨੇ ਬਣਵਾ ਕੇ ਸਰਕਾਰ ਨੂੰ ਸੌਂਪਿਆ ਹੈ, ਜਿਸ ਵਿਚ 12 ਕਮਰਿਆਂ ਦਾ ਸਪੈਸ਼ਲ ਵਾਰਡ ਵੀ ਸ਼ਾਮਲ ਹੈ। ਉਹਨਾਂ ਦੱਸਿਆ ਕਿ ਸੰਸਥਾ 95 ਸਾਲਾਂ ਤੋਂ ਸੇਵਾ ਦੇ ਵੱਖ-ਵੱਖ ਕਾਰਜ ਕਰਦੀ ਆ ਰਹੀ ਹੈ। ਰਾਮਬਾਗ ਦਾ ਪ੍ਰਬੰਧ ਵੀ ਚਲਾ ਰਹੀ ਹੈ ਜਿਸ ਵਿਚ ਮੁਫ਼ਤ
ਹੋਮਿਓਪੈਥਿਕ ਡਿਸਪੈਂਸਰੀ ਪਿਛਲੇ ਪੰਜ ਸਾਲਾਂ ਤੋਂ ਚੱਲ ਰਹੀ ਹੈ ਤੇ ਹੁਣ ਛੇਤੀ ਹੀ ਸੀਨੀਅਰ ਸਿਟੀਜਨ ਲਈ ਐਲੋਪੈਥਿਕ ਡਿਸਪੈਂਸਰੀ ਵੀ ਸ਼ੁਰੂ ਕੀਤੀ ਜਾਣੀ ਹੈ। ਸੀ.ਐਮ.ਓ. ਡਾ. ਖੰਨਾ ਨੇ ਦੱਸਿਆ ਕਿ ਇਸ ਹਸਪਤਾਲ ਦੇ ਚੰਗੇ ਇਲਾਜ ਦੀ ਪੜ੍ਹਤ ਕਾਰਨ, ਇਥੇ ਮਰੀਜ਼ਾਂ ਦੀ ਗਿਣਤੀ ਬਹੁਤ ਰਹਿੰਦੀ ਹੈ। ਡੀ.ਸੀ. ਨੇ ਸੰਸਥਾ ਦੇ ਉ¤ਦਮ ਅਤੇ ਡਾਕਟਰਾਂ ਵਲੋਂ ਚੰਗਾ ਇਲਾਜ ਦੇਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਵੇਂ ਸਰਕਾਰ ਵੀ ਚੰਗੀਆਂ ਸਿਹਤ ਸੇਵਾਵਾਂ ਦੇਣ ਲਈ ਹਰ ਸਮੇਂ ਯਤਨ ਕਰਦੀ ਹੈ, ਪਰ ਇਸ ਵਿਚ ਸਮਾਜ ਸੇਵੀ ਸੰਸਥਾਵਾਂ ਵਲੋਂ ਹੱਥ ਵਟਾਉਣਾ ਬਹੁਤ ਜ਼ਰੂਰੀ ਹੈ। ਉਹਨਾਂ ਕਿਹਾ ਕਿ ਹਸਪਤਾਲ ਨੂੰ ਹੋਰ ਚੰਗੇਰਾ ਬਣਾਉਣ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਗਾ। ਕਮਰੇ ਦੇ ਉਦਘਾਟਨ ਉਪਰੰਤ ਉਥੇ ਬੈਠ ਕੇ ਮੈਡੀਸਨ ਦੇ ਡਾਕਟਰ ਮਨਪ੍ਰੀਤ ਸਿੰਘ ਅਤੇ ਡਾ. ਪਰਨੀਤ ਕੌਰ ਨੇ ਮਰੀਜ਼ਾਂ ਨੂੰ ਵੇਖਣਾ ਸ਼ੁਰੂ ਕੀਤਾ। ਇਸ ਮੌਕੇ ਸੰਸਥਾ ਦੇ ਮੀਤ ਪ੍ਰਧਾਨ ਬੀਰਬਲ ਦਾਸ, ਵਿਨੋਦ ਕੁਮਾਰ, ਕੰਵਲ ਕੁਮਾਰ ਠੇਕੇਦਾਰ, ਖਜ਼ਾਨਚੀ ਵੇਦ ਪ੍ਰਕਾਸ਼, ਸਕੱਤਰ ਲਾਜਪਤ ਰਾਏ ਚੋਪੜਾ, ਜਗਦੀਸ਼ ਸਿੰਧਵਾਨੀ, ਸ਼ੰਕਰ ਸ਼ੋਰੀ, ਰਮੇਸ਼ ਪੇਂਟਰ ਅਤੇ ਹੋਰ ਮੈਂਬਰਾਂ ਨੇ ਵੀ ਹਾਜ਼ਰੀ ਲਵਾਈ।



