ਨਿਊਯਾਰਕ, 21 ਦਸੰਬਰ (ਪੀ. ਟੀ.)- ਬਰੁਕਲਿਨ ‘ਚ ਨਿਊਯਾਰਕ ਦੇ ਦੋ ਪੁਲਿਸ ਅਧਿਕਾਰੀਆਂ ਨੂੰ ਗੋਲੀ ਮਾਰ ਦਿੱਤੀ ਗਈ। ਸਥਾਨਕ ਮੀਡੀਆ ਦਾ ਮੰਨਣਾ ਹੈ ਕਿ ਇਹ ਘਾਤ ਲਗਾ ਕੇ ਕੀਤਾ ਗਿਆ ਹਮਲਾ ਪ੍ਰਤੀਤ ਹੁੰਦਾ ਹੈ। ਦੋ ਪੁਲਿਸ ਅਧਿਕਾਰੀਆਂ ਨੂੰ ਗੋਲੀ ਮਾਰਨ ਦੀ ਇਹ ਘਟਨਾ ਇਕ ਗੋਰੇ ਪੁਲਿਸ ਅਧਿਕਾਰੀ ਦੁਆਰਾ ਇਕ ਨਿਹੱਥੇ ਕਾਲੇ ਨੂੰ ਗਲ਼ਾ ਘੁੱਟ ਕੇ ਮਾਰਨ ਅਤੇ ਗਰੈਂਡ ਜਿਊਰੀ ਦੁਆਰਾ ਅਧਿਕਾਰੀ ਦੇ ਖਿਲਾਫ ਕੋਈ ਦੋਸ਼ ਤੈਅ ਨਹੀਂ ਕਰਨ ਦੇ ਫੈਸਲੇ ਦੀ ਪਿੱਠ ਭੂਮੀ ‘ਚ ਹੋਈ ਹੈ। ਨਿਹੱਥਾ ਕਾਲਾ 6 ਬੱਚਿਆਂ ਦਾ ਪਿਤਾ ਸੀ। ਸਥਾਨਿਕ ਮੀਡੀਆ ਦਾ ਕਹਿਣਾ ਹੈ ਕਿ ਇਸ ਗੋਲੀਬਾਰੀ ਦੀ ਘਟਨਾ ਦਾ ਹਮਲਾਵਰ ਵੀ ਮਾਰਿਆ ਗਿਆ। ਅਜੇ ਇਹ ਸਪਸ਼ਟ ਨਹੀਂ ਹੋਇਆ ਕਿ ਕੀ ਉਸ ਨੇ ਆਤਮ ਹੱਤਿਆ ਕੀਤੀ ਹੈ ਜਾਂ ਉਸ ਨੂੰ ਗੋਲੀ ਮਾਰੀ ਗਈ ਹੈ।


