Skip to content
Independent perspectives. Global stories.
BREAKING

ਬੱਬਰ ਖਾਲਸਾ ਦੇ ਖਾੜਕੂ ਭਾਈ ਭਿਓਰਾ ਪੁਲਿਸ ਦੀ ਸਖ਼ਤ ਸੁਰਖਿਆ ਹੇਠ ਅਦਾਲਤ ’ਚ ਪੇਸ਼

Share this story

Page-1_27 ਨਵੀਂ ਦਿੱਲੀ, 19 ਦਸੰਬਰ (ਮਨਪ੍ਰੀਤ ਸਿੰਘ ਖਾਲਸਾ)- ਇਥੋਂ ਦੀ ਇਕ ਅਦਾਲਤ ਵਿਚ ਦਿੱਲੀ ਪੁਲਿਸ ਦੀ ਸਖਤ ਸੁਰਖਿਆ ਹੇਠ ਭਾਈ ਪਰਮਜੀਤ ਸਿੰਘ ਭਿਓਰਾ ਨੂੰ ਸਪੈਸ਼ਲ ਸੈ¤ਲ ਦੇ ਐਫ.ਆਈ.ਆਰ. ਨੰ. 24/06 ਧਾਰਾ 121 ਏ, 307 ਅਤੇ 186 ਅਧੀਨ ਮਾਨਨੀਯ ਜੱਜ ਰੀਤਿਸ਼ ਸਿੰਘ ਦੀ ਅਦਾਲਤ ਅੰਦਰ ਸਮੇਂ ਨਾਲੋਂ ਇਕ ਘੰਟੇ ਦੀ ਦੇਰੀ ਨਾਲ ਪੇਸ਼ ਕੀਤਾ ਗਿਆ। ਇਸ ਮਾਮਲੇ ਵਿਚ ਗਵਾਹੀਆਂ ਚਲ ਰਹੀਆਂ ਹਨ ਪਰ ਅੱਜ ਭਾਈ ਭਿਓਰੇ ਦੇ ਵਕੀਲ ਦੇ ਅਦਾਲਤ ਵਿਚ ਹਾਜ਼ਰ ਨਾ ਹੋਣ ਕਰਕੇ ਪੇਸ਼ ਹੋਏ 4 ਸਰਕਾਰੀ ਗਵਾਹਾਂ ਨਾਲ ਕਿਸੇ ਕਿਸਮ ਦੀ ਜਿਰਹ ਨਾ ਹੋ ਸਕੀ। ਅੱਜ ਅਦਾਲਤ ਵਿਚ ਉਸ ਸਮੇਂ ਹਲਚਲ ਮਚ ਗਈ ਜਦ ਰੋਪੜ ਤੋਂ ਪੰਜਾਬ ਪੁਲਿਸ ਭਾਈ ਭਿਓਰੇ ਨੂੰ ਨਾਲ ਲੈ ਜਾਣ ਵਾਸਤੇ ਅਦਾਲਤ ਵਿਚ ਹਾਜ਼ਰ ਹੋਈ। ਪੰਜਾਬ ਪੁਲਿਸ ਵੱਲੋਂ ਅਦਾਲਤ ਨੂੰ ਦੱਸੇ ਅਨੁਸਾਰ ਉਨ੍ਹਾਂ ’ਤੇ 12.1.1991 ਨੂੰ ਥਾਣਾ ਰੋਪੜ ਵਿਖੇ ਇਕ ਮਾਮਲਾ ਜਿਸ ਦੀ ਐਫ ਆਈ ਆਰ ਨੰ 12/91 ਹੈ, ਧਾਰਾ 212,216 ਅਧੀਨ ਉਨ੍ਹਾਂ ਨੂੰ ਉ¤ਥੇ ਪੇਸ਼ ਕਰਨਾ ਹੈ, ਪਰ ਜੱਜ ਸਾਹਿਬ ਵੱਲੋਂ ਉਨ੍ਹਾਂ ਨੂੰ ਪੰਜਾਬ ਪੁਲਿਸ ਨੂੰ ਸੌਂਪਣ ’ਤੇ ਮਨ੍ਹਾ ਕਰਨ ’ਤੇ ਪੰਜਾਬ ਪੁਲਿਸ ਨੂੰ

ਖਾਲੀ ਹੱਥ ਵਾਪਿਸ ਪਰਤਣਾ ਪਿਆ। ਸੋਚਣ ਦੀ ਗੱਲ ਇਹ ਹੈ ਕਿ ਅੱਜ 32 ਸਾਲਾਂ ਬਾਅਦ ਪੰਜਾਬ ਪੁਲਿਸ ਨੂੰ ਇਸ ਮਾਮਲੇ ਦੀ ਯਾਦ ਆਈ ਹੈ ਜਾਂ ਫਿਰ ਇਹ ਕਿਤੇ ਕੋਈ ਨਵਾਂ ਝੂਠਾ ਮਾਮਲਾ ਤਿਆਰ ਕੀਤਾ ਜਾ ਰਿਹਾ ਹੈ। ਪੇਸ਼ੀ ਉਪਰੰਤ ਭਾਈ ਭਿਓਰੇ ਨੇ ਆਪਣੇ ਭਰਾਤਾ ਭਾਈ ਜਰਨੈਲ ਸਿੰਘ ਰਾਹੀਂ ਕਿਹਾ ਕਿ ਪਾਕਿਸਤਾਨ ਵਿੱਚ ਜੋ ਸਕੂਲੀ ਬੱਚਿਆਂ ਨੂੰ ਜੇਹਾਦੀਆਂ ਨੇ ਆਪਣਾ ਸ਼ਿਕਾਰ ਬਣਾਇਆ ਹੈ ਅਸੀਂ ਉਸ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦੇ ਹਾਂ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੇ ਚਲ ਰਹੇ ਮੌਜੂਦਾ ਸੰਘਰਸ਼ ਦੌਰਾਨ ਬੇਅੰਤ ਸਿੰਘ ਸਰਕਾਰ ਵੱਲੋਂ ਜੋ ਦਰਦਨਾਕ ਤਸੀਹੇ ਸਿੱਖ ਕੌਮ ਨੂੰ ਦਿੱਤੇ ਸਨ ਉਸ ਦੇ ਬਦਲ ਵਿਚ ਕਦੇ ਵੀ ਖਾੜਕੂ ਸਿੰਘਾਂ ਨੇ ਇਸ ਤਰ੍ਹਾਂ ਦੀ ਗਿਰੀ ਹੋਈ ਕਾਰਵਾਈ ਨਹੀਂ ਕੀਤੀ ਸੀ ਸਗੋਂ ਸੰਘਰਸ਼ ਦੇ ਉ¤ਚੇ ਸੁੱਚੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਸੰਘਰਸ਼ ਨੂੰ ਅੱਗੇ ਵਧਾਇਆ ਸੀ ਜੋ ਅੱਜ ਵੀ ਕਿਸੇ ਨਾ ਕਿਸੇ ਰੂਪ ਵਿਚ ਚਲ ਰਿਹਾ ਹੈ।ਅੱਜ ਕੋਰਟ ਵਿੱਚ ਭਾਈ ਭਿਓਰਾ ਨੂੰ ਮਿਲਣ ਵਾਸਤੇ ਉਨ੍ਹਾਂ ਦੇ ਭਰਾਤਾ ਭਾਈ ਜਰਨੈਲ ਸਿੰਘ, ਭਤੀਜਾ ਗੁਰਜੰਟ ਸਿੰਘ, ਪਿਤਾ ਸ. ਜਗਜੀਤ ਸਿੰਘ, ਚਰਨਜੀਤ ਸਿੰਘ, ਗੁਰਮੀਤ ਸਿੰਘ ਅਤੇ ਮਨਪ੍ਰੀਤ ਸਿੰਘ ਖਾਲਸਾ ਤੇ ਹੋਰ ਬਹੁਤ ਸਾਰੇ ਸਿੰਘ ਹਾਜ਼ਿਰ ਸਨ। ਭਾਈ ਭਿਓਰਾ ਦੇ ਮਾਮਲੇ ਦੀ ਅਗਲੀ ਸੁਣਵਾਈ 5 ਫਰਵਰੀ 2015 ਨੂੰ ਹੋਵੇਗੀ।

WRITTEN BY