ਬਰਨਾਲਾ, 18 ਦਸੰਬਰ (ਰਾਮ ਸਿੰਘ ਧਨੋਲਾ)- ਪੰਜਾਬ ਤੇ ਗੁਆਂਢੀ ਸਟੇਟਾ ਦੇ ਭੋਲੇ=ਭਾਲੇ ਲੋਕਾ ਨਾਲ ਚਿਟ ਫੰਡ ਕੰਪਨੀ ਬਣਾ ਕੇ ਕਰੋੜਾਂ ਰੁਪਇਆਂ ਦੀ ਠੱਗੀ ਮਾਰ ਕੇ ਕਰੋੜਾਂ ਰੁਪਏ ਦੀ ਚੱਲ-ਅਚੱਲ ਜ਼ਮੀਨ ਜਾਇਦਾਦ ਬਣਾਉਣ ਵਾਲੇ ਅੱਠ ਵਿਅਕਤੀਆਂ ਖਿਲਾਫ ਥਾਣਾ ਰੁੜੇਕੇ ਕਲਾਂ ਜਿਲ੍ਹਾ ਬਰਨਾਲਾ ਵਿਖੇ ਮਾਮਲਾ ਦਰਜ ਹੋਣ ਦਾ ਸਮਾਚਾਰ ਮਿਲਿਆ ਹੈ। ਥਾਣਾ ਮੁਖੀ ਸ੍ਰੀ ਰਾਜੇਸ਼ ਛਿੱਬਰ ਨੇ ਦੱਸਿਆ ਕਿ ਪੀੜਤਾਂ ਤੇ ਪੜਤਾਲੀਆਂ ਦੀ ਰਿਪੋਰਟਾ ਦੇ ਆਧਾਰ ’ਤੇ ਪੁਲਿਸ ਵੱਲੋਂ ਦਰਜ ਕੀਤੇ ਮਾਮਲੇ ਅਨੁਸਾਰ ਤਪਾ ਮੰਡੀ ਦੇ ਵਸਨੀਕ ਭੁਪਿੰਦਰ ਕੁਮਾਰ ਗੁਪਤਾ ਨੇ ਆਪਣੀ ਪਤਨੀ ਅਧਿਆਪਕਾ ਰੇਨੂੰ ਗੁਪਤਾ, ਪਿਤਾ ਨਿਰੰਜਣ ਦਾਸ ਆਪਣੇ ਸਾਥੀਆ ਮੱਖਣ ਸਿੰਘ ਗਰੇਵਾਲ ਕਾਲੇਕੇ, ਗੁਰਤੇਜ ਸਿੰਘ ਵਾਸੀ ਪੰਧੇਰ, ਕੇਵਲ ਸਿੰਘ ਰੰਧਾਵਾ ਅਤੇ ਮੁਖਤਿਆਰ ਸਿੰਘ ਦੋਵੇ ਵਾਸੀ ਪਟਿਆਲਾ ਸ੍ਰੀ ਕਾਂਤ ਆਚਾਰੀਆ ਹਰਿਆਣਾ ਨਾਲ ਮਿਲ ਕੇ ਲਾਇਵ ਇਨਫਰਾ ਟਰੇਡਿੰਗ ਨਾਮ ਦੀ ਚਿੱਟ ਫੰਡ ਕੰਪਨੀ ਬਣਾ ਕੇ ਪੰਜਾਬ ਹਰਿਆਣਾ ਅਤੇ ਹੋਰਨਾ ਸਟੇਟਾ ਦੇ ਭੋਲੇ-
ਭਾਲੇ ਲੋਕਾ ਨੂੰ ਵੱਧ ਵਿਆਜ ਦਾ ਝਾਸਾ ਦੇ ਕੇ ਉਹਨਾ ਨਾਲ ਕਰੋੜਾ ਰੁਪਏ ਦੀਆ ਠੱਗੀਆ ਮਾਰ ਕੇ ਪੰਜਾਬ ਅਤੇ ਹੋਰਨਾ ਸਟੇਟਾ ਚ ਚੱਲ-ਅਚੱਲ ਜਮੀਨ ਜਇਦਾਦ ਬਣਾਈ ਤੇ ਲੋਕਾ ਤੋ ਪੈਸੇ ਇਕੱਠੇ ਕਰ ਕੇ ਭੱਜ ਗਏ ਅਤੇ ਲੋਕਾ ਦੇ ਰੁਪਏ ਵਾਪਸ ਨਹੀ ਕੀਤੇ ਜਿਸਤੇ ਕੁਲਵੰਤ ਸਿੰਘ ਪੁਤਰ ਗੁਰਦੇਵ ਸਿੰਘ ਨੇ ਇਹਨਾ ਦੀ ਸਿਕਾਇਤ ਸ੍ਰ: ਉਪਿੰਦਰਜੀਤ ਸਿੰਘ ਘੁੰਮਣ ਐਸ ਐਸ ਪੀ ਬਰਨਾਲਾ ਨੂੰ ਕੀਤੀ। ਪੂਰੀ ਜਾਂਚ ਤੋ ਬਾਅਦ ਪੁਲਿਸ ਨੇ ਇਹਨਾ ਖਿਲਾਫ ਮਾਮਲਾ ਦਰਜ ਕੀਤਾ ਹੈ। ਥਾਣਾ ਮੁਖੀ ਸ੍ਰੀ ਰਾਜੇਸਸ਼ ਛਿੱਬਰ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਉਹਨਾ ਦੇ ਘਰਾ ਤੇ ਠਿਕਾਣਿਆ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਕੰਪਨੀ ਵਿੱਚ ਪੈਸੇ ਲਾਉਣ ਵਾਲੇ ਵਿਅਕਤੀਆਂ ਨੂੰ ਉਕਤ ਕੰਪਨੀ ਦੇ ਪ੍ਰਬੰਧਕਾਂ ਨੇ ਜਾਅਲੀ ਦਸਤਕਾਂ ਵਾਲੇ ਚੈਕ, ਕੰਪਨੀ ਦੇ ਫਰਜੀ ਦਸਤਾਵੇਜ਼ ਦੇ ਕੇ ਧੋਖਾ ਕੀਤਾ ਹੈ। ਪੁਲਸ ਵੱਲੋ ਇਸ ਮਾਮਲੇ ਦੀ ਗੰਭੀਰਤਾ ਨਾਲ ਤਫਤੀਸ ਕੀਤੀ ਜਾ ਰਹੀ ਹੈ। ਇਸ ਕੰਪਨੀ ਦੇ ਕੁੱਝ ਪ੍ਰਬੰਧਕਾ ਖਿਲਾਫ ਪਹਿਲਾ ਵੀ ਪੰਜਾਬ ਦੇ ਜਿਲ੍ਹਾ ਪਟਿਆਲਾ ਤੇ ਪੰਚਕੂਲਾ ਹਰਿਆਣਾ ਵਿਖੇ ਲੋਕਾ ਨਾਲ ਠੱਗੀਆ ਮਾਰਨ ਦੇ ਮਾਮਲੇ ਦਰਜ ਹੋ ਚੁੱਕੇ ਹਨ ਇੱਥੇ ਦੱਸਣਾ ਬਣਦਾ ਹੈ ਕਿ ਮੰਡੀ ਧਨੌਲਾ ਅੰਦਰ ਇਸ ਕੰਪਨੀ ਦਾ ਗਿਰੋਹ ਸਰਗਰਮ ਸੀ ਜਿਸ ਨੇ ਧਨੌਲਾ ਤੇ ਆਸਪਾਸ ਦੇ ਪਿੰਡਾ ਦੇ ਲੋਕਾ ਨੂੰ ਇਸ ਕੰਪਨੀ ਦੇ ਜੰਜਾਲ ਵਿੱਚ ਫਸਾਇਆ ਹੋਇਆ ਹੈ ਤੇ ਲੋਕ ਤਰਾਹ=ਤਰਾਹ ਕਰਦੇ ਫਿਰਦੇ ਹਨ ਜੇ ਜਿਲ੍ਹਾ ਪੁਲਸ ਚਾਹੇ ਤਾ ਇਸ ਕੰਪਨੀ ਵਿੱਚ ਪੈਸਾ ਲਵਾਉਣ ਵਾਲੇ ਜਿਲ੍ਹਾ ਭਰ ਦੇ ਏਜੰਟਾ ਪਾਸੋ ਗੰਭੀਰਤਾ ਨਾਲ ਪੁੱਛ ਪੜਤਾਲ ਕਰੇ ਤਾ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ਇਹ ਵੀ ਪਤਾ ਚੱਲਿਆ ਹੈ ਕਿ ਇਸ ਕੰਪਨੀ ਵਿੱਚ ਲੱਗਣ ਵਾਲਾ ਕੁੱਝ ਕ ਪੈਸਾ ਇਹਨਾ ਏਜੰਟਾਂ ਪਾਸ ਹੈ ਜੋ ਲੋਕਾਂ ਨੂੰ ਇਹ ਕਹਿ ਕੇ ਐਸ਼ੋ-ਆਰਾਮ ਨਾਲ ਲਗਜਰੀ ਗੱਡੀਆ ਵਿੱਚ ਘੁੰਮ ਰਹੇ ਹਨ ਕਿ ਕੰਪਨੀ ਤਾ ਭੱਜ ਗਈ ਹੈ। ਹੁਣ ਦੇਖਣਾ ਇਹ ਹੈ ਕਿ ਪੁਲਸ ਇਨ੍ਹਾਂ ਏਜੰਟਾਂ ਖਿਲਾਫ ਕੋਈ ਕਾਰਵਾਈ ਕਰਦੀ ਹੈ ਜਾਂ ਨਹੀਂ।



